ਵੱਡੀ ਖ਼ਬਰ ; ਇਕ ਹੋਰ ਜਹਾਜ਼ ਹੋ ਗਿਆ ਕ੍ਰੈਸ਼ ! ਬਣ ਗਿਆ ਅੱਗ ਦਾ ਗੋਲ਼ਾ

Thursday, Jul 31, 2025 - 10:19 AM (IST)

ਵੱਡੀ ਖ਼ਬਰ ; ਇਕ ਹੋਰ ਜਹਾਜ਼ ਹੋ ਗਿਆ ਕ੍ਰੈਸ਼ ! ਬਣ ਗਿਆ ਅੱਗ ਦਾ ਗੋਲ਼ਾ

ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅਮਰੀਕੀ ਫੌਜ ਦਾ ਇਕ ਐੱਫ਼-35ਸੀ. ਲਾਈਟਨਿੰਗ-2 ਸਟੈੱਲਥ ਫਾਈਟਰ ਜੈੱਟ ਕੈਲੀਫੌਰਨੀਆ 'ਚ ਕ੍ਰੈਸ਼ ਹੋ ਗਿਆ ਹੈ। ਇਹ ਹਾਦਸਾ ਕੈਲੀਫੌਰਨੀਆ ਦੇ ਫਰਿਜ਼ਨੋ ਸ਼ਹਿਰ ਸਥਿਤ ਲੇਮੂਰ ਦੇ ਨੇਵਲ ਏਅਰ ਸਟੇਸ਼ਨ ਨੇੜੇ ਵਾਪਰਿਆ ਹੈ। 

ਹਾਲਾਂਕਿ ਇਸ ਹਾਦਸੇ ਦੌਰਾਨ ਜਹਾਜ਼ ਦਾ ਪਾਇਲਟ ਸੁਰੱਖਿਅਤ ਬਾਹਰ ਨਿਕਲ ਗਿਆ, ਜਿਸ ਕਾਰਨ ਉਸ ਦੀ ਜਾਨ ਬਚ ਗਈ। ਆਖ਼ਿਰ ਇਹ ਹਾਦਸਾ ਕਿਉਂ ਵਾਪਰਿਆ, ਇਸ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ। 

ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਲੋਕਲ ਸਮੇਂ ਮੁਤਾਬਕ ਕਰੀਬ 6.30 ਵਜੇ ਫਰਿਜ਼ਨੋ ਦੀ ਕੈਡਿਲੈਕ ਐਂਡ ਡਿਕਿੰਸਨ ਐਵੇਨਿਊ ਨੇੜੇ ਹਾਦਸੇ ਦਾ ਸ਼ਿਕਾਰ ਹੋਇਆ। ਇਹ ਜਹਾਜ਼ ਐੱਫ-35 ਸੀ ਟਰੇਨਿੰਗ ਸਕੁਆਡਰਨ ਵੀ.ਐੱਫ਼ਏ. 125 ਰਫ਼ ਰੇਡਰਜ਼ ਨੂੰ ਦਿੱਤਾ ਗਿਆ ਸੀ। ਇਹ ਐਮਰਜੈਂਸੀ ਲੈਂਡਿੰਗ ਦੌਰਾਨ ਅਚਾਨਕ ਹੇਠਾਂ ਵੱਲ ਆ ਗਿਆ ਤੇ ਕ੍ਰੈਸ਼ ਹੋ ਗਿਆ, ਜਿਸ ਨੂੰ ਡਿਗਦਿਆਂ ਹੀ ਅੱਗ ਲੱਗ ਗਈ। ਹਾਲਾਂਕਿ ਕ੍ਰੈਸ਼ ਹੋਣ ਤੋਂ ਪਹਿਲਾਂ ਜਹਾਜ਼ ਦਾ ਪਾਇਲਟ ਪੈਰਾਸ਼ੂਟ ਰਾਹੀਂ ਸੁਰੱਖਿਅਤ ਬਾਹਰ ਨਿਕਲ ਗਿਆ, ਜਿਸ ਕਾਰਨ ਉਸ ਦੀ ਜਾਨ ਬਚ ਗਈ।

🚨#BREAKING: emergency officials are on the scene after a United States military f-35 jet has crash and burst into flames

📌#Fresno | #California

At this time military officials and emergency crews are currently on scene at Lemoore Naval Air Station in Fresno County,… pic.twitter.com/XCRg0BUv2y

— R A W S A L E R T S (@rawsalerts) July 31, 2025

ਇਹ ਵੀ ਪੜ੍ਹੋ- ਵੱਡੀ ਖ਼ਬਰ ; CRPF ਜਵਾਨ ਨੇ ਖ਼ੁਦ ਨੂੰ ਮਾਰੀ ਗੋਲ਼ੀ, ਮੁਕਾ ਲਈ ਜੀਵਨਲੀਲਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News