ਕ੍ਰੈਸ਼ ਹੋ ਕੇ ਡੈਮ ''ਚ ਆ ਡਿੱਗਿਆ ਜਹਾਜ਼! ਪਾਇਲਟ ਦੀ ਗਈ ਜਾਨ, ਪੈ ਗਈਆਂ ਭਾਜੜਾਂ
Monday, Jan 13, 2025 - 08:16 AM (IST)
ਕੈਨਬਰਾ (ਯੂ.ਐੱਨ.ਆਈ.): ਆਸਟ੍ਰੇਲੀਆ ਦੇ ਉੱਤਰੀ ਹਿੱਸੇ ਵਿਚ ਇਕ ਮਾਈਕ੍ਰੋਲਾਈਟ ਜਹਾਜ਼ ਹਾਦਸਾਗ੍ਰਸਤ ਹੋਣ ਤੋਂ ਬਾਅਦ ਪਾਇਲਟ ਦੀ ਮੌਤ ਹੋ ਗਈ ਅਤੇ ਇਸ ਵਿਚ ਸਵਾਰ ਇਕ ਔਰਤ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਵੇਲੇ ਜਹਾਜ਼ ਵਿਚ 63 ਸਾਲਾ ਆਦਮੀ ਅਤੇ 29 ਸਾਲਾ ਔਰਤ ਹੀ ਸਵਾਰ ਸਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮਾਸਕ ਪਾਉਣਾ ਲਾਜ਼ਮੀ! ਬਜ਼ੁਰਗਾਂ 'ਚ ਵੀ ਫੈਲਣ ਲੱਗਿਆ ਚੀਨੀ ਵਾਇਰਸ
ਸਥਾਨਕ ਪੁਲਸ, ਫਾਇਰ ਅਤੇ ਐਮਰਜੈਂਸੀ ਸੇਵਾਵਾਂ ਨੇ ਐਤਵਾਰ ਰਾਤ ਨੂੰ ਇਕ ਬਿਆਨ ਵਿਚ ਕਿਹਾ ਕਿ ਸਥਾਨਕ ਸਮੇਂ ਅਨੁਸਾਰ ਸਵੇਰੇ 10:20 ਵਜੇ ਪੁਲਸ ਨੂੰ ਹਾਦਸੇ ਦੀ ਸੂਚਨਾ ਦਿੱਤੀ ਗਈ। ਮੌਕੇ 'ਤੇ ਐਮਰਜੈਂਸੀ ਸੇਵਾਵਾਂ ਪਹੁੰਚਾਈਆਂ ਗਈਆਂ, ਜਿੱਥੇ 63 ਸਾਲਾ ਪਾਇਲਟ ਜਹਾਜ਼ ਦੇ ਅੰਦਰ ਮ੍ਰਿਤਕ ਪਾਇਆ ਗਿਆ। ਔਰਤ ਨੂੰ ਇਕ ਹੈਲੀਕਾਪਟਰ ਟੀਮ ਦੁਆਰਾ ਜਹਾਜ਼ ਤੋਂ ਬਿਨਾਂ ਕਿਸੇ ਸੱਟ ਦੇ ਬਾਹਰ ਕੱਢਿਆ ਗਿਆ ਅਤੇ ਜਾਂਚ ਲਈ ਹਸਪਤਾਲ ਲਿਜਾਇਆ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਦੀਆਂ ਮੌਜਾਂ, Free ਮਿਲਣਗੇ Laptop, Tablet ਤੇ Smart Watch! ਛੇਤੀ ਕਰ ਲਓ ਅਪਲਾਈ
ਸਥਾਨਕ ਅਖਬਾਰਾਂ ਦੀ ਰਿਪੋਰਟ ਮੁਤਾਬਕ ਜਹਾਜ਼ ਇਕ ਮਾਈਕ੍ਰੋਲਾਈਟ ਜਹਾਜ਼ ਸੀ ਅਤੇ ਇਕ ਗਵਾਹ ਨੇ ਇਸ ਨੂੰ ਹਾਦਸੇ ਤੋਂ ਥੋੜ੍ਹੀ ਦੇਰ ਪਹਿਲਾਂ ਘੱਟ ਉਚਾਈ 'ਤੇ ਉੱਡਦੇ ਦੇਖਿਆ ਸੀ। ਗਵਾਹ ਨੇ ਕਿਹਾ ਕਿ ਜਹਾਜ਼ ਫੋਗ ਡੈਮ ਦੇ ਪਾਣੀ ਵਿਚ ਆ ਡਿੱਗਿਆ। ਇਸ ਜਗ੍ਹਾ 'ਤੇ ਮਗਰਮੱਛਾਂ ਅਤੇ ਪਾਣੀ ਦੇ ਅਜਗਰਾਂ ਦੀ ਭਰਮਾਰ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8