ਮੋਲਾਵੇ ਤੂਫ਼ਾਨ ਨਾਲ ਫਿਲਪੀਨਜ਼ ''ਚ 9 ਲੋਕਾਂ ਦੀ ਮੌਤ, ਕਰੋੜਾਂ ਦੀ ਫ਼ਸਲ ਦਾ ਨੁਕਸਾਨ

10/28/2020 4:07:31 PM

ਮਨੀਲਾ- ਫਿਲਪੀਨਜ਼ ਵਿਚ ਭਿਆਨਕ ਚੱਕਰਵਾਤੀ ਤੂਫਾਨ ਮੋਲਾਵੇ (ਕਵਿੰਟਾ) ਕਾਰਨ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋ ਗਈ ਤੇ ਹੋਰ ਜ਼ਖ਼ਮੀ ਹੋ ਗਏ ਜਦਕਿ 2 ਹੋਰ ਅਜੇ ਵੀ ਲਾਪਤਾ ਹਨ। ਖੇਤੀਬਾੜੀ ਨੂੰ ਇਸ ਕਾਰਨ ਭਾਰੀ ਨੁਕਸਾਨ ਝੱਲਣਾ ਪਿਆ ਹੈ।

ਰਾਸ਼ਟਰੀ ਆਫ਼ਤ ਪ੍ਰਬੰਧਨ ਵਿਭਾਗ ਮੁਤਾਬਕ ਤੂਫਾਨ ਨੇ ਕੈਲਾਬਰਜ਼ੋਨ, ਮਿਨਾਰੋਪਾ, ਪੱਛਮੀ ਤੇ ਮੱਧ ਵਿਸਆਸ ਦੇ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਇਲਾਕਿਆਂ ਦੀ ਇਕ ਵੱਡੀ ਆਬਾਦੀ ਤੂਫ਼ਾਨ ਨਾਲ ਪ੍ਰਭਾਵਿਤ ਹੋਈ। ਇਨ੍ਹਾਂ ਇਲਾਕਿਆਂ ਵਿਚ ਬਚਾਅ ਕਾਰਜ ਅਜੇ ਵੀ ਜਾਰੀ ਹੈ। ਤੂਫਾਨ ਨੇ ਫਿਲੀਪੀਨਜ਼ ਨਾਲ ਜਾਂਦੇ-ਜਾਂਦੇ 49,500 ਪਰਿਵਾਰਾਂ ਨੂੰ ਪ੍ਰਭਾਵਿਤ ਕੀਤਾ ਹੈ। ਤੂਫਾਨ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਪਰ ਸ਼ੁਰੂਆਤੀ ਜਾਣਕਾਰੀ ਮੁਤਾਬਕ 43 ਕਰੋੜ ਫਿਲੀਪੀਨਜ਼ ਪੇਸੋ (89 ਲੱਖ ਅਮਰੀਕੀ ਡਾਲਰ) ਦੀਆਂ ਫਸਲਾਂ ਤੇ ਬੁਨਿਆਦੀ ਢਾਂਚੇ ਦਾ ਨੁਕਸਾਨ ਹੋਇਆ ਹੈ। 


Lalita Mam

Content Editor

Related News