ਫਾਈਜ਼ਰ ਨੇ ਅਮਰੀਕਾ ''ਚ ਆਪਣੇ ਟੀਕੇ ਦੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇਣ ਦੀ ਕੀਤੀ ਮੰਗ

Friday, Nov 20, 2020 - 10:02 PM (IST)

ਫਾਈਜ਼ਰ ਨੇ ਅਮਰੀਕਾ ''ਚ ਆਪਣੇ ਟੀਕੇ ਦੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇਣ ਦੀ ਕੀਤੀ ਮੰਗ

ਨਿਊਯਾਰਕ-ਅਮਰੀਕੀ ਦਵਾਈ ਕੰਪਨੀ ਫਾਈਜ਼ਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਆਪਣੇ ਕੋਵਿਡ-19 ਦੇ ਟੀਕੇ ਦਾ ਐਮਰਜੈਂਸੀ ਇਸਤੇਮਾਲ ਕਰਨ ਲਈ ਅਮਰੀਕੀ ਰੈਗੂਲੇਟਰੀ ਤੋਂ ਮਨਜ਼ੂਰੀ ਦੇਣ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਫਾਈਜ਼ਰ ਇੰਕ ਅਤੇ ਜਰਮਨੀ ਦੀ ਉਸ ਦੀ ਸਾਂਝੇਦਾਰ ਬਾਇਓਨਟੇਕ ਨੇ ਐਲਾਨ ਕੀਤਾ ਸੀ ਕਿ ਇਕ ਵੱਡੇ ਅਧਿਐਨ 'ਚ ਪਤਾ ਚੱਲਿਆ ਹੈ ਕਿ ਉਸ ਦਾ ਟੀਕਾ ਕੋਵਿਡ-19 ਦੇ ਹਲਕੇ ਅਤੇ ਗੰਭੀਰ ਇਨਫੈਕਸ਼ਨ ਤੋਂ ਬਚਾਉਣ 'ਚ 95 ਫੀਸਦੀ ਤੱਕ ਅਸਰਦਾਰ ਪ੍ਰਤੀਤ ਹੋ ਰਿਹਾ ਹੈ।

ਇਹ ਵੀ ਪੜ੍ਹੋ:- 2016 ਜਹਾਜ਼ ਹਾਦਸਾ : ਜਾਂਚ ਰਿਪੋਰਟ 'ਚ ਪੀ.ਆਈ.ਏ. ਇੰਜੀਨੀਅਰਾਂ ਨੂੰ ਦੋਸ਼ੀ ਠਹਿਰਾਇਆ ਗਿਆ

ਕੰਪਨੀਆਂ ਨੇ ਕਿਹਾ ਕਿ ਬਚਾਅ ਅਤੇ ਸੁਰੱਖਿਆ ਦੇ ਵਧੀਆ ਰਿਕਾਰਡ ਦਾ ਮਤਲਬ ਹੈ ਕਿ ਟੀਕੇ ਨੂੰ ਐਮਰਜੈਂਸੀ ਇਸਤੇਮਾਲ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ, ਜੋ ਖਾਧ ਅਤੇ ਦਵਾਈ ਪ੍ਰਸ਼ਾਸਨ (ਐੱਫ.ਡੀ.ਏ.) ਅੰਤਿਮ ਜਾਂਚ ਪੂਰੀ ਹੋਣ ਤੋਂ ਪਹਿਲਾਂ ਦੇ ਸਕਦਾ ਹੈ। ਫਾਈਜ਼ਰ ਦੇ ਐਲਾਨ ਦੇ ਇਕ ਦਿਨ ਪਹਿਲਾਂ ਦੇਸ਼ 'ਚ ਇਨਫੈਕਸ਼ਨ ਬੀਮਾਰੀਆਂ ਦੇ ਮਾਹਰ ਡਾ. ਐਂਥਨੀ ਫਾਊਸੀ ਨੇ ਕਿਹਾ ਕਿ ''ਮਦਦ ਮਿਲਣ ਵਾਲੀ ਹੈ''। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮਾਸਕ ਲਗਾਉਣਾ ਛੱਡਣਾ ਅਤੇ ਸੁਰੱਖਿਆ ਦੇ ਹੋਰ ਉਪਾਅ ਨੂੰ ਤਿਆਗਣ ਦਾ ਅਜੇ ਸਮਾਂ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਜਨਤਕ ਸਿਹਤ 'ਚ ਮੌਜੂਦਾ ਸਮੇਂ 'ਚ ਦੁਗਣਾ ਕੰਮ ਕਰਨ ਦੀ ਜ਼ਰੂਰਤ ਹੈ ਅਤੇ ਸਾਨੂੰ ਉਸ ਮਦਦ ਦਾ ਇੰਤਜ਼ਾਰ ਹੈ।

ਇਹ ਵੀ ਪੜ੍ਹੋ:-ਫਰਾਂਸ ਨੇ ਪਾਕਿ ਨੂੰ ਦਿੱਤਾ ਝਟਕਾ, ਠੁਕਰਾਈ ਇਮਰਾਨ ਖਾਨ ਦੀ ਅਪੀਲ


author

Karan Kumar

Content Editor

Related News