ਡੈਲਟਾ ਵੇਰੀਐਂਟ ਨਾਲ ਜੁੜੀ ਮੌਤ ਦਰ ਨੂੰ 90 ਫੀਸਦੀ ਤੱਕ ਘੱਟ ਕਰ ਸਕਦੀ ਹੈ ਫਾਈਜ਼ਰ ਦੀ ਬੂਸਟਰ ਖੁਰਾਕ : ਅਧਿਐਨ
Saturday, Dec 11, 2021 - 01:26 AM (IST)
ਯੇਰੂਸ਼ੇਲਮ-ਫਾਈਜ਼ਰ ਦੇ ਕੋਵਿਡ-19 ਰੋਕੂ ਟੀਕੇ ਦੀ ਤੀਸਰੀ ਖੁਰਾਕ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਨਾਲ ਹੋਣ ਵਾਲੀ ਮੌਤ ਦਰ ਨੂੰ 90 ਫੀਸਦੀ ਤੱਕ ਘੱਟ ਕਰ ਸਕਦੀ ਹੈ। ਇਹ ਗੱਲ ਇਜ਼ਰਾਈਲ 'ਚ ਕੀਤੇ ਗਏ ਇਕ ਅਧਿਐਨ 'ਚ ਕਹੀ ਗਈ ਹੈ। 'ਦਿ ਨਿਊ ਇੰਗਲੈਂਡ ਜਰਨਲ ਆਫ ਮੈਡੀਸਨ' 'ਚ ਵੀਰਵਾਰ ਨੂੰ ਪ੍ਰਕਾਸ਼ਿਤ ਖੋਜ ਰਿਪੋਰਟ 'ਚ ਕਿਹਾ ਗਿਆ ਹੈ ਕਿ ਅਧਿਐਨ 'ਚ 50 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਲੋਕ ਸ਼ਾਮਲ ਸਨ ਜਿਨ੍ਹਾਂ ਨੂੰ ਘਟੋ-ਘੱਟ ਪੰਜ ਮਹੀਨੇ ਪਹਿਲਾਂ ਫਾਈਜ਼ਰ ਦੇ ਟੀਕੇ ਦੀਆਂ ਦੋ ਖੁਰਾਕਾਂ ਮਿਲੀਆਂ ਸਨ।
ਇਹ ਵੀ ਪੜ੍ਹੋ : ਨੀਦਰਲੈਂਡ ਨੇ ਪੰਜ ਸਾਲ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਲਈ ਫਾਈਜ਼ਰ ਦੇ ਕੋਵਿਡ ਰੋਕੂ ਟੀਕੇ ਨੂੰ ਦਿੱਤੀ ਮਨਜ਼ੂਰੀ
ਅਧਿਐਨ 'ਚ ਸ਼ਾਮਲ 8,43,208 ਲੋਕਾਂ ਨੂੰ ਦੋ ਸਮੂਹਾਂ 'ਚ ਸ਼ਾਮਲ ਕੀਤਾ ਗਿਆ। ਇਨ੍ਹਾਂ 'ਚੋਂ ਇਕ ਸਮੂਹ 'ਚ ਅਧਿਐਨ ਦੌਰਾਨ ਬੂਸਟਰ ਖੁਰਾਕ ਲੈਣ ਵਾਲੇ ਲੋਕ ਸ਼ਾਮਲ ਸਨ ਜਦਕਿ ਦੂਜੇ ਸਮੂਹ 'ਚ ਅਜਿਹੇ ਲੋਕ ਸ਼ਾਮਲ ਸਨ ਜਿਨ੍ਹਾਂ ਨੂੰ ਬੂਸਟਰ ਖੁਰਾਕ ਨਹੀਂ ਮਿਲੀ ਸੀ। ਇਨ੍ਹਾਂ ਦੋਵਾਂ ਸਮੂਹਾਂ ਦੇ ਅਧਿਐਨ ਨਤੀਜਿਆਂ ਦੀ ਇਕ-ਦੂਜੇ ਦੀ ਤੁਲਨਾ ਕੀਤੀ ਗਈ। ਕਲੈਕਿਟ ਸਿਹਤ ਸੇਵਾ ਅਤੇ ਇਜ਼ਰਾਈਲ ਦੇ ਬੇਨ-ਗੁਰੀਅਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕਿਹਾ ਕਿ ਅਧਿਐਨ 'ਚ ਸਾਹਮਣੇ ਆਇਆ ਕਿ ਫਾਈਜ਼ਰ ਦੇ ਕੋਵਿਡ-19 ਰੋਕੂ ਟੀਕੇ ਦੀ ਬੂਸਟਰ (ਤੀਸਰੀ) ਖੁਰਾਕ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਨਾਲ ਹੋਣ ਵਾਲੀ ਮੌਤ ਦਰ ਨੂੰ 90 ਫੀਸਦੀ ਤੱਕ ਘੱਟ ਕਰ ਸਕਦੀ ਹੈ।
ਇਹ ਵੀ ਪੜ੍ਹੋ : ਜੀ-7 ਦੇਸ਼ਾਂ ਦੇ ਵਿਦੇਸ਼ ਮੰਤਰੀ ਰੂਸ, ਚੀਨ, ਈਰਾਨ ਨਾਲ ਤਣਾਅ ਘੱਟ ਕਰਨ ਲਈ ਕਰਨਗੇ ਬੈਠਕ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।