Persian Gulf 'ਚ ਵੀ US-Iran ਆਹਮੋ-ਸਾਹਮਣੇ! ਤਹਿਰਾਨ ਨੇ ਰੋਕਿਆ ਰਸਤਾ

Sunday, Mar 01, 2026 - 02:12 PM (IST)

Persian Gulf 'ਚ ਵੀ US-Iran ਆਹਮੋ-ਸਾਹਮਣੇ! ਤਹਿਰਾਨ ਨੇ ਰੋਕਿਆ ਰਸਤਾ

ਤਹਿਰਾਨ/ਵਾਸ਼ਿੰਗਟਨ: ਮੱਧ ਪੂਰਬ 'ਚ ਹਾਲਾਤ ਬੇਹੱਦ ਨਾਜ਼ੁਕ ਹੋ ਗਏ ਹਨ। ਈਰਾਨ ਦੇ ਸਰਵਉੱਚ ਨੇਤਾ ਆਇਤੁੱਲਾ ਅਲੀ ਖਮੇਨੇਈ ਦੀ ਮੌਤ ਦੀ ਪੁਸ਼ਟੀ ਹੋਣ ਤੋਂ ਬਾਅਦ ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਾਲੇ ਭਿਆਨਕ ਜੰਗ ਛਿੜ ਗਈ ਹੈ। ਇਸ ਤਣਾਅ ਦੇ ਚੱਲਦਿਆਂ ਈਰਾਨ ਨੇ ਵਿਸ਼ਵ ਤੇਲ ਵਪਾਰ ਲਈ ਅਹਿਮ ਮੰਨੇ ਜਾਣ ਵਾਲੇ ਹੋਰਮੁਜ਼ ਜਲਡਮਰੂਮੱਧ (Strait of Hormuz) ਨੂੰ ਅਮਰੀਕੀ ਜਹਾਜ਼ਾਂ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ।

PunjabKesari

ਖਮੇਨੇਈ ਤੇ ਮਿਲਟਰੀ ਚੀਫ ਮੂਸਾਵੀ ਦੀ ਮੌਤ 
ਸਰੋਤਾਂ ਅਨੁਸਾਰ, ਈਰਾਨ ਦੇ ਸੁਪਰੀਮ ਲੀਡਰ ਸੱਯਦ ਅਯਾਤੁੱਲਾ ਅਲੀ ਖਮੇਨੇਈ ਦੀ ਸ਼ਨੀਵਾਰ ਨੂੰ ਹੋਏ ਹਮਲੇ 'ਚ ਮੌਤ ਹੋ ਗਈ ਸੀ, ਜਿਸ ਦੀ ਪੁਸ਼ਟੀ ਐਤਵਾਰ ਨੂੰ ਈਰਾਨੀ ਸਰਕਾਰੀ ਮੀਡੀਆ ਵੱਲੋਂ ਕੀਤੀ ਗਈ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਤਹਿਰਾਨ 'ਤੇ ਕੀਤੇ ਤਾਜ਼ਾ ਹਮਲਿਆਂ ਵਿੱਚ ਈਰਾਨ ਦੇ ਮਿਲਟਰੀ ਚੀਫ ਮੂਸਾਵੀ ਨੂੰ ਵੀ ਮਾਰ ਦਿੱਤਾ ਹੈ। ਖਮੇਨੇਈ ਦੀ ਮੌਤ ਤੋਂ ਬਾਅਦ ਈਰਾਨ ਤੋਂ ਲੈ ਕੇ ਬਗਦਾਦ ਤੱਕ ਲੋਕ ਸੜਕਾਂ 'ਤੇ ਉਤਰ ਆਏ ਹਨ ਅਤੇ ਮਾਤਮ ਮਨਾ ਰਹੇ ਹਨ।

ਦੁਬਈ ਅਤੇ ਅਬੂ ਧਾਬੀ ਹਵਾਈ ਅੱਡਿਆਂ 'ਤੇ ਹਮਲੇ ਖਮੇਨੇਈ ਦੀ ਮੌਤ ਦਾ ਬਦਲਾ ਲੈਣ ਲਈ ਈਰਾਨੀ ਮਿਜ਼ਾਈਲਾਂ ਨੇ ਮੱਧ ਪੂਰਬ ਵਿੱਚ ਸਥਿਤ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਈਰਾਨ ਨੇ ਦੁਬਈ ਹਵਾਈ ਅੱਡੇ, ਬੁਰਜ ਖਲੀਫਾ ਅਤੇ ਬਹਿਰੀਨ ਤੇ ਕੁਵੈਤ ਵਿੱਚ ਸਥਿਤ ਅਮਰੀਕੀ ਫੌਜੀ ਅੱਡਿਆਂ 'ਤੇ ਜ਼ੋਰਦਾਰ ਹਮਲੇ ਕੀਤੇ ਹਨ। ਇਨ੍ਹਾਂ ਹਮਲਿਆਂ ਕਾਰਨ ਅਬੂ ਧਾਬੀ ਦਾ ਅੰਤਰਰਾਸ਼ਟਰੀ ਹਵਾਈ ਅੱਡਾ ਸੋਮਵਾਰ ਤੱਕ ਲਈ ਬੰਦ ਕਰ ਦਿੱਤਾ ਗਿਆ ਹੈ।

ਟਰੰਪ ਦੀ ਚਿਤਾਵਨੀ ਅਤੇ ਤਹਿਰਾਨ 'ਚ ਧਮਾਕੇ 
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਵਾਰ ਈਰਾਨ 'ਤੇ ਅਜਿਹਾ ਹਮਲਾ ਕੀਤਾ ਜਾਵੇਗਾ ਜੋ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਹੋਵੇਗਾ। ਟਰੰਪ ਦੀ ਇਸ ਚਿਤਾਵਨੀ ਤੋਂ ਤੁਰੰਤ ਬਾਅਦ ਅਮਰੀਕਾ ਨੇ ਤਹਿਰਾਨ 'ਤੇ ਵੱਡੇ ਹਮਲੇ ਸ਼ੁਰੂ ਕਰ ਦਿੱਤੇ ਹਨ, ਜਿੱਥੇ ਕਈ ਥਾਵਾਂ 'ਤੇ ਜ਼ੋਰਦਾਰ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਹਨ।

PunjabKesari

ਵਿਸ਼ਵ ਵਪਾਰ 'ਤੇ ਸੰਕਟ 
ਈਰਾਨ ਦੀ 'ਐਕਸਪੀਡੀਐਂਸੀ ਡਿਸਰਨਮੈਂਟ ਕੌਂਸਲ' ਦੇ ਮੈਂਬਰ ਮੋਹਸਿਨ ਰੇਜ਼ਈ ਨੇ 1 ਮਾਰਚ 2026 ਨੂੰ ਹੋਰਮੁਜ਼ ਜਲਡਮਰੂਮੱਧ ਰਾਹੀਂ ਅਮਰੀਕੀ ਜਹਾਜ਼ਾਂ ਦੀ ਆਵਾਜਾਈ 'ਤੇ ਰੋਕ ਲਗਾ ਦਿੱਤੀ ਹੈ। ਇਹ ਰਸਤਾ ਗਲੋਬਲ ਤੇਲ ਵਪਾਰ ਲਈ ਬਹੁਤ ਮਹੱਤਵਪੂਰਨ ਹੈ, ਜਿਸ ਕਾਰਨ ਅੰਤਰਰਾਸ਼ਟਰੀ ਸਮੁੰਦਰੀ ਏਜੰਸੀਆਂ ਅਤੇ ਵਪਾਰਕ ਘਰਾਣਿਆਂ 'ਚ ਜਹਾਜ਼ਾਂ ਦੀ ਸੁਰੱਖਿਆ ਨੂੰ ਲੈ ਕੇ ਭਾਰੀ ਚਿੰਤਾ ਪਾਈ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News