ਲੋਕਾਂ ਦਾ ਮੀਡੀਆ ਤੋਂ ਘਟਿਆ ਭਰੋਸਾ, ਸਭ ਨੂੰ ਨੌਕਰੀ ਗੁਆਉਣ ਦਾ ਡਰ : ਸਰਵੇ

01/22/2020 12:09:11 PM

ਦਾਵੋਸ— ਦੁਨੀਆ 'ਚ ਵਧਦੀ ਅਸਮਾਨਤਾ ਵਿਚਕਾਰ ਜਿੱਥੇ ਲੋਕਾਂ ਦਾ ਸਰਕਾਰ ਅਤੇ ਮੀਡੀਆ ਤੋਂ ਭਰੋਸਾ ਘੱਟਦਾ ਜਾ ਰਿਹਾ ਹੈ, ਉੱਥੇ ਹੀ ਚੀਨ ਅਤੇ ਭਾਰਤ ਦੇ ਲੋਕਾਂ ਦਾ ਭਰੋਸਾ ਵਧਿਆ ਹੈ। ਚੀਨ ਆਪਣੀ ਆਬਾਦੀ ਦੇ ਵੱਡੇ ਹਿੱਸੇ 'ਚ ਭਰੋਸੇ ਦੇ ਮਾਮਲੇ 'ਚ ਸਭ ਤੋਂ ਉਪਰਲੇ ਸਥਾਨ 'ਤੇ ਹੈ ਜਦਕਿ ਭਾਰਤ ਦੂਜੇ ਸਥਾਨ 'ਤੇ ਹੈ। ਰੂਸ ਦੋਹਾਂ ਦੇਸ਼ਾਂ ਤੋਂ ਬਾਅਦ ਦੇ ਸਥਾਨ 'ਤੇ ਹੈ। ਵਿਸ਼ਵ ਆਰਥਿਕ ਮੰਚ ਦੇ ਦਾਵੋਸ 'ਚ ਸਲਾਨਾ ਸੰਮੇਲਨ ਦੌਰਾਨ ਮੰਗਲਵਾਰ ਨੂੰ ਜਾਰੀ ਕੀਤੀ ਗਈ 'ਐਡਲਮੈਨ ਟਰੱਸਟ ਬੈਰੋਮੀਟਰ-2020' ਦੀ ਸਲਾਨਾ ਸਰਵੇ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਉਨ੍ਹਾਂ ਦੇਸ਼ਾਂ 'ਚ ਸ਼ਾਮਲ ਹੈ ਜਿੱਥੇ ਲੋਕਾਂ ਨੇ ਨੌਕਰੀ ਗੁਆ ਦੇਣ ਨੂੰ ਲੈ ਕੇ ਸਭ ਤੋਂ ਵਧੇਰੇ ਚਿੰਤਾ ਪ੍ਰਗਟਾਈ ਹੈ।

ਇਹ ਸਰਵੇ 28 ਦੇਸ਼ਾਂ ਦੇ 34,000 ਲੋਕਾਂ ਤੋਂ ਰਾਇਸ਼ੁਮਾਰੀ ਕਰਵਾਈ ਗਈ। ਮਜ਼ਬੂਤ ਅਰਥਵਿਵਸਥਾ ਅਤੇ ਪੂਰੇ ਰੋਜ਼ਗਾਰ ਦੀ ਸਥਿਤੀ ਦੇ ਬਾਵਜੂਦ ਹਰ ਵਿਕਸਿਤ ਬਾਜ਼ਾਰ 'ਚ ਜ਼ਿਆਦਾਤਰ ਨੂੰ ਇਸ 'ਚ ਭਰੋਸਾ ਨਹੀਂ ਕਿ ਉਨ੍ਹਾਂ ਦੀ ਸਥਿਤੀ 5 ਸਾਲ 'ਚ ਵਧੀਆ ਹੋਵੇਗੀ।

ਦੁਨੀਆਭਰ ਦੇ ਸੀ. ਈ. ਓ. 'ਚੋਂ 53 ਫੀਸਦੀ ਨੇ ਕਿਹਾ ਕਿ ਵਿਕਾਸ ਦਰ ਘਟੇਗੀ। ਗਲੋਬਲ ਜੀ. ਡੀ. ਪੀ. ਗ੍ਰੋਥ ਨੂੰ ਲੈ ਕੇ ਸੀ. ਈ. ਓ. ਦੇ ਮਨ 'ਚ ਕਾਫੀ ਨਿਰਾਸ਼ਾ ਹੈ। ਇਸ ਸਾਲ ਸਰਵੇ 'ਚ 83 ਦੇਸ਼ਾਂ ਦੇ 1600 ਸੀ. ਈ. ਓ. ਸ਼ਾਮਲ ਕੀਤੇ ਗਏ। ਇਨ੍ਹਾਂ 'ਚੋਂ ਸਿਰਫ 22 ਫੀਸਦੀ ਨੇ ਗ੍ਰੋਥ ਵਧਣ ਦੀ ਉਮੀਦ ਪ੍ਰਗਟਾਈ। ਸਰਵੇ 'ਚ ਸ਼ਾਮਲ ਭਾਰਤੀ ਸੀ. ਈ. ਓ. 'ਚੋਂ 52 ਫੀਸਦੀ ਦਾ ਕਹਿਣਾ ਹੈ ਕਿ ਦੁਨੀਆ ਦੀ ਜੀ. ਡੀ. ਪੀ. ਗ੍ਰੋਥ ਘਟੇਗੀ।


Related News