ਸੰਸਦ ਤੈਅ ਕਰੇਗੀ ਕਦੋਂ ਹੋਣਗੀਆਂ ਚੋਣਾਂ : ਸ਼ਰੀਫ
Thursday, May 26, 2022 - 10:18 PM (IST)

ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੀਰਵਾਰ ਨੂੰ ਸਪੱਸ਼ਟ ਕੀਤਾ ਕਿ ਆਮ ਚੋਣਾਂ ਦੀਆਂ ਤਾਰੀਖ਼ਾਂ ਸੰਸਦ ਤੈਅ ਕਰੇਗੀ। ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਮਰਥਕਾਂ ਨੇ ਦੇਸ਼ 'ਚ ਮੱਧਕਾਲੀ ਚੋਣਾਂ ਦੀ ਮੰਗ ਕਰਦੇ ਹੋਏ ਵਿਰੋਧ ਪ੍ਰਦਰਸ਼ਨ ਕੀਤਾ। ਇਥੇ ਜਿਨਾਹ ਐਵਿਨਿਊ 'ਚ 'ਆਜ਼ਾਦੀ ਮੰਚ' ਦੇ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਦੀ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਖਾਨ ਨੇ ਸ਼ਾਹਬਾਜ਼ ਸ਼ਰੀਫ ਸਰਕਾਰ ਨੂੰ ਸੂਬਾਈ ਵਿਧਾਨ ਸਭਾ ਨੂੰ ਭੰਗ ਕਰਨ ਅਤੇ ਨਵੇਂ ਸਿਰੋ ਤੋਂ ਆਮ ਚੋਣਾਂ ਕਰਵਾਉਣ ਦੇ ਐਲਾਨ ਲਈ 6 ਦਿਨ ਦਾ ਸਮਾਂ ਦਿੱਤਾ।
ਇਹ ਵੀ ਪੜ੍ਹੋ : ਅਸੀਂ ਪੁਤਿਨ ਨੂੰ ਇਹ ਜੰਗ ਨਹੀਂ ਜਿੱਤਣ ਦੇ ਸਕਦੇ : ਜਰਮਨ ਚਾਂਸਲਰ
ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਅਜਿਹਾ ਨਹੀਂ ਕਰ ਸਕੀ ਤਾਂ ਉਹ 'ਪੂਰੇ ਦੇਸ਼' ਨਾਲ ਰਾਜਧਾਨੀ ਪਰਤਣਗੇ। ਪ੍ਰਦਰਸ਼ਨ ਰੈਲੀ ਦੇ ਮੱਦੇਨਜ਼ਰ ਸ਼ਾਹਬਾਜ਼ ਨੇ ਨੈਸ਼ਨਲ ਅਸੈਂਬਲੀ 'ਚ ਆਪਣੇ ਸੰਬੋਧਨ 'ਚ ਕਿਹਾ ਕਿ ਮੈਂ ਇਸ ਸਮੂਹ (ਖਾਨ ਦੀ ਪੀ.ਟੀ.ਆਈ. ਪਾਰਟੀ) ਦੇ ਨੇਤਾ ਦੇ ਸਾਹਮਣੇ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਤੁਹਾਡੀ ਧਮਕੀ ਕੰਮ ਨਹੀਂ ਕਰੇਗੀ। ਸੰਸਦ ਤੈਅ ਕਰੇਗੀ ਕਿ ਚੋਣਾਂ ਕਦੋਂ ਹੋਣਗੀਆਂ। ਉਨ੍ਹਾਂ ਕਿਹਾ ਕਿ ਮੌਜੂਦਾ ਨੈਸ਼ਨਲ ਅਸੈਂਬਲੀ ਅਗਲੇ ਸਾਲ ਅਗਸਤ 'ਚ ਪੰਜ ਸਾਲ ਦਾ ਆਪਣਾ ਕਾਰਜਕਾਲ ਪੂਰਾ ਕਰੇਗੀ ਜਿਸ ਤੋਂ ਬਾਅਦ ਆਮ ਚੋਣਾਂ ਹੋਣਗੀਆਂ। ਹਾਲਾਂਕਿ ਪ੍ਰਧਾਨ ਮੰਤਰੀ ਕਿਸੇ ਵੀ ਸਮੇਂ ਸੰਸਦ ਭੰਗ ਕਰ ਨਵੇਂ ਸਿਰੇ ਤੋਂ ਚੋਣ ਦਾ ਐਲਾਨ ਕਰ ਸਕਦੇ ਹਨ।
ਇਹ ਵੀ ਪੜ੍ਹੋ : ਸਰਕਾਰ ਵੱਲੋਂ ਜੂਨ ਮਹੀਨੇ ਤੱਕ 5,000 ਏਕੜ ਜ਼ਮੀਨ ਕਬਜ਼ਾ ਮੁਕਤ ਕਰਵਾਉਣ ਦਾ ਟੀਚਾ : ਕੁਲਦੀਪ ਧਾਲੀਵਾਲ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ