ਬ੍ਰਿਸਬੇਨ ''ਚ ਡਾ.BR ਅੰਬੇਡਕਰ ਸਾਹਿਬ ਜੀ ਦਾ ਪਰਿਨਿਰਵਾਣ ਦਿਵਸ ਸਮਾਗਮ ਆਯੋਜਿਤ
Tuesday, Dec 03, 2024 - 05:02 PM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਸ਼੍ਰੀ ਗੁਰੂ ਰਵਿਦਾਸ ਸਭਾ ਅਤੇ ਡਾ. ਬੀ. ਆਰ. ਅੰਬੇਡਕਰ ਮਿਸ਼ਨ ਸੋਸਾਇਟੀ ਵੱਲੋਂ ਡਾ. ਬੀ.ਆਰ. ਅੰਬੇਡਕਰ ਜੀ ਦੇ ਪਰਿਨਿਰਵਾਣ ਦਿਵਸ ਨੂੰ ਸ਼ਰਧਾ ਨਾਲ ਮਨਾਇਆ ਗਿਆ। ਰੇਡੀਓ 4EB ਵਿਖੇ ਆਯੋਜਿਤ ਇਸ ਸਮਾਗਮ ਵਿੱਚ ਔਰਤਾਂ ਦੀ ਭਾਗੀਦਾਰੀ ਸ਼ਾਨਦਾਰ ਰਹੀ। ਔਰਤਾਂ ਨੇ ਕਵਿਤਾਵਾਂ, ਗੀਤਾਂ ਅਤੇ ਵਿਚਾਰਾਂ ਰਾਹੀਂ ਡਾ. ਬੀ.ਆਰ. ਅੰਬੇਡਕਰ ਦੇ ਜੀਵਨ ਅਤੇ ਉਨ੍ਹਾਂ ਦੇ ਸੰਦੇਸ਼ ਨੂੰ ਸਾਂਝਾ ਕੀਤਾ। ਸਮਾਗਮ ਦੀ ਸ਼ੁਰੂਆਤ ਰਾਜਵਿੰਦਰ ਕੌਰ ਵੱਲੋਂ ਮਿਸ਼ਨਰੀ ਕਵਿਤਾ ਦੇ ਗਾਇਨ ਨਾਲ ਕੀਤੀ ਗਈ। ਹਰਦੀਪ ਵਾਗਲਾ ਨੇ ਡਾ. ਅੰਬੇਡਕਰ ਦੀ ਵਿਚਾਰਧਾਰਾ ਨੂੰ ਅਪਣਾਉਣ ਅਤੇ ਰੀਤੂ ਅਹੀਰ ਨੇ ਡਾ. ਅੰਬੇਡਕਰ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਉਥੇ ਹੀ ਬਲਵਿੰਦਰ ਮੋਰੋ ਨੇ ਸਾਰੇ ਸਮਾਜ ਨੂੰ ਇਕੱਠੇ ਰਹਿਣ ਅਤੇ ਡਾ. ਅੰਬੇਡਕਰ ਦੇ ਮਿਸ਼ਨ ਨੂੰ ਮਜ਼ਬੂਤ ਬਣਾਉਣ ਲਈ ਜ਼ੋਰ ਦਿੱਤਾ। ਗੀਤਕਾਰ ਰੱਤੂ ਰੰਧਾਵਾ ਜੀ ਨੇ ਆਪਣੇ ਗੀਤ ਨਾਲ ਪ੍ਰੋਗਰਾਮ ਨੂੰ ਚਾਰ ਚੰਨ ਲਾਏ।
ਇਸ ਦੌਰਾਨ ਸਤਵਿੰਦਰ ਟੀਨੂ ਜੀ, ਨਰਿੰਦਰ, ਜਸਕਰਨ ਸ਼ੀਂਹ, ਸੁਖਜਿੰਦਰ, ਜਸਵੰਤ ਵਾਗਲਾ, ਹਰਵਿੰਦਰ ਬਾਸੀ, ਡਿੰਪਲ, ਸੁਜਾਤਾ ਬੱਸੀ, ਕੁਲਦੀਪ ਕੌਰ ਅਤੇ ਰੀਤੂ ਅਹੀਰ ਵੱਲੋਂ ਵੱਖ-ਵੱਖ ਸੁਨੇਹੇ ਦਿੱਤੇ ਗਏ, ਜਿਸ ਵਿਚ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣ, ਬਾਬਾ ਸਾਹਿਬ ਦੇ ਜੀਵਨ ’ਤੇ ਵਰਕਸ਼ਾਪਾਂ ਕਰਨ ਅਤੇ ਅਜਿਹੇ ਹੋਰ ਸਮਾਗਮ ਆਯੋਜਿਤ ਕਰਨ ਦੀ ਮਹੱਤਵਤਾ ’ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਜਸਵੰਤ ਵਾਗਲਾ ਨੇ ਜਿੱਥੇ ਆਪਣੀ ਗਜ਼ਲ ਨਾਲ ਸਾਰਿਆਂ ਦਾ ਮਨ ਮੋਹ ਲਿਆ, ਉਥੇ ਹੀ ਡਿੰਪਲ ਨੇ ਜਨਵਰੀ ਵਿੱਚ ਹੋਣ ਵਾਲੇ ਇਕ ਵਿਸ਼ੇਸ਼ ਸਮਾਗਮ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਹ ਵੀ ਪੜ੍ਹੋ: ਖੁਸ਼ੀਆਂ ਵਿਚਾਲੇ ਉੱਜੜ ਗਈ ਦੁਨੀਆ, ਵਿਆਹ ਦੇ ਜੋੜੇ 'ਚ ਲਾੜੀ ਦੀ ਮੌਤ
ਰੀਤੂ ਅਹੀਰ ਵੱਲੋਂ ਸਟੇਜ ਸੰਚਾਲਨ ਬਹੁਤ ਹੀ ਬਾਖੂਬੀ ਢੰਗ ਨਾਲ ਨਿਭਾਇਆ ਅਤੇ ਉਨ੍ਹਾਂ ਨੇ ਰੇਡੀਓ 4EB, ਸ਼੍ਰੀ ਗੁਰੂ ਰਵਿਦਾਸ ਸਭਾ ਅਤੇ ਡਾ. ਬੀ.ਆਰ. ਅੰਬੇਡਕਰ ਮਿਸ਼ਨ ਸੋਸਾਇਟੀ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿੱਚ ਬੁਲਾਰਿਆਂ ਤੋਂ ਇਲਾਵਾ ਆਰਚੀ, ਇਸ਼ਾਨ, ਵਿੱਕੀ ਰੰਧਾਵਾ, ਗੁਰਸੇਵਕ, ਰਚਨਾ, ਕਿਰਨ, ਬੈਨਟ, ਤਾਜ,ਇੰਦਰਜੀਤ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਹ ਸਮਾਗਮ ਬਾਬਾ ਸਾਹਿਬ ਦੇ ਜੀਵਨ ਅਤੇ ਵਿਚਾਰਧਾਰਾ ਨੂੰ ਸਮਰਪਿਤ ਰਿਹਾ ਅਤੇ ਸਾਰਿਆਂ ਨੂੰ ਉਨ੍ਹਾਂ ਦੇ ਸੰਦੇਸ਼ਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਤਹਿਤ ਬਣਾਏ ਗਏ 88 ਲੱਖ ਤੋਂ ਵੱਧ ਘਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8