ਸ਼ਰਨਾਰਥੀ ਪੰਜਾਬੀ ਨੌਜਵਾਨ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਚੱਲੇਗਾ ਮੁਕੱਦਮਾ

06/24/2019 3:14:58 PM

ਪੋਰਟ ਮੋਰਸਬੀ (ਭਾਸ਼ਾ)— ਪਾਪੂਆ ਨਿਊ ਗਿਨੀ ਸਥਿਤ ਸ਼ਰਨਾਰਥੀ ਕੈਂਪ ਵਿਚ ਇਕ ਸ਼ਰਨਾਰਥੀ ਪੰਜਾਬੀ ਨੌਜਵਾਨ ਨੇ ਅੱਗ ਲਗਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਉਸ 'ਤੇ ਅੱਗਜਨੀ ਅਤੇ ਖੁਦਕੁਸ਼ੀ ਦਾ ਮਾਮਲਾ ਦਰਜ ਕੀਤਾ ਜਾਵੇਗਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। 

ਸ਼ੁੱਕਰਵਾਰ ਨੂੰ ਸ਼ਰਨਾਰਥੀ ਪੰਜਾਬੀ ਨੌਜਵਾਨ ਰਵਿੰਦਰ ਸਿੰਘ (30) ਨੇ ਮਾਨੁਸ ਟਾਪੂ ਸਥਿਤ ਕੈਂਪ ਦੇ ਸ਼ਿਪਿੰਗ ਕੰਟੇਨਰ ਕਮਰੇ ਵਿਚ ਖੁਦ ਨੂੰ ਬੰਦ ਕਰ ਕੇ ਅੱਗ ਲਗਾ ਲਈ ਸੀ, ਜਿਸ ਕਾਰਨ ਨੇੜਲੇ ਦੋ ਕਮਰਿਆਂ ਵਿਚ ਵੀ ਅੱਗ ਲੱਗ ਗਈ ਸੀ। ਮਾਨੁਸ ਸੂਬਾਈ ਪੁਲਸ ਕਮਾਂਡਰ ਡੇਵਿਡ ਯਾਪੂ ਨੇ ਏ.ਐੱਫ.ਪੀ. ਨੂੰ ਦੱਸਿਆ,''ਰਵਿੰਦਰ ਦਾ ਮੂੰਹ ਅਤੇ ਸੱਜਾ ਹੱਥ ਸੜ ਗਿਆ। ਉਸ ਕੋਲੋਂ ਪੁੱਛਗਿੱਛ ਕੀਤੀ ਗਈ।  ਇਲਾਜ ਲਈ ਉਸ ਨੂੰ ਪੋਰਟ ਮੋਰਸਬੀ ਭੇਜ ਦਿੱਤਾ ਗਿਆ।'' ਯਾਪੂ ਨੇ ਕਿਹਾ,''ਅਸੀਂ ਉਸ ਦੀ ਵਾਪਸੀ ਦਾ ਇੰਤਜ਼ਾਰ ਕਰਾਂਗੇ ਅਤੇ ਫਿਰ ਉਸ 'ਤੇ ਦੋਸ਼ ਤੈਅ ਕੀਤੇ ਜਾਣਗੇ।''


Vandana

Content Editor

Related News