ਕੈਲਗਰੀ ਯੂਨੀਵਰਸਿਟੀ ਦੇ ਕੈਂਪਸ 'ਚ ਕਾਗਜ਼ੀ ਬੰਦੂਕ ਕਾਰਨ ਪਈਆਂ ਭਾਜੜਾਂ

Tuesday, Sep 17, 2019 - 08:43 PM (IST)

ਕੈਲਗਰੀ ਯੂਨੀਵਰਸਿਟੀ ਦੇ ਕੈਂਪਸ 'ਚ ਕਾਗਜ਼ੀ ਬੰਦੂਕ ਕਾਰਨ ਪਈਆਂ ਭਾਜੜਾਂ

ਕੈਲਗਰੀ— ਕੈਲਗਰੀ ਦੇ ਇਕ ਕੈਂਪਸ 'ਚ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਪੁਲਸ ਅਚਾਨਕ ਯੂਨੀਵਰਸਿਟੀ 'ਚ ਆ ਗਈ ਤੇ ਇਕ ਬੰਦੂਕਧਾਰੀ ਦੀ ਤਲਾਸ਼ 'ਚ ਲੱਗ ਗਈ। ਹਾਲਾਂਕਿ ਉਨ੍ਹਾਂ ਨੂੰ ਇਸ ਦੌਰਾਨ ਕੋਈ ਖਤਰਾ ਨਹੀਂ ਮਿਲਿਆ। ਪੁਲਸ ਦੇ ਉਦੋਂ ਸਾਹ 'ਚ ਸਾਹ ਆਇਆ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਜਿਸ ਹਥਿਆਰ ਦੀ ਉਨ੍ਹਾਂ ਨੂੰ ਭਾਲ ਸੀ ਉਹ ਤਾਂ ਬੱਸ ਇਕ ਕਾਗਜ਼ੀ ਬੰਦੂਕ ਸੀ। ਇਸ ਦੌਰਾਨ ਕੈਂਪਸ ਦੇ ਵਿਦਿਆਰਥੀ ਹੈਰਾਨ ਰਹਿ ਗਏ ਕਿਉਂਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਇਹ ਹੋ ਕੀ ਰਿਹਾ ਹੈ।

ਸੋਮਵਾਰ ਸਵੇਰੇ 8:30 ਤੋਂ ਬਾਅਦ ਕੈਲਗਰੀ ਯੂਨੀਵਰਸਿਟੀ ਨੂੰ ਇਕ ਫੋਨ ਆਇਆ ਕਿ ਕੈਂਪਸ 'ਚ ਇਕ ਆਦਮੀ ਸ਼ਾਟਗਨ ਜਾਂ ਰਾਈਫਲ ਲੈ ਕੇ ਦਾਖਲ ਹੋ ਗਿਆ ਹੈ। ਇਸ ਤੋਂ ਤੁਰੰਤ ਬਾਅਦ ਕੈਲਗਰੀ ਪੁਲਸ ਸਰਵਿਸ ਨੂੰ ਕਾਲ ਕੀਤੀ ਗਈ। ਇਸ ਦੀ ਜਾਣਕਾਰੀ ਕੈਲਗਰੀ ਪੁਲਸ ਸਾਰਜੈਂਟ ਟ੍ਰੈਵਿਸ ਜੁਸਕਾ ਵਲੋਂ ਦਿੱਤੀ ਗਈ ਹੈ, ਜੋ ਕਿ ਕੈਂਪਸ ਦੀ ਛਾਣਬੀਨ 'ਚ ਸ਼ਾਮਲ ਸਨ। ਜੁਸਕਾ ਨੇ ਕਿਹਾ ਕਿ ਕਈ ਲੋਕਾਂ ਨੇ ਬੰਦੂਕਧਾਰੀ ਨੂੰ ਦੇਖਣ ਦਾ ਹੁੰਗਾਰਾ ਭਰਿਆ। ਇਸ ਤੋਂ ਬਾਅਦ ਪੁਲਸ ਸਾਰੇ ਕੈਂਪਸ 'ਚ ਫੈਲ ਗਈ ਤੇ ਸ਼ੱਕੀ ਨੂੰ ਲੱਭਣ ਲੱਗ ਗਈ।

ਅਧਿਕਾਰੀ ਨੇ ਦੱਸਿਆ ਕਿ ਪੁਲਸ ਨੂੰ ਵਿਸ਼ਾਲ ਕੈਂਪਸ ਕਾਰਨ ਤੇ ਜਾਣਕਾਰੀ ਦੀ ਘਾਟ ਹੋਣ ਕਾਰਨ ਸ਼ੱਕੀ ਲੜਕੇ ਨੂੰ ਲੱਭਣ 'ਚ 45 ਮਿੰਟ ਦਾ ਸਮਾਂ ਲੱਗ ਗਿਆ। ਜੁਸਕਾ ਨੇ ਦੱਸਿਆ ਕਿ ਸ਼ੱਕੀ ਲੜਕੇ ਦਾ ਇਰਾਦਾ ਕਿਸੇ ਨੂੰ ਡਰਾਉਣ ਦਾ ਨਹੀਂ ਸੀ ਬਲਕਿ ਉਸ ਦੇ ਕੋਲ ਤਾਂ ਇਕ ਪੇਪਰ-ਬੰਦੂਕ ਸੀ, ਜੋ ਉਹ ਕੈਂਪਸ ਪ੍ਰਦਰਸ਼ਨੀ ਲਈ ਲਿਜਾ ਰਿਹਾ ਸੀ। ਜੁਸਕਾ ਨੇ ਕਿਹਾ ਕਿ ਲੜਕੇ ਨੂੰ ਅਨੁਮਾਨ ਹੀ ਨਹੀਂ ਸੀ ਕਿ ਉਸ ਦੀ ਬਿਲਕੁੱਲ ਅਸਲੀ ਜਿਹੀ ਦਿਖਣ ਵਾਲੀ ਕਾਗਜ਼ੀ ਬੰਦੂਕ ਪੂਰੇ ਕੈਂਪਸ 'ਚ ਭਾਜੜ ਪਾ ਦੇਵੇਗੀ।


author

Baljit Singh

Content Editor

Related News