ਅਫਗਾਨਿਸਤਾਨ ਦੇ ਅੱਤਵਾਦੀ ਦੀ ਗੋਲੀ ਨਾਲ ਸਾਡਾ ਫੌਜੀ ਮਾਰਿਆ ਗਿਆ : ਪਾਕਿ ਫੌਜ
Tuesday, Nov 03, 2020 - 09:45 PM (IST)

ਪੇਸ਼ਾਵਰ-ਪਾਕਿਸਤਾਨ ਫੌਜ ਨੇ ਦੱਸਿਆ ਕਿ ਅਫਗਾਨਿਸਤਾਨ ਨਾਲ ਲੱਗਦੀ ਸਰਹੱਦ ’ਤੇ ਅੱਤਵਾਦੀਆਂ ਵੱਲੋਂ ਮੰਗਲਵਾਰ ਨੂੰ ਚਲਾਈ ਗੋਲੀ ਕਾਰਣ ਉਸ ਦਾ ਇਕ ਫੌਜੀ ਮਾਰਿਆ ਗਿਆ ਜਦਕਿ ਦੋ ਹੋਰ ਜ਼ਖਮੀ ਹੋ ਗਏ। ਫੌਜ ਨੇ ਇਕ ਬਿਆਨ ’ਚ ਕਿਹਾ ਕਿ ਹਮਲਾ ਦੱਖਣੀ ਪੱਛਮੀ ਬਲੂਚਿਸਤਾਨ ਸੂਬੇ ਦੇ ਮਨਜਾਈਕਾਈ ਪਿੰਡ ’ਚ ਬਣੀ ਉਸ ਦੀ ਚੌਕੀ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ।
ਬਿਆਨ ’ਚ ਕਿਹਾ ਗਿਆ ਹੈ ਕਿ ਪਾਕਿਸਤਾਨ ਲਗਾਤਾਰ ਅਫਗਾਨ ਅਧਿਕਾਰੀਆਂ ਨਾਲ ਸਰਹੱਦ ’ਤੇ ਉਨ੍ਹਾਂ ਦੇ ਕਬਜ਼ੇ ਵਾਲੇ ਇਲਾਕੇ ’ਚ ਅੱਤਵਾਦੀ ਗਤੀਵਿਧੀਆਂ ਨੂੰ ਰੋਕਣ ਲਈ ਪ੍ਰਭਾਵੀ ਕਦਮ ਚੁੱਕਣ ਲਈ ਕਹਿ ਰਿਹਾ ਹੈ। ਫੌਜ ਨੇ ਘਟਨਾ ਦੀ ਵਿਸਥਾਰਪੂਰਵਰਕ ਜਾਣਕਾਰੀ ਨਹੀਂ ਦਿੱਤੀ ਹੈ ਪਰ ਪਾਕਿਸਤਾਨ ਅਤੇ ਅਫਗਾਨਿਸਤਾਨ 2,400 ਕਿਲੋਮੀਟਰ ਲੰਬੀ ਸਰਹੱਦ ’ਤੇ ਅਕਸਰ ਸਰਗਰਮ ਅਤੱਵਾਦੀ ਗਤੀਵਿਧੀਆਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਉਂਦੇ ਰਹਿੰਦੇ ਹਨ।