ਪਾਕਿਸਤਾਨ ਰਹਿਣ ਨਹੀਂ ਦੇਵੇਗਾ, ਤਾਲਿਬਾਨ ਜਿਉਣ ਨਹੀਂ ਦੇਵੇਗਾ, ਕਿੱਥੇ ਜਾਣ ਅਫਗਾਨੀ ਗਾਇਕ?
Saturday, Oct 07, 2023 - 11:42 AM (IST)
ਕਰਾਚੀ (ਬਿਊਰੋ) - ਪਾਕਿਸਤਾਨ ਵਿਚ ਹਜ਼ਾਰਾਂ ਗੈਰ-ਦਸਤਾਵੇਜ਼ ਵਾਲੇ ਪ੍ਰਵਾਸੀਆਂ ਵਿਰੁੱਧ ਸਰਕਾਰ ਦੀ ਕਾਰਵਾਈ ਨੇ ਅਫਗਾਨ ਲੋਕਾਂ ਵਿਚ ਚਿੰਤਾ ਪੈਦਾ ਕਰ ਦਿੱਤੀ ਹੈ। ਇਸ ਸਬੰਧੀ ਬੈਨਰਾਂ ਨਾਲ ਦਰਜਨਾਂ ਅਫਗਾਨ ਗਾਇਕਾਂ ਨੇ ਪਾਕਿਸਤਾਨ ਦੀ ਕਾਰਜਕਾਰੀ ਸਰਕਾਰ ਵੱਲੋਂ ਗੈਰ-ਦਸਤਾਵੇਜ਼ ਵਾਲੇ ਪ੍ਰਵਾਸੀਆਂ ਨੂੰ ਦੇਸ਼ ਛੱਡਣ ਦੀ ਮਿਆਦ ਤੈਅ ਕਰਨ ਦੇ ਫੈਸਲੇ ਤੋਂ ਬਾਅਦ ਉਨ੍ਹਾਂ ਨੂੰ ਜੇਲ ’ਚ ਸੁਟਣ ਜਾਂ ਹਵਾਲਗੀ ਦੀ ਧਮਕੀ ਖਿਲਾਫ ਕਵੇਟਾ ਸਥਿਤ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਫਾਰ ਰਫਿਊਜੀ (ਯੂ.ਐੱਨ.ਐੱਚ.ਸੀ.ਆਰ.) ਦੇ ਦਫਤਰ ਬਾਹਰ ਰੋਸ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ - ਤਿਉਹਾਰੀ ਸੀਜ਼ਨ 'ਚ ਹਵਾਈ ਯਾਤਰੀਆਂ ਦੀ ਜੇਬ ਹੋਵੇਗੀ ਢਿੱਲੀ, ਵਧਿਆ ਕਿਰਾਇਆ
ਅਫਗਾਨ ਨਾਗਰਿਕਾਂ ਸਮੇਤ ਹਜ਼ਾਰਾਂ ਗੈਰ-ਦਸਤਾਵੇਜ਼ੀ ਨਾਗਰਿਕਾਂ ’ਤੇ 1 ਨਵੰਬਰ ਦੀ ਮਿਆਦ ਦਾ ਮਾੜਾ ਅਸਰ ਪਵੇਗਾ। ਇਸ ਕਦਮ ਦਾ ਮੰਤਵ ਪਾਕਿਸਤਾਨ ’ਚ ਅੱਤਵਾਦ ਅਤੇ ਸਮੱਗਲਿੰਗ ’ਚ ਸ਼ਾਮਲ ਲੋਕਾਂ ਖਿਲਾਫ ਕਾਰਵਾਈ ਤੇਜ਼ ਕਰਨਾ ਹੈ।
ਇਹ ਵੀ ਪੜ੍ਹੋ - ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ
ਪ੍ਰਦਰਸ਼ਨ ਕਰ ਰਹੇ ਅਫਗਾਨ ਗਾਇਕਾਂ ਨੇ ਕਿਹਾ ਕਿ ਉਹ ਅਫਗਾਨਿਸਤਾਨ ਪਰਤਣਾ ਨਹੀਂ ਚਾਹੁੰਦੇ ਕਿਉਂਕਿ ਤਾਲਿਬਾਨ ਸ਼ਾਸਨ ਉਨ੍ਹਾਂ ’ਤੇ ਜ਼ੁਲਮ ਕਰ ਸਕਦਾ ਹੈ। ਤਾਲਿਬਾਨ ਗਾਇਕਾਂ ਨੂੰ ਇਸਲਾਮ ਵਿਰੋਧੀ ਮੰਨਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8