ਪਾਕਿਸਤਾਨ ਹੁਣ ‘ਭੀਖ ਦਾ ਠੂਠਾ’ ਲੈ ਕੇ ਮਿੱਤਰ ਦੇਸ਼ਾਂ ਦੇ ਕੋਲ ਨਹੀਂ ਜਾਵੇਗਾ, ਮੈਂ ਉਹ ਠੂਠਾ ਭੰਨ ਦਿੱਤੈ : ਸ਼ਾਹਬਾਜ਼ ਸ਼ਰੀਫ

05/24/2024 10:14:31 AM

ਇਸਲਾਮਾਬਾਦ/ਦੁਬਈ (ਏਜੰਸੀਆਂ) - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੀਰਵਾਰ ਨੂੰ ਕਿਹਾ ਕਿ ਉਹ ਦਿਨ ਹੁਣ ਗਏ, ਜਦੋਂ ਨਕਦੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਦੇ ਅਧਿਕਾਰੀ ਆਪਣੇ ਆਰਥਿਕ ਸੰਕਟ ਨਾਲ ਨਜਿੱਠਣ ਲਈ ‘ਭੀਖ ਮੰਗਣ ਵਾਲਾ ਠੂਠਾ’ ਲੈ ਕੇ ਮਿੱਤਰ ਦੇਸ਼ ਵਿਚ ਨਹੀਂ ਜਾਣਗੇ। ਪ੍ਰਧਾਨ ਮੰਤਰੀ ਸ਼ਰੀਫ ਨੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਇਕ ਦਿਨਾ ਦੌਰੇ ਦੌਰਾਨ ਇਹ ਟਿੱਪਣੀ ਕੀਤੀ। ਪਾਕਿਸਤਾਨ ਅਤੇ ਯੂ.ਏ.ਈ. ਦੇ ਦਰਮਿਆਨ ਲੰਬੇ ਸਮੇਂ ਤੋਂ ਧਾਰਮਿਕ-ਸੱਭਿਆਚਾਰਕ ਬਰਾਬਰੀ ਦੇ ਆਧਾਰ ’ਤੇ ਲੰਬੇ ਸਮੇਂ ਤੋਂ ਭਾਈਚਾਰੇ ਵਾਲੇ ਸਬੰਧ ਹਨ।

ਇਹ ਵੀ ਪੜ੍ਹੋ - ਮਾਂ ਦਾ ਪ੍ਰੇਮੀ ਬਣਿਆ ਹੈਵਾਨ, 1 ਸਾਲ ਦੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਿਆ, ਅੱਖਾਂ 'ਚੋਂ ਵਗਦਾ ਰਿਹਾ ਖੂਨ, ਹੋਈ ਦਰਦਨਾਕ ਮੌਤ

ਸ਼ਰੀਫ ਨੇ ਕਿਹਾ, ‘‘ਉਹ ਦਿਨ ਗਏ ਜਦੋਂ ਮੈਂ ਆਪਣੇ ਮਿੱਤਰ ਦੇਸ਼ਾਂ ਵਿਚ ਭੀਖ ਮੰਗਣ ਲਈ ਠੂਠਾ ਲੈ ਕੇ ਜਾਂਦਾ ਸੀ। ਮੈਂ ਉਹ ਠੂਠਾ ਭੰਨ ਦਿੱਤਾ ਹੈ।” ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ, ‘ਮੇਰੇ ਪਿਆਰੇ ਭਰਾ, ਤੁਸੀਂ ਆਪਣੇ ਮਹਾਨ ਪਿਤਾ ਦੇ ਵਾਂਗ, ਇਕ ਭਰਾ ਦੇ ਵਾਂਗ, ਇਕ ਪਰਿਵਾਰ ਦੇ ਮੈਂਬਰ ਵਾਂਗ ਪਾਕਿਸਤਾਨ ਦਾ ਸਮਰਥਨ ਕੀਤਾ ਹੈ ਪਰ ਅੱਜ ਮੈਂ ਇੱਥੇ ਇਸ ਮਹਾਨ ਦੇਸ਼ ਵਿਚ ਹਾਂ, ਇਸ ਮਹਾਨ ਭਾਈਚਾਰੇ ਵਾਲੇ ਮਹਾਨ ਦੇਸ਼ ਵਿਚ ਕਰਜ਼ਾ ਮੰਗਣ ਦੇ ਲਈ ਨਹੀਂ ਸਗੋਂ ਸੰਯੁਕਤ ਸਹਿਯੋਗ ਲਈ, ਸੰਯੁਕਤ ਨਿਵੇਸ਼ ਦੀ ਭਾਲ ਵਿਚ ਹਾਂ।” ਯਾਦ ਰਹੇ ਕਿ ਇਸ ਪ੍ਰੋਗਰਾਮ ਵਿਚ ਯੂ.ਏ.ਈ. ਰਾਸ਼ਟਰਪਤੀ ਮੌਜੂਦ ਨਹੀਂ ਸਨ।

ਇਹ ਵੀ ਪੜ੍ਹੋ - ਵਿਆਹ ਦੀ ਵਰ੍ਹੇਗੰਢ ਮੌਕੇ ਪਤੀ ਵੱਲੋਂ ਦਿੱਤੇ ਤੋਹਫ਼ੇ ਨੇ ਪਤਨੀ ਦੀ ਬਦਲ ਦਿੱਤੀ ਕਿਸਮਤ, ਬਣੀ ਕਰੋੜਪਤੀ

ਮਾਰਚ ’ਚ ਸੱਤਾ ਵਿਚ ਆਈ ਨਵੀਂ ਸਰਕਾਰ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਹਿਯੋਗਾਂ ਨਾਲ ਨਿਵੇਸ਼ਕਾਂ ਨੂੰ ਆਪਸੀ ਲਾਭ ਹੋਵੇਗਾ ਅਤੇ ਹੋਰ ਸਖ਼ਤ ਮਿਹਨਤ, ਸਰਲਤਾ ਅਤੇ ਆਧੁਨਿਕ ਯੰਤਰਾਂ ਅਤੇ ਹੁਨਰ ਰਾਹੀਂ ਲਾਭਅੰਸ਼ ਪ੍ਰਾਪਤ ਕੀਤਾ ਜਾਵੇਗਾ। ਪਾਕਿਸਤਾਨ ਦੀ ਆਬਾਦੀ ਦੇ 60 ਫ਼ੀਸਦੀ ਹਿੱਸੇ, ਭਾਵ ਨੌਜਵਾਨਾਂ ਨੂੰ ਮਜ਼ਬੂਤ ਬਨਾਉਣ ਲਈ ਆਈ.ਟੀ. ਹੁਨਰ ਨੂੰ ਹੁਲਾਰਾ ਦੇਣ ਦੀ ਲੋੜ ’ਤੇ ਜ਼ੋਰ ਦਿੰਦਿਆਂ, ਪ੍ਰਧਾਨ ਮੰਤਰੀ ਨੇ ਅਰਥਵਿਵਸਥਾ ਨੂੰ ਡਿਜੀਟਲ ਬਨਾਉਣ ਲਈ ਯੂ.ਏ.ਈ. ਅਤੇ ਪਾਕਿਸਤਾਨ ਦੀਆਂ ਕੰਪਨੀਆਂ ਦੇ ਦਰਮਿਆਨ ਸਹਿਯੋਗ ਦੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ - ਅਗਲੇ 15 ਦਿਨਾਂ 'ਚ ਲੱਖਾਂ SIM Card ਬੰਦ ਕਰਨ ਜਾ ਰਹੀ ਹੈ 'ਸਰਕਾਰ', ਹੋ ਸਕਦੀ ਹੈ ਕਾਨੂੰਨੀ ਕਾਰਵਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News