FATF ਦੀ ਗ੍ਰੇਅ ਲਿਸਟ ਤੋਂ ਬਾਹਰ ਹੋਣ ਮਗਰੋਂ ਵੀ ਪਾਕਿ ਨੂੰ ਨਹੀਂ ਕੋਈ ਰਾਹਤ, ਸੰਯੁਕਤ ਰਾਸ਼ਟਰ ਕਰ ਰਿਹੈ ਨਿਗਰਾਨੀ

Sunday, Oct 30, 2022 - 12:31 PM (IST)

FATF ਦੀ ਗ੍ਰੇਅ ਲਿਸਟ ਤੋਂ ਬਾਹਰ ਹੋਣ ਮਗਰੋਂ ਵੀ ਪਾਕਿ ਨੂੰ ਨਹੀਂ ਕੋਈ ਰਾਹਤ, ਸੰਯੁਕਤ ਰਾਸ਼ਟਰ ਕਰ ਰਿਹੈ ਨਿਗਰਾਨੀ

ਨਵੀਂ ਦਿੱਲੀ (ਬਿਊਰੋ) : ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (FATF) ਦੀ ਸਲੇਟੀ ਸੂਚੀ ਤੋਂ ਪਾਕਿਸਤਾਨ ਦੇ ਬਾਹਰ ਹੋਣ ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਕਿਸੇ ਸੀਨੀਅਰ ਅਧਿਕਾਰੀ ਦਾ ਇਹ ਪਹਿਲਾ ਬਿਆਨ ਹੈ। ਐਗਜ਼ੀਕਿਊਟਿਵ ਡਾਇਰੈਕਟੋਰੇਟ ਆਫ ਕਾਊਂਟਰ-ਟੈਰੋਰਿਜ਼ਮ ਕਮੇਟੀ (ਸੀਟੀਈਡੀ) ਦੀ ਸੀਨੀਅਰ ਕਾਨੂੰਨੀ ਅਧਿਕਾਰੀ ਸਵੇਤਲਾਨਾ ਮਾਰਟੀਨੋਵਾ ਨੇ ਕਿਹਾ ਕਿ ਪਾਕਿਸਤਾਨ 'ਤੇ ਹਾਲੇ ਵੀ ਨਜ਼ਰ ਰੱਖੀ ਜਾ ਰਹੀ ਹੈ। ਸੰਯੁਕਤ ਰਾਸ਼ਟਰ ਦੀ ਅੱਤਵਾਦ ਵਿਰੋਧੀ ਬੈਠਕ 'ਚ ਸ਼ਨੀਵਾਰ ਨੂੰ ਕਿਹਾ ਗਿਆ ਕਿ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸੰਯੁਕਤ ਰਾਸ਼ਟਰ ਦੀਆਂ ਸੰਸਥਾਵਾਂ ਦੁਆਰਾ ਸਾਰੇ ਦੇਸ਼ਾਂ 'ਤੇ ਲਗਾਤਾਰ ਨਜ਼ਰ ਰੱਖੀ ਜਾਂਦੀ ਹੈ।

ਪਾਕਿਸਤਾਨ 'ਤੇ ਰੱਖੀ ਜਾ ਰਹੀ ਹੈ ਲਗਾਤਾਰ ਨਜ਼ਰ
ਪਾਕਿਸਤਾਨ ਵਰਗੇ ਦੇਸ਼ਾਂ 'ਚ ਅੱਤਵਾਦ ਨੂੰ ਰੋਕਣ ਲਈ ਸੰਯੁਕਤ ਰਾਸ਼ਟਰ ਹਮੇਸ਼ਾ ਇਸ 'ਤੇ ਨਜ਼ਰ ਰੱਖਦਾ ਹੈ। ਸਵੇਤਲਾਨਾ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਨਿਯਮਾਂ ਦੇ ਮੁਲਾਂਕਣ ਅਤੇ ਪਾਲਣਾ ਲਈ ਅੱਤਵਾਦ ਵਿਰੋਧੀ ਵਿੱਤ ਦੀ ਲਗਾਤਾਰ ਸਮੀਖਿਆ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਨਿਗਰਾਨੀ ਦੇਸ਼ ਦੇ ਦੌਰੇ, ਡੈਸਕ ਸਮੀਖਿਆ ਆਦਿ ਦੇ ਰੂਪ 'ਚ ਕੀਤੀ ਜਾਂਦੀ ਹੈ। ਸੰਯੁਕਤ ਰਾਸ਼ਟਰ ਕੋਲ ਸਮਰਪਿਤ ਡੈਸਕ ਅਧਿਕਾਰੀ ਹਨ, ਜੋ ਦੁਨੀਆ ਦੇ ਹਰ ਦੇਸ਼ ਨੂੰ ਕਵਰ ਕਰਦੇ ਹਨ।

ਐੱਫ. ਏ. ਟੀ. ਐੱਫ. ਸੂਚੀ 'ਚੋਂ ਹਟਾਉਣਾ ਕਲੀਨ ਚਿੱਟ ਨਹੀਂ
ਮਾਰਟੀਨੋਵਾ ਨੇ ਅੱਗੇ ਕਿਹਾ ਕਿ ਸੀ. ਟੀ. ਈ. ਡੀ. ਵਿੱਤੀ ਐਕਸ਼ਨ ਟਾਸਕ ਫੋਰਸ (ਐੱਫ. ਏ. ਟੀ. ਐੱਫ.) ਨਾਲ ਮਿਲ ਕੇ ਕੰਮ ਕਰਦੀ ਹੈ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਦੀ ਨਿਗਰਾਨੀ ਕਰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਦੇਸ਼ ਐੱਫ. ਏ. ਟੀ. ਐੱਫ. ਸੂਚੀ ਤੋਂ ਬਾਹਰ ਰਹਿੰਦਾ ਹੈ, ਫਿਰ ਵੀ ਖੇਤਰੀ ਐੱਫ. ਏ. ਟੀ. ਐੱਫ. ਅਤੇ ਸੰਯੁਕਤ ਰਾਸ਼ਟਰ ਦੀ ਸੰਸਥਾ ਦੁਆਰਾ ਉਨ੍ਹਾਂ ਦੀ ਨਿਗਰਾਨੀ ਕੀਤੀ ਜਾਂਦੀ ਹੈ।


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ, ਕੁਮੈਂਟ ਬਾਕਸ 'ਚ ਸਾਂਝੀ ਕਰੋ।


author

sunita

Content Editor

Related News