ਪਾਕਿ 'ਚ ਇਨਫੈਕਟਿਡਾਂ ਦੀ ਗਿਣਤੀ 2,400 ਦੇ ਪਾਰ, LHC ਨੇ ਚੁੱਕਿਆ ਇਹ ਕਦਮ

04/03/2020 2:40:23 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਕੋਵਿਡ-19 ਹੁਣ ਭਿਆਨਕ ਰੂਪ ਧਾਰਦਾ ਜਾ ਰਿਹਾ ਹੈ। ਇੱਥੇ ਇਨਫੈਕਟਿਡਾਂ ਦੀ ਗਿਣਤੀ ਵੱਧ ਕੇ 2400 ਤੋਂ ਵਧੇਰੇ ਹੋ ਗਈ ਹੈ। ਇਮਰਾਨ ਸਰਕਾਰ ਨੇ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਸਮੂਹਿਕ ਸਭਾਵਾਂ 'ਤੇ ਪਾਬੰਦੀ ਲਗਾਈ ਹੋਈ ਹੈ ਪਰ ਲੋਕ ਸਰਕਾਰ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਇੱਥੇ ਦੱਸ ਦਈਏ ਕਿ ਪਾਕਿਸਤਾਨ ਸਰਕਾਰ ਨੇ ਬਕਾਇਦਾ ਨਿਰਦੇਸ਼ ਜਾਰੀ ਕਰ ਕੇ ਕਿਹਾ ਕਿ ਕਿਸੇ ਵੀ ਸਭਾ ਜਾਂ ਪ੍ਰਾਰਥਨਾ ਸਥਲ ਵਿਚ 5 ਤੋਂ ਵੱਧ ਲੋਕ ਸ਼ਾਮਲ ਨਹੀਂ ਹੋਣਗੇ ਪਰ ਪਾਕਿਸਤਾਨ ਦੀ ਜਨਤਾ ਇਹਨਾਂ ਨਿਰਦੇਸ਼ਾਂ ਦੀ ਲਗਾਤਾਰ ਉਲੰਘਣਾ ਕਰ ਰਹੀ ਹੈ। ਇਸ ਵਿਚ ਪਾਕਿਸਤਾਨ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਪਾਕਿਸਤਾਨ ਵਿਚ ਕੋਰੋਨਾ ਇਨਫੈਕਟਿਡਾਂ ਦੀ ਗਿਣਤੀ ਵੱਧ ਕੇ 2,450 ਹੋ ਗਈ। ਇਸ ਮਹਾਮਾਰੀ ਨਾਲ ਇੱਥੇ ਹੁਣ ਤੱਕ 35 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 126 ਲੋਕ ਠੀਕ ਹੋ ਚੁੱਕੇ ਹਨ।

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਨੇ ਦਿੱਤੀ ਨਿਯਮਾਂ 'ਚ ਢਿੱਲ,1 ਲੱਖ ਸੈਲਾਨੀਆਂ ਦੀ ਵਾਪਸੀ ਦੀ ਬਣੀ ਆਸ

LHC ਨੇ ਚੁੱਕਿਆ ਇਹ ਕਦਮ 
ਪਾਕਿਸਤਾਨ ਵਿਚ ਲਾਹੌਰ ਹਾਈ ਕੋਰਟ (LHC) ਨੇ ਕੋਰੋਨਾਵਾਇਰਸ ਦੇ ਇਨਫੈਕਸ਼ਨ ਨੂੰ ਘੱਟ ਕਰਨ ਲਈ ਪੰਜਾਬ ਸੂਬੇ ਦੀ ਜ਼ਿਲ੍ਹਾ ਨਿਆਂਪਾਲਿਕਾ ਲਈ ਇਕ ਨਵੀਂ ਈਮੇਲ ਪ੍ਰਣਾਲੀ ਸ਼ੁਰੂ ਕੀਤੀ ਹੈ।ਇਸ ਦੇ ਤਹਿਤ ਸਾਰੇ ਬੇਲ ਆਰਡਰ ਈਮੇਲ ਦੇ ਜ਼ਰੀਏ ਭੇਜੇ ਜਾਣਗੇ। ਸ਼ੁੱਕਰਵਾਰ ਨੂੰ ਇਕ ਮੀਡੀਆ ਰਿਪੋਰਟ ਵਿਚ ਛਪੀ ਰਿਪੋਰਟ ਦੇ ਮੁਤਾਬਕ ਕੋਰੋਨਾਵਾਇਰਸ ਕਾਰਨ ਸਮਾਜਿਕ ਦੂਰੀ ਕਾਇਮ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ। 

ਐਕਸਪ੍ਰੈੱਸ ਟ੍ਰਿਬਿਊਨਲ ਦੀ ਰਿਪੋਰਟ ਦੇ ਮੁਤਾਬਕ ਲਾਹੌਰ ਹਾਈ ਕੋਰਟ ਵੱਲੋਂ ਵੀਰਵਾਰ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਅਤੇ ਸੈਸ਼ਨ ਜੱਜਾਂ ਨੂੰ ਮੁੱਖ ਸੀਟ ਦੇ ਡੋਮੇਨ ਦੇ ਤਹਿਤ ਨਿਰਦੇਸ਼ ਦਿੱਤਾ ਕਿ ਈਮੇਲ ਪ੍ਰਣਾਲੀ ਦੇ ਜ਼ਰੀਏ ਹਰੇਕ ਆਦੇਸ਼ ਨੂੰ ਉੱਚ ਅਦਾਲਤ ਦੇ ਸੰਬੰਧਤ ਅਧਿਕਾਰੀਆਂ ਤੋਂ ਤਸਦੀਕ ਕੀਤਾ ਜਾਣਾ ਚਾਹੀਦਾ ਹੈ। ਕੋਰਟ ਵੱਲੋਂ ਅੱਗੇ ਕਿਹਾ ਗਿਆ ਹੈ ਕਿ ਸਾਰੇ ਆਦੇਸ਼ ਈਮੇਲ ਸਿਸਟਮ ਜ਼ਰੀਏ ਹੀ ਭੇਜੇ ਜਾਣਗੇ। ਇਸ ਲਈ 2 ਡਾਟਾ ਆਪਰੇਟਰ ਰੱਖੇ ਜਾਣਗੇ।

ਪੜ੍ਹੋ ਇਹ ਅਹਿਮ ਖਬਰ- ਜਾਪਾਨ ਨੇ ਅਮਰੀਕਾ, ਬ੍ਰਿਟੇਨ ਸਮੇਤ 70 ਦੇਸ਼ਾਂ ਲਈ ਯਾਤਰਾ ਪਾਬੰਦੀ 'ਚ ਕੀਤਾ ਵਿਸਥਾਰ
 


Vandana

Content Editor

Related News