ਪਾਕਿ ਹਵਾਬਾਜ਼ੀ ਮੰਤਰੀ ਦਾ ਬਿਆਨ, 7000 ਕਰਮਚਾਰੀਆਂ ਨੂੰ ਹਟਾਏਗਾ PIA

11/25/2020 6:00:43 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਹਵਾਬਾਜ਼ੀ ਮੰਤਰੀ ਗੁਲਾਮ ਸਰਵਰ ਖਾਨ ਨੇ ਕਿਹਾ ਹੈ ਕਿ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ (ਪੀ.ਆਈ.ਏ.) ਦੇ ਘੱਟੋ-ਘੱਟ 7 ਹਜ਼ਾਰ ਕਰਮਚਾਰੀ ਸਵੈਇੱਛੁਕ ਵੱਖ ਕਰਨ ਦੀ ਯੋਜਨਾ (Voluntary Separation Schem,VSS) ਦੇ ਤਹਿਤ ਹਟਾਏ ਜਾਣਗੇ। ਏ.ਆਰ.ਵਾਈ. ਨਿਊਜ਼ ਦੇ ਮੁਤਾਬਕ, ਮੰਤਰੀ ਨੇ ਕਿਹਾ ਕਿ  ਪੀ.ਆਈ.ਏ. ਨੂੰ ਸੰਚਾਲਿਤ ਕਰਨ ਦੇ ਲਈ ਸਿਰਫ 7 ਹਜ਼ਾਰ ਕਰਮਚਾਰੀਆਂ ਦੀ ਲੋੜ ਹੈ। ਇਸ ਦੇ ਬਾਵਜੂਦ ਵਰਤਮਾਨ ਵਿਚ 14,000 ਤੋਂ ਵੱਧ ਕਰਮਚਾਰੀ ਹਨ। ਪਹਿਲਾਂ ਦੀਆਂ ਸੱਤਾਧਾਰੀ ਪਾਰਟੀਆਂ ਦੇ ਕਾਰਜਕਾਲ ਵਿਚ ਰਾਜਨੀਤਕ ਪ੍ਰਭਾਵ ਨਾਲ ਹੋਈ ਭਰਤੀ ਦੇ ਕਾਰਨ ਕਰਮਚਾਰੀਆਂ ਦੀ ਗਿਣਤੀ ਇੰਨੀ ਜ਼ਿਆਦਾ ਹੈ।

ਕਰਮਚਾਰੀਆਂ ਨੂੰ ਦਿੱਤਾ ਜਾਵੇਗਾ ਮੁਆਵਜ਼ਾ
ਸਰਵਰ ਨੇ ਕਿਹਾ ਕਿ ਵਰਤਮਾਨ ਵਿਚ ਕੰਮ ਕਰ ਰਹੇ 14,000 ਕਰਮਚਾਰੀਆਂ ਵਿਚੋਂ ਅੱਧੇ ਵੀ.ਐੱਸ.ਐੱਸ. ਦੇ ਮਾਧਿਅਮ ਨਾਲ ਹਟਾਏ ਜਾਣਗੇ। ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਪਾਕਿਸਤਾਨ ਪੀਪਲਜ਼ ਪਾਰਟੀ ਵੱਲੋਂ 21 ਨਵੰਬਰ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਦੀ ਆਲੋਚਨਾ ਕਰਨ ਦੇ ਬਾਵਜੂਦ ਇਹ ਕਦਮ ਚੁੱਕਿਆ ਜਾਵੇਗਾ। 

ਪੜ੍ਹੋ ਇਹ ਅਹਿਮ ਖਬਰ-  ਪਾਕਿ ਸਰਕਾਰ ਸਾਊਦੀ ਅਤੇ ਯੂ.ਏ.ਈ. ਨੂੰ ਖੁਸ਼ ਕਰਨ ਲਈ ਭੇਜੇਗੀ 150 ਦੁਰਲੱਭ ਬਾਜ਼ 

ਸਰਕਾਰ ਦੀ ਆਲੋਚਨਾ
ਪੀ.ਪੀ.ਪੀ. ਨੇ ਪੀ.ਆਈ.ਏ., ਸਟੀਲ ਮਿੱਲਜ਼ ਅਤੇ ਰੇਲਵੇ ਦੇ ਹਜ਼ਾਰਾਂ ਕਰਮਚਾਰੀਆਂ ਨੂੰ ਹਟਾਏ ਜਾਣ ਦੀ ਆਲੋਚਨਾ ਕੀਤੀ ਸੀ। ਪਾਰਟੀ ਨੇ ਇਸ ਨੂੰ ਗੈਰ ਕਾਨੂੰਨੀ ਅਤੇ ਅਸੰਵਿਧਾਨਿਕ ਕਿਹਾ ਹੈ। ਉੱਥੇ ਪਾਕਿਸਤਾਨ ਪੀਪਲਜ਼ ਪਾਰਟੀ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਦੇ ਇਸ ਫ਼ੈਸਲੇ ਦੀ ਸਖਤ ਆਲੋਚਨਾ ਕੀਤੀ ਹੈ। ਪੀ.ਪੀ.ਐੱਨ. ਦੇ ਨੇਤਾ ਰਜ਼ਾ ਰੱਬਾਨੀ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ,''ਇਹ ਮੰਦਭਾਗੀ ਹੈ ਕਿ ਜਿਹਨਾਂ ਨੇ ਸਰਕਾਰ ਦੀ ਸੇਵਾ ਕੀਤੀ ਹੈ, ਹੁਣ ਉਹੀ ਸਰਕਾਰ ਮਜ਼ਦੂਰ ਵਿਰੋਧੀ ਫ਼ੈਸਲੇ ਲੈ ਰਹੀ ਹੈ।''


Vandana

Content Editor

Related News