ਹੋਣ ਵਾਲਾ ਹੈ ਕੁਝ ਵੱਡਾ ! ਪਾਕਿਸਤਾਨ ਨੇ ਅਚਾਨਕ ਸੱਦ ਲਈ ਐਮਰਜੈਂਸੀ ਮੀਟਿੰਗ
Monday, Jun 23, 2025 - 11:30 AM (IST)

ਇੰਟਰਨੈਸ਼ਨਲ ਡੈਸਕ- ਬੀਤੇ ਦਿਨ ਈਰਾਨੀ ਪਰਮਾਣੂ ਟਿਕਾਣਿਆਂ 'ਤੇ ਹੋਏ ਅਮਰੀਕੀ ਹਮਲਿਆਂ ਮਗਰੋਂ ਈਰਾਨ-ਇਜ਼ਰਾਈਲ ਵਿਚਾਲੇ ਜੰਗ ਦੀ ਸਥਿਤੀ ਹੋਰ ਗੰਭੀਰ ਹੋ ਗਈ ਹੈ। ਅਮਰੀਕਾ ਨੇ ਈਰਾਨ ਦੇ ਫੋਰਡੋ, ਇਸਫਹਾਨ ਤੇ ਨਤਾਂਜ਼ ਸਥਿਤ ਪਰਮਾਣੂ ਟਿਕਾਣਿਆਂ 'ਤੇ ਹਮਲਾ ਕਰ ਤਹਿਸ-ਨਹਿਸ ਕਰ ਦਿੱਤਾ ਸੀ, ਜਿਸ ਮਗਰੋਂ ਈਰਾਨ ਤੇ ਇਜ਼ਰਾਈਲ ਵਿਚਾਲੇ ਹਮਲੇ ਹੋਰ ਤੇਜ਼ ਹੋ ਗਏ ਹਨ।
ਇਸੇ ਦੌਰਾਨ ਹੁਣ ਗੁਆਂਢੀ ਮੁਲਕ ਪਾਕਿਸਤਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਾਕਿਸਤਾਨ ਸਰਕਾਰ ਨੇ ਇਨ੍ਹਾਂ ਹਮਲਿਆਂ ਤੋਂ ਬਾਅਦ ਆਪਣੇ ਅਧਿਕਾਰੀਆਂ ਨਾਲ ਇਕ ਐਮਰਜੈਂਸੀ ਮੀਟਿੰਗ ਸੱਦ ਲਈ ਹੈ। ਨੈਸ਼ਨਲ ਸਕਿਓਰਟੀ ਕੌਂਸਲ ਦੀ ਇਸ ਮੀਟਿੰਗ ਦੀ ਅਗਵਾਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਰੀਫ਼ ਕਰਨਗੇ, ਜਦਕਿ ਫ਼ੌਜ ਮੁਖੀ ਆਸਿਮ ਮੁਨੀਰ ਸਮੇਤ ਦੇਸ਼ ਦੇ ਹੋਰ ਵੱਡੇ ਅਧਿਕਾਰੀ ਇਸ ਮੀਟਿੰਗ 'ਚ ਸ਼ਾਮਲ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਇਹ ਮੀਟਿੰਗ ਅੱਜ ਸ਼ਾਮ ਨੂੰ ਹੋਵੇਗੀ।
ਇਹ ਵੀ ਪੜ੍ਹੋ- ਇਹ ਹੈ ਅਸਲੀ 'ਏਕ ਕਾ ਡਬਲ' ! ਜਦੋਂ ATM ਮਸ਼ੀਨ ਨੇ ਲੋਕਾਂ ਨੂੰ ਕਰ'ਤਾ ਮਾਲਾਮਾਲ...
ਇਸ ਮੀਟਿੰਗ 'ਚ ਈਰਾਨ-ਇਜ਼ਰਾਈਲ ਵਿਚਾਲੇ ਬਣੇ ਜੰਗ ਵਾਲੇ ਹਾਲਾਤ ਦੌਰਾਨ ਇਲਾਕੇ 'ਚ ਸੁਰੱਖਿਆ ਨੂੰ ਲੈ ਕੇ ਚਰਚਾ ਕੀਤੀ ਜਾਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਫ਼ੌਜ ਮੁਖੀ ਆਸਿਮ ਮੁਨੀਰ ਅਮਰੀਕਾ ਦੀ ਆਰਮੀ ਡੇ ਪਰੇਡ 'ਚ ਸ਼ਾਮਲ ਹੋਣ ਮਗਰੋਂ ਕੁਝ ਦਿਨ ਪਹਿਲਾਂ ਹੀ ਵਾਪਸ ਪਰਤੇ ਹਨ ਤੇ ਇਸ ਮੀਟਿੰਗ 'ਚ ਉਹ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹੋਈ ਗੱਲਬਾਤ ਬਾਰੇ ਵੀ ਜਾਣਕਾਰੀ ਦੇਣਗੇ।
ਇਹ ਵੀ ਪੜ੍ਹੋ- ਇਕ ਹੋਰ ਜਹਾਜ਼ ਦੀ ਹੋਈ ਐਮਰਜੈਂਸੀ ਲੈਂਡਿੰਗ ! ਅੱਧੇ ਰਸਤਿਓਂ ਸੱਦਿਆ ਗਿਆ ਵਾਪਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e