ਪਾਕਿ ''ਚ ਗੁਰਦੁਆਰਿਆਂ ਦੀ ਗਿਣਤੀ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚ SGPC ਨੇ ਕੀਤੀ ਇਹ ਮੰਗ

02/16/2021 11:06:04 PM

ਲਾਹੌਰ (ਇੰਟ.)- ਪਾਕਿਸਤਾਨ ਵਿੱਚ ਗੁਰਦੁਆਰਿਆਂ ਦੀ ਗਿਣਤੀ ਨੂੰ ਲੈ ਕੇ ਚੱਲ ਰਹੇ ਵਿਵਾਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਨੇ ਨਵੇਂ ਸਿਰੇ ਤੋਂ ਗਿਣਤੀ ਕਰਾਏ ਜਾਣ ਦੀ ਮੰਗ ਕੀਤੀ ਹੈ। ਇਵੈਕਿਊਏਟ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਦੇ ਬੁਲਾਰੇ ਆਮਿਰ ਹਾਸ਼ਮੀ ਨੇ ਮੀਡੀਆ ਨੂੰ ਦੱਸਿਆ ਕਿ ਪਾਕਿਸਤਾਨ ਵਿੱਚ 105 ਗੁਰੁਦਵਾਰੇ ਸਨ, ਜਿਨ੍ਹਾਂ ਵਿਚੋਂ 18 ਹੀ ਫੰਕਸ਼ਨਲ ਹਨ ਅਤੇ ਬਾਕੀ ਗੁਰੁਦਵਾਰੇ ਕਿਸੇ ਕਾਨੂੰਨੀ ਦਾਅ ਪੇਚ ਜਾਂ ਹੋਰ ਕਾਰਣਾਂ ਕਾਰਣ ਬੰਦ ਹਨ। ਈ. ਟੀ. ਪੀ. ਬੀ ਦੇ ਕੁਝ ਅਧਿਕਾਰੀਆਂ ਨਾਲ ਮਿਲਕੇ ਕੁੱਝ ਲੋਕਾਂ ਨੇ ਗੁਰਦੁਆਰਿਆਂ ਦੀਆਂ ਇਮਾਰਤਾਂ ਅਤੇ ਉਨ੍ਹਾਂ ਦੀ ਜਾਇਦਾਦ 'ਤੇ ਗ਼ੈਰਕਾਨੂੰਨੀ ਕਬਜ਼ਾ ਕੀਤਾ ਹੋਇਆ ਹੈ ਅਤੇ ਇਹ ਮਾਮਲੇ ਕੋਰਟ ਵਿੱਚ ਵਿਚਾਰ ਅਧੀਨ ਹਨ।

ਇਹ ਖ਼ਬਰ ਵੀ ਪੜ੍ਹੋ- ਇੰਗਲੈਂਡ ਦੀ ‘ਬੀ’ ਟੀਮ ਨੂੰ ਹਰਾਉਣ ਲਈ ਭਾਰਤ ਨੂੰ ਵਧਾਈ : ਪੀਟਰਸਨ


ਉਥੇ ਹੀ ਸੱਤਾਧਾਰੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਪਾਰਟੀ ਦੇ ਐੱਮ. ਐੱਨ. ਏ. ਵਾਂਕਵਾਨੀ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਵਿੱਚ 588 ਗੁਰੁਦਵਾਰੇ ਹਨ। ਈ. ਟੀ.ਪੀ. ਬੀ. ਅਤੇ ਪੀ. ਟੀ. ਆਈ. ਦੇ ਵੱਖ-ਵੱਖ ਅੰਕੜਿਆਂ ਨੂੰ ਵੇਖਦੇ ਹੋਏ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ. ਐੱਸ. ਜੀ. ਪੀ. ਸੀ.) ਨੇ ਈ. ਟੀ. ਪੀ. ਬੀ. 'ਤੇ ਗੁੰਮਰਾਹ ਕਰਣ ਦਾ ਇਲਜ਼ਾਮ ਲਾਇਆ ਹੈ। ਵਾਂਕਵਾਨੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਈ. ਟੀ. ਪੀ. ਬੀ. ਜਾਨ-ਬੁੱਝਕੇ ਠੀਕ ਅੰਕੜੇ ਜਾਰੀ ਨਹੀਂ ਕਰ ਰਹੀ ਅਤੇ ਭੂ-ਮਫੀਆਵਾਂ ਨੂੰ ਸਪੋਰਟ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ- ਮਿਆਂਮਾਰ ਤਖਤਾਪਲਟ : ਅਜੇ ਵੀ ਹਿਰਾਸਤ 'ਚ ਰਹੇਗੀ ਸੂ ਚੀ

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News