TTP ਨਾਲ ਸ਼ਾਂਤੀ ਵਾਰਤਾ ਲਈ ਅਫਗਾਨਿਸਤਾਨ ਜਾਵੇਗੀ ਪਾਕਿਸਤਾਨ ਦੀ 50 ਮੈਂਬਰੀ ਜਿਰਗਾ

05/31/2022 4:46:55 PM

ਇਸਲਾਮਾਬਾਦ (ਭਾਸ਼ਾ)- ਅਫਗਾਨਿਸਤਾਨ ਨਾਲ ਲੱਗਦੇ ਪਾਕਿਸਤਾਨ ਦੇ ਅਸ਼ਾਂਤ ਖੇਤਰ ਦੀ 50 ਮੈਂਬਰੀ ਜਿਰਗਾ (ਕੌਂਸਲ) ਪਾਬੰਦੀਸ਼ੁਦਾ ਅੱਤਵਾਦੀ ਸਮੂਹ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨਾਲ ਸ਼ਾਂਤੀ ਵਾਰਤਾ ਕਰਨ ਲਈ  ਬੁੱਧਵਾਰ ਨੂੰ ਕਾਬੁਲ ਲਈ ਰਵਾਨਾ ਹੋਵੇਗੀ। ਮੰਗਲਵਾਰ ਨੂੰ ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ। ਡਾਨ ਅਖ਼ਬਾਰ ਦੀ ਰਿਪੋਰਟ ਮੁਤਾਬਕ, ਵਫ਼ਦ ਅਜਿਹੇ ਸਮੇਂ ਕਾਬੁਲ ਜਾ ਰਿਹਾ ਹੈ ਜਦੋਂ ਪਾਕਿਸਤਾਨ ਸਰਕਾਰ ਅਤੇ ਪਾਬੰਦੀਸ਼ੁਦਾ ਸੰਗਠਨ ਟੀਟੀਪੀ ਜੰਗਬੰਦੀ ਨੂੰ ਅਣਮਿੱਥੇ ਸਮੇਂ ਲਈ ਵਧਾਉਣ ਅਤੇ ਖੇਤਰ ਵਿੱਚ ਦਹਾਕਿਆਂ ਤੋਂ ਚੱਲ ਰਹੇ ਅੱਤਵਾਦ ਨੂੰ ਖ਼ਤਮ ਕਰਨ ਲਈ ਗੱਲਬਾਤ ਜਾਰੀ ਰੱਖਣ ਲਈ ਸਹਿਮਤ ਹੋਏ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਅਤੇ ਚੀਨ ਸਿਸਟਰ-ਸਟੇਟ ਸੰਬੰਧਾਂ ਦੇ 35 ਸਾਲ ਪੂਰੇ ਹੋਣ 'ਤੇ ਮਨਾਉਣਗੇ ਜਸ਼ਨ 

ਜਿਰਗਾ ਦੀ ਅਗਵਾਈ ਸਾਬਕਾ ਸੰਸਦ ਮੈਂਬਰ ਮੌਲਾਨਾ ਸਾਲੇਹ ਸ਼ਾਹ ਕਰਨਗੇ, ਜਿਸ ਵਿੱਚ ਦੱਖਣੀ ਵਜ਼ੀਰਿਸਤਾਨ, ਉੱਤਰੀ ਵਜ਼ੀਰਿਸਤਾਨ, ਓਰਕਜ਼ਈ, ਕੁਰੱਮ, ਖੈਬਰ, ਮੋਹਮੰਦ ਅਤੇ ਬਜੌਰ ਦੇ ਨਾਲ-ਨਾਲ ਮਲਕੰਦ ਡਿਵੀਜ਼ਨ ਸਮੇਤ ਸਾਰੇ ਪ੍ਰਮੁੱਖ ਕਬਾਇਲੀ ਜ਼ਿਲ੍ਹਿਆਂ ਦੇ ਬਜ਼ੁਰਗ ਸ਼ਾਮਲ ਹੋਣਗੇ। ਖੈਬਰ ਪਖਤੂਨਖਵਾ ਦੇ ਸਾਬਕਾ ਗਵਰਨਰ ਇੰਜੀਨੀਅਰ ਸ਼ੌਕਤੁੱਲਾ ਖਾਨ, ਸੰਸਦ ਮੈਂਬਰ ਦੋਸਤ ਮੁਹੰਮਦ ਖਾਨ ਮਹਿਸੂਦ ਅਤੇ ਸੰਸਦ ਮੈਂਬਰ ਹਿਲਾਲ ਮੁਹੰਮਦ ਸਮੇਤ ਲੋਕ ਨੁਮਾਇੰਦੇ ਵੀ ਇਸ ਵਫਦ ਦਾ ਹਿੱਸਾ ਹੋਣਗੇ। ਖਬਰਾਂ ਵਿੱਚ ਜਿਰਗਾ ਦੇ ਇੱਕ ਮੈਂਬਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਜਿਰਗਾ ਦੇ ਮੈਂਬਰਾਂ ਨੂੰ ਪੇਸ਼ਾਵਰ ਬੁਲਾਇਆ ਗਿਆ ਹੈ ਅਤੇ ਟੀਟੀਪੀ ਨਾਲ ਸ਼ਾਂਤੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ ਹੈ। ਖ਼ਬਰ ਮੁਤਾਬਕ ਜਿਰਗਾ ਦੇ ਮੈਂਬਰਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਟੀਟੀਪੀ ਦੇ ਮੈਂਬਰ ਹਥਿਆਰ ਸੁੱਟ ਦੇਣ, ਘਰ ਪਰਤਣ ਅਤੇ ਪਾਕਿਸਤਾਨ ਵਿੱਚ ਸ਼ਾਂਤੀ ਨਾਲ ਰਹਿਣ।

ਪੜ੍ਹੋ ਇਹ ਅਹਿਮ ਖ਼ਬਰ- ਚੀਨ 'ਚ ਦਿੱਸਿਆ 'ਗੋਲਡਨ ਝਰਨਾ', ਤਸਵੀਰਾਂ ਦੇਖ ਰਹਿ ਜਾਓਗੇ ਹੈਰਾਨ


Vandana

Content Editor

Related News