SGPC ਦੇ ''ਰਾਗੀ'' ਕਰਤਾਰਪੁਰ ਗੁਰਦੁਆਰਾ ਸਾਹਿਬ ''ਚ ਕਰਨਗੇ ਕੀਰਤਨ

Tuesday, Mar 03, 2020 - 04:39 PM (IST)

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਸੀਮਾ ਪਾਰ ਕਰਤਾਰਪੁਰ ਦੇ ਦਰਬਾਰ ਸਾਹਿਬ ਵਿਚ ਪਾਠ ਕਰਨ ਲਈ ਆਪਣੇ 'ਰਾਗੀ' ਭੇਜਣ ਦੀ ਇਜਾਜ਼ਤ ਦੇ ਦਿੱਤੀ ਹੈ। ਭਾਵੇਂਕਿ ਪੀ.ਐੱਸ.ਜੀ.ਪੀ.ਸੀ. ਨੇ ਐੱਸ.ਜੀ.ਪੀ.ਸੀ. ਦੇ ਧਾਰਮਿਕ ਸਥਲ 'ਤੇ ਲੰਗਰ ਦੀ ਵਿਵਸਥਾ ਕਰਨ ਦੇ ਪ੍ਰਸਤਾਵ ਨੂੰ ਅਸਵੀਕਾਰ ਕਰ ਦਿੱਤਾ ਹੈ।

ਜਾਣਕਾਰੀ ਮੁਤਾਬਕ ਐੱਸ.ਜੀ.ਪੀ.ਸੀ. ਨੂੰ ਇਸ ਸਬੰਧੀ ਹੁਣ ਤੱਕ ਸੰਚਾਰ ਪ੍ਰਾਪਤ ਨਹੀਂ ਹੋਇਆ ਹੈ ਪਰ ਟ੍ਰਿਬਿਊਨ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਪੀ.ਐੱਸ.ਜੀ.ਪੀ.ਸੀ. ਦੇ ਪ੍ਰਧਾਨ ਸਤਵੰਤ ਸਿੰਘ ਨੇ ਕਿਹਾ ਕਿ ਸਰਬ ਸੰਮਤੀ ਨਾਲ ਭਾਰਤੀ ਰਾਗੀਆਂ ਅਤੇ ਕੀਰਤਨੀ ਜਥਿਆਂ ਨੂੰ ਗੁਰਦੁਆਰੇ ਵਿਚ ਪਾਠ ਕਰਨ ਦੀ ਇਜਾਜ਼ਤ ਦੇਣ ਦਾ ਫੈਸਲਾ ਲਿਆ ਗਿਆ।

ਉਹਨਾਂ ਨੇ ਕਿਹਾ,''ਸਿਰਫ ਐੱਸ.ਜੀ.ਪੀ.ਸੀ. ਵੱਲੋਂ ਸਪਾਂਸਰ ਰਾਗੀ ਹੀ ਨਹੀਂ ਸਗੋਂ ਦਿੱਤੀ ਮਿਆਦ ਵਿਚ ਭਾਰਤ ਦੇ ਕਿਸੇ ਵੀ ਧਾਰਮਿਕ ਸੰਗਠਨ ਨਾਲ ਸਬੰਧਤ ਲੋਕਾਂ ਵੱਲੋਂ ਗੁਰਬਾਣੀ ਦਾ ਪਾਠ ਕੀਤੇ ਜਾਣ ਦਾ ਸਵਾਗਤ ਕੀਤਾ ਜਾਵੇਗਾ।ਸ਼ਰਤ ਇਹ ਹੈ ਕਿ ਉਹ ਉਪਕਰਨ ਨਹੀਂ ਲਿਆਉਣਗੇ ਅਤੇ ਦੋਹਾਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ ਦੇ ਮੁਤਾਬਕ ਸ਼ਾਮ ਨੂੰ ਉਹ ਵਾਪਸ ਚਲੇ ਜਾਣਗੇ।'' 

ਇੱਥੇ ਦੱਸ ਦਈਏ ਕਿ ਪਾਕਿਸਤਾਨ ਵਿਚ ਸਿੱਖ ਘੱਟ ਗਿਣਤੀ ਵਿਚ ਹਨ। ਨਤੀਜੇ ਵਜੋਂ ਮੁਸਲਿਮ ਬਹੁ ਗਿਣਤੀ ਦੇਸ਼ ਵਿਚ ਸਥਿਤ ਸਿੱਖ ਗੁਰਦੁਆਰਿਆਂ ਦੀ ਤੁਲਨਾ ਵਿਚ ਪੇਸ਼ੇਵਰ ਰਾਗੀਆਂ ਦੀ ਕਮੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਸਮਾਂ ਪੂਰੀਆਂ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਭੇਜਣੇ ਸ਼ੁਰੂ ਕਰ ਦਿੱਤੇ ਸਨ ਤਾਂ ਜੋ ਦਿਨ ਭਰ ਚੱਲਣ ਵਾਲੇ ਪਾਠ ਵਿਚ ਰੁਕਾਵਟ ਨਾ ਪਵੇ। ਰਿਪੋਰਟਾਂ ਮੁਤਾਬਕ ਪਰ ਇਸ ਕਦਮ 'ਤੇ ਪੀ.ਐੱਸ.ਜੀ.ਪੀ.ਐੱਸ. ਦੀ ਸਹਿਮਤੀ ਨਹੀਂ ਬਣੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਸੈਕਟਰੀ ਰੂਪ ਸਿੰਘ ਨੇ ਕਿਹਾ,''ਅਸੀਂ ਆਪਣੇ ਰਾਗੀ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਪੀ.ਐੱਸ.ਜੀ.ਪੀ.ਸੀ. ਦੇ ਪੱਖ ਤੋਂ ਕਿਸੇ ਸੰਚਾਰ ਦੀ ਉਡੀਕ ਕਰ ਰਹੇ ਹਾਂ।''


Vandana

Content Editor

Related News