ਸ਼ਰੀਫ ਦਾ ਲੰਡਨ ''ਚ ਇਲਾਜ ਸੰਭਵ ਨਹੀਂ, ਹੁਣ ਜਾ ਸਕਦੈ ਅਮਰੀਕਾ
Monday, Dec 09, 2019 - 11:36 AM (IST)

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਇਲਾਜ ਲਈ ਲੰਡਨ ਤੋਂ ਅਮਰੀਕਾ ਲਿਜਾਇਆ ਜਾਵੇਗਾ। ਪਰਿਵਾਰਕ ਸੂਤਰਾਂ ਮੁਤਾਬਕ ਨਵਾਜ਼ ਨੂੰ ਆਉਣ ਵਾਲੀ 16 ਦਸੰਬਰ ਨੂੰ ਅੱਗੇ ਦੇ ਇਲਾਜ ਲਈ ਅਮਰੀਕਾ ਜਾਣਾ ਹੋਵੇਗਾ। ਪਾਕਿਸਤਾਨੀ ਮੀਡੀਆ ਮੁਤਾਬਕ,''ਬੀਤੀ 20 ਨਵੰਬਰ ਤੋਂ ਨਵਾਜ਼ ਸ਼ਰੀਫ ਆਪਣੇ ਬੇਟੇ ਹਸਨ ਨਵਾਜ਼ ਦੇ ਲੰਡਨ ਸਥਿਤ ਅਵੈਨਫੀਲਡ ਫਲੈਟ ਵਿਚ ਰਹਿ ਰਹੇ ਹਨ।''
ਇਮਿਊਨ ਸਿਸਟਮ ਡਿਸਆਰਡਰ ਕਾਰਨ ਨਵਾਜ਼ ਦਾ ਪਲੇਟਲੇਟ ਕਾਊਂਟ ਕਾਫੀ ਘੱਟ ਹੈ। ਸੂਤਰਾਂ ਮੁਤਾਬਕ ਇਸ ਸਬੰਧੀ ਇਲਾਜ ਲੰਡਨ ਵਿਚ ਉਪਲਬਧ ਨਹੀਂ ਹੈ। ਹੁਣ ਸ਼ਰੀਫ ਨੂੰ ਇਲਾਜ ਲਈ ਅਮਰੀਕਾ ਜਾਣਾ ਹੋਵੇਗਾ। ਉਹਨਾਂ ਦਾ ਕਹਿਣਾ ਹੈ ਕਿ ਲੰਡਨ ਵਿਚ ਹੋਏ ਮੈਡੀਕਲ ਟੈਸਟਾਂ ਤੋਂ ਪਤਾ ਚੱਲਦਾ ਹੈ ਕਿ ਸ਼ਰੀਫ ਦੇ ਬ੍ਰੇਨ ਵਿਚ ਖੂਨ ਦਾ ਪ੍ਰਵਾਹ ਨਹੀਂ ਹੋ ਪਾ ਰਿਹਾ ਹੈ ਅਤੇ ਇਸ ਲਈ ਪਲੇਟਲੇਟ ਕਾਊਂਟ ਘੱਟ ਹੁੰਦਾ ਜਾ ਰਿਹਾ ਹੈ। ਇਸ ਲਈ ਲੋੜੀਂਦੀ ਸਰਜਰੀ ਸਿਰਫ ਬੋਸਟਨ ਵਿਚ ਉਪਲਬਧ ਹੈ।