ਪਾਕਿ ਦੇ ਕੱਟੜਪੰਖੀ ਧਾਰਮਿਕ ਗੁਰੂ ਮੌਲਾਨਾ ਸੂਫੀ ਮੁਹੰਮਦ ਦਾ ਦਿਹਾਂਤ

Thursday, Jul 11, 2019 - 02:21 PM (IST)

ਪਾਕਿ ਦੇ ਕੱਟੜਪੰਖੀ ਧਾਰਮਿਕ ਗੁਰੂ ਮੌਲਾਨਾ ਸੂਫੀ ਮੁਹੰਮਦ ਦਾ ਦਿਹਾਂਤ

ਇਸਲਾਮਾਬਾਦ (ਭਾਸ਼ਾ)— ਅਫਗਾਨਿਸਤਾਨ ਵਿਚ ਸਾਲ 2001 ਵਿਚ ਅਮਰੀਕਾ ਦੀ ਅਗਵਾਈ ਵਾਲੇ ਹਮਲੇ ਦੇ ਬਾਅਦ ਅੰਤਰਰਾਸ਼ਟਰੀ ਬਲਾਂ ਨਾਲ ਲੜਨ ਲਈ ਗੁਆਂਢੀ ਦੇਸ਼ ਗਏ ਪਾਕਿਸਤਾਨ ਦੇ ਕੱਟੜਪੰਥੀ ਧਾਰਮਿਕ ਗੁਰੂ ਮੌਲਾਨਾ ਸੂਫੀ ਮੁਹੰਮਦ ਦਾ ਦਿਹਾਂਤ ਹੋ ਗਿਆ। ਉਹ 94 ਸਾਲ ਦੇ ਸਨ। ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਪਾਕਿਸਤਾਨ ਦੇ ਪਿਸ਼ਾਵਰ ਸ਼ਹਿਰ ਵਿਚ ਵੀਰਵਾਰ ਨੂੰ ਹੋਈ। 

ਪਾਕਿਸਤਾਨ ਨੇ 2009 ਵਿਚ ਅਫਗਾਨਿਸਤਾਨ ਤੋਂ ਪਰਤਣ ਦੇ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਕਈ ਦੋਸ਼ਾਂ ਵਿਚ ਸਜ਼ਾ ਸੁਣਾਈ ਸੀ। ਸਿਹਤ ਕਾਰਨਾਂ ਕਾਰਨ ਪਿਛਲੇ ਸਾਲ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਉਹ ਪਾਕਿਸਤਾਨੀ ਤਾਲਿਬਾਨ ਦੇ ਨੇਤਾ ਮੁੱਲਾ ਫਜ਼ਲੁੱਲਾ ਦੇ ਸਹੁਰੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਮੁੱਲਾ ਅਫਗਾਨਿਸਤਾਨ ਵਿਚ ਲੁਕਿਆ ਹੈ।


author

Vandana

Content Editor

Related News