ਪਾਕਿਸਤਾਨ: ਕਰਾਚੀ ’ਚ ਮਨੁੱਖੀ ਅਧਿਕਾਰ ਵਕੀਲ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ
06/03/2023 2:00:01 AM

ਕਰਾਚੀ (ਏ. ਪੀ.)-ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਪ੍ਰਦਰਸ਼ਨਕਾਰੀਆਂ ਨੇ ਸ਼ੁੱਕਰਵਾਰ ਨੂੰ ਇਕ ਚੋਟੀ ਦੇ ਮਨੁੱਖੀ ਅਧਿਕਾਰ ਵਕੀਲ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਇਕ ਰੈਲੀ ਕੀਤੀ। ਮਨੁੱਖੀ ਅਧਿਕਾਰ ਵਕੀਲ ਨੂੰ ਵੀਰਵਾਰ ਹਥਿਆਰਬੰਦ ਲੋਕਾਂ ਵੱਲੋਂ ਅਗਵਾ ਕਰ ਲਿਆ ਗਿਆ ਸੀ। ਉਸ ਦੇ ਪਰਿਵਾਰ ਨੇ ਕਿਹਾ ਕਿ ਜਿਬ੍ਰਾਨ ਨਾਸਿਰ ਨੂੰ 12 ਤੋਂ ਜ਼ਿਆਦਾ ਹਥਿਆਰਬੰਦ ਲੋਕਾਂ ਨੇ ਉਨ੍ਹਾਂ ਦੀ ਕਾਰ ’ਚੋਂ ਅਗਵਾ ਕਰ ਲਿਆ।
ਨਾਸਿਰ ਦੀ ਪਤਨੀ ਨੇ ਕਿਹਾ ਕਿ ਉਹ ਆਪਣੇ ਪਤੀ ਨਾਲ ਸ਼ਾਮ ਨੂੰ ਖਾਣਾ ਖਾਣ ਤੋਂ ਬਾਅਦ ਘਰ ਪਰਤ ਰਹੀ ਸੀ, ਅਚਾਨਕ ਦੋ ਸਫੈਦ ਵੈਨ ਵਿਚ ਸਵਾਰ ਹਥਿਆਰਬੰਦ ਲੋਕਾਂ ਨੇ ਇਲਾਕੇ ਵਿਚ ਉਨ੍ਹਾਂ ਦੀ ਕਾਰ ਨੂੰ ਰੋਕ ਲਿਆ। ਵਕੀਲ ਦੀ ਪਤਨੀ ਮੰਸ਼ਾ ਪਾਸ਼ਾ ਨੇ ਦੱਸਿਆ ਕਿ ਉਹ ਲੋਕ ਨਾਸਿਰ ਨੂੰ ਚੁੱਕ ਕੇ ਲੈ ਗਏ ਪਰ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਅਗਵਾ ਦੇ ਪਿੱਛੇ ਕਿਹੜੇ ਲੋਕ ਜ਼ਿੰਮੇਵਾਰ ਹਨ। ਪੁਲਸ ਨੇ ਦੱਸਿਆ ਕਿ ਨਾਸਿਰ ਦੇ ਅਗਵਾ ਦੀ ਅਜੇ ਤੱਕ ਕਿਸੇ ਨੇ ਤੱਤਕਾਲ ਜ਼ਿੰਮੇਵਾਰੀ ਨਹੀਂ ਲਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Related News
ਭਾਰਤ-ਕੈਨੇਡਾ ਵਿਵਾਦ ''ਤੇ ਬੋਲੇ MP ਸਾਹਨੀ - ''ਪੰਜਾਬੀਆਂ ਨੂੰ ਭੁਗਤਣਾ ਪਵੇਗਾ ਵੀਜ਼ਿਆਂ ''ਤੇ ਪਾਬੰਦੀ ਦਾ ਖਾਮਿਆਜ਼ਾ''
