ਕਰਾਚੀ ਦਾ 200 ਸਾਲ ਪੁਰਾਣਾ ਹਿੰਦੂ ਮੰਦਰ ਮੁਸਲਿਮ ਨੌਜਵਾਨਾਂ ਲਈ ਰੋਜ਼ੀ ਰੋਟੀ ਦਾ ਸਰੋਤ

5/31/2020 6:03:46 PM

ਕਰਾਚੀ (ਭਾਸ਼ਾ): ਪਾਕਿਸਤਾਨ ਦੇ ਸਭ ਤੋਂ ਵੱਡੇ ਮਹਾਨਗਰ ਵਿਚ 200 ਸਾਲ ਪੁਰਾਣਾ ਇਕ ਮੰਦਰ ਨਾ ਸਿਰਫ ਦੇਸ਼ ਦੇ ਘੱਟ ਗਿਣਤੀ ਹਿੰਦੂ ਭਾਈਚਾਰੇ ਲਈ ਪੂਜਾ ਦਾ ਇਕ ਮਹੱਤਵਪੂਰਣ ਸਥਲ ਹੈ ਸਗੋਂ ਇਲਾਕੇ ਦੇ ਨੌਜਵਾਨ ਅਤੇ ਉੱਦਮੀ ਮੁਸਲਮਾਨਾਂ ਦੇ ਲਈ ਆਮਦਨ ਦਾ ਇਕ ਸਰੋਤ ਵੀ ਹੈ। ਹਿੰਦੂ ਭਾਈਚਾਰੇ ਦੇ ਲੋਕ ਕਰਾਚੀ ਬੰਦਰਗਾਹ ਦੇ ਨੇੜੇ 'ਨੇਟਿਵ ਜੇਟੀ' ਪੁਲ 'ਤੇ ਸਥਿਤ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਵਿਚ ਨਿਯਮਿਤ ਰੂਪ ਨਾਲ ਅਤੇ ਧਾਰਮਿਕ ਉਤਸਵਾਂ ਦੇ ਦੌਰਾਨ ਪੂਜਾ ਕਰਨ ਲਈ ਆਉਂਦੇ ਹਨ ਅਤੇ ਇਸ ਨੇ ਸਥਾਨਕ ਮੁਸਲਿਮ ਮੁੰਡਿਆਂ ਲਈ ਰੋਜ਼ੀ ਰੋਟੀ ਦਾ ਵਿਸ਼ੇਸ਼ ਜ਼ਰੀਆ ਪੈਦਾ ਕੀਤਾ ਹੈ। 

ਇਹ ਮੰਦਰ ਹਿੰਦੂਆਂ ਦੇ ਲਈ ਵੀ ਮਹੱਤਵਪੂਰਣ ਹੈ ਕਿਉਂਕਿ ਪਾਕਿਸਤਾਨ ਹਿੰਦੂ ਪਰੀਸ਼ਦ ਦੇ ਰਮੇਸ਼ ਵੰਕਵਾਨੀ ਦੇ ਮੁਤਾਬਕ ਇਹ ਨਦੀ ਤੱਟ ਦੇ ਕਿਨਾਰੇ ਅੰਤਿਮ ਸੰਸਕਾਰ ਅਤੇ ਹੋਰ ਧਾਰਮਿਕ ਸਮਾਗਮਾਂ ਦੇ ਲਈ ਪਵਿੱਤਰ ਜਗ੍ਹਾ ਮੰਨੀ ਜਾਂਦੀ ਹੈ। ਨੈਸ਼ਨਲ ਅਸੈਂਬਲੀ ਦੇ ਮੈਂਬਰ ਵੰਕਵਾਨੀ ਨੇ ਕਿਹਾ,''ਇਹ ਇਕੋਇਕ ਮੰਦਰ ਹੈ ਜੋ ਕਰਾਚੀ ਵਿਚ ਸਮੁੰਦਰ ਤੱਟ ਦੇ ਕਿਨਾਰੇ ਸਥਿਤ ਹੈ।'' ਸੱਤਾਧਾਰੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਸਾਂਸਦ ਨੇ ਕਿਹਾ,''ਇਹ ਮੰਦਰ ਮਹੱਤਵਪੂਰਣ ਹੈ ਕਿਉਂਕਿ ਸਾਨੂੰ ਹਿੰਦੂਆਂ ਨੂੰ ਪੂਜਾ ਕਰਨ ਲਈ ਨਦੀ-ਸਮੁੰਦਰ ਦੇ ਪਾਣੀ ਦੀ ਲੋੜ ਹੁੰਦੀ ਹੈ। ਅਸੀਂ ਆਪਣੀ ਪਰੰਪਰਾ ਦੇ ਮੁਤਾਬਕ ਕਈ ਚੀਜ਼ਾਂ ਸਮੁੰਦਰ ਦੇ ਪਾਣੀ ਵਿਚ ਪ੍ਰਵਾਹਿਤ ਕਰਦੇ ਹਾਂ।'' 

ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ 1 ਜੂਨ ਤੋਂ ਭਰੇ ਜਾਣਗੇ ਬਿਨਾਂ ਪੇਪਰਾਂ ਦੇ ਰਹਿ ਰਹੇ ਲੱਖਾਂ ਕਾਮਿਆਂ ਦੇ ਕਾਗਜ਼ਾਤ

ਇਕ ਸਥਾਨਕ ਮੁਸਿਲਮ ਨੌਜਵਾਨ ਸ਼ਫੀਕ ਨੇ ਕਿਹਾ ਕਿ ਮੰਦਰ ਆਉਣ ਵਾਲੇ ਹਿੰਦੂ ਪੁਲ ਦੇ ਹੇਠਾਂ ਸਮੁੰਦਰ ਦੇ ਪਾਣੀ ਵਿਚ ਕਈ ਚੀਜ਼ਾਂ ਪ੍ਰਵਾਹਿਤ ਕਰਦੇ ਹਨ ਜਿਹਨਾਂ ਵਿਚ ਕੀਮਤੀਂ ਚੀਜ਼ਾਂ ਵੀ ਸ਼ਾਮਲ ਹੁੰਦੀਆਂ ਹਨ ਅਤੇ ਜਿਸ ਦਾ ਮਤਲਬ ਹੈ ਕਿ ਸਥਾਨਕ ਮੁੰਡੇ ਅਰਬ ਸਾਗਰ ਤੋਂ ਉਹਨਾਂ ਨੂੰ ਇਕੱਠੇ ਕਰ ਕੇ ਆਪਣੀ ਰੋਜ਼ੀ ਰੋਟੀ ਕਮਾ ਸਕਦੇ ਹਨ। ਸ਼ਫੀਕ (20) ਅਤੇ 17 ਸਾਲਾ ਅਲੀ ਦੇ ਨਾਲ ਕੁਝ ਹੋਰ ਨੌਜਵਾਨ ਨਦੀ ਵਿਚ ਸ਼ਰਧਾਲੂਆਂ ਵੱਲੋਂ ਪ੍ਰਭਾਵਿਤ ਕੀਤੀਆਂ ਗਈਆਂ ਚੀਜ਼ਾਂ ਨੂੰ ਇਕੱਠੇ ਕਰਨ ਲਈ ਸਮੇਂ-ਸਮੇਂ 'ਤੇ ਸਮੁੰਦਰ ਵਿਚ ਛਾਲ ਮਾਰਦੇ ਹਨ ਅਤੇ ਸਾਮਾਨ ਇਕੱਠਾ ਕਰਦੇ ਹਨ। ਸ਼ਫੀਕ ਦੇ ਮੁਤਾਬਕ ਮੁੰਡਿਆਂ ਨੂੰ ਸਮੁੰਦਰ ਦੇ ਪਾਣੀ ਵਿਚੋਂ ਸੋਨੇ-ਚਾਂਦੀ ਦੇ ਗਹਿਣੇ, ਸਿੱਕੇ ਅਤੇ ਹੋਰ ਕੀਮਤੀ ਚੀਜ਼ਾਂ ਮਿਲਦੀਆਂ ਰਹਿੰਦੀਆਂ ਹਨ। ਇਹ ਪੁੱਛੇ ਜਾਣ 'ਤੇ ਕਿ ਉਹ ਇਹਨਾਂ ਚੀਜ਼ਾਂ ਦਾ ਕੀ ਕਰਦੇ ਹਨ, ਅਲੀ ਨੇ ਕਿਹਾ ਕਿ ਉਹ ਇਹਨਾਂ ਨੂੰ ਵੇਚ ਦਿੰਦੇ ਹਨ। ਭਾਵੇਂਕਿ ਉਸ ਨੂੰ ਇਸ ਗੱਲ ਦਾ ਅਫਸੋਸ ਹੈ ਕਿ ਕੋਰੋਨਾਵਾਇਰਸ ਗਲੋਬਲ ਮਹਾਮਾਰੀ ਕਾਰਨ ਇਸ ਵਾਰ ਲੋਕ ਮੰਦਰ ਵਿਚ ਬਹੁਤ ਘੱਟ ਆ ਰਹੇ ਹਨ ਅਤੇ ਉਹਨਾਂ ਲਈ ਰੋਜ਼ੀ ਰੋਟੀ ਕਮਾਉਣਾ  ਮੁਸ਼ਕਲ ਹੋ ਗਿਆ ਹੈ।


Vandana

Content Editor Vandana