ਪਾਕਿਸਤਾਨ 'ਚ ਭਾਰੀਂ ਮੀਂਹ ਕਾਰਨ ਡਿੱਗੀ ਕੰਧ, 11 ਲੋਕਾਂ ਦੀ ਦਰਦਨਾਕ ਮੌਤ

Wednesday, Jul 19, 2023 - 03:43 PM (IST)

ਪਾਕਿਸਤਾਨ 'ਚ ਭਾਰੀਂ ਮੀਂਹ ਕਾਰਨ ਡਿੱਗੀ ਕੰਧ, 11 ਲੋਕਾਂ ਦੀ ਦਰਦਨਾਕ ਮੌਤ

ਇਸਲਾਮਾਬਾਦ (ਏਪੀ.) ਪਾਕਿਸਤਾਨ ਵਿਚ ਇਸ ਸਮੇਂ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਦੇਸ਼ ਦੀ ਰਾਜਧਾਨੀ ਇਸਲਾਮਾਬਾਦ ਦੇ ਬਾਹਰੀ ਇਲਾਕੇ ਵਿਚ ਉਸਾਰੀ ਅਧੀਨ ਪੁੱਲ ਨੇੜੇ ਇੱਕ ਕੰਧ ਡਿੱਗ ਗਈ, ਜਿਸ ਵਿਚ 11 ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਸ ਅਤੇ ਬਚਾਅ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਕੰਧ ਉਦੋਂ ਡਿੱਗ ਗਈ ਜਦੋਂ ਮਜ਼ਦੂਰ ਉਸਾਰੀ ਵਾਲੀ ਥਾਂ 'ਤੇ ਸੜਕ ਕਿਨਾਰੇ ਲਗਾਏ ਗਏ ਆਪਣੇ ਤੰਬੂ ਅੰਦਰ ਬੈਠੇ ਸਨ।

ਪੜ੍ਹੋ ਇਹ ਅਹਿਮ ਖ਼ਬਰ-ਇਹ ਹੈ 2023 'ਚ ਦੁਨੀਆ ਦਾ ਸਭ ਤੋਂ ਮਜ਼ਬੂਤ 'ਪਾਸਪੋਰਟ', ਜਾਣੋ ਭਾਰਤੀ ਪਾਸਪੋਰਟ ਕਿੰਨਾ ਸ਼ਕਤੀਸ਼ਾਲੀ

ਪੁਲਸ ਅਧਿਕਾਰੀ ਮੁਹੰਮਦ ਅਕਰਮ ਅਤੇ ਐਮਰਜੈਂਸੀ ਸੇਵਾ ਰੈਸਕਿਊ 1122 ਨੇ ਦੱਸਿਆ ਕਿ ਗੋਲਰਾ ਨੇੜੇ ਮੀਂਹ ਕਾਰਨ ਇੱਕ ਇਮਾਰਤ ਢਹਿ ਗਈ ਅਤੇ ਇਸ ਘਟਨਾ ਵਿੱਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਪਾਕਿਸਤਾਨ ਵਿੱਚ 25 ਜੂਨ ਤੋਂ ਮਾਨਸੂਨ ਦੀ ਬਾਰਸ਼ ਹੋ ਰਹੀ ਹੈ, ਜਿਸ ਕਾਰਨ ਹੁਣ ਤੱਕ ਮੌਸਮ ਨਾਲ ਸਬੰਧਤ ਘਟਨਾਵਾਂ ਵਿੱਚ ਘੱਟੋ-ਘੱਟ 112 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੀਂਹ ਕਾਰਨ ਪੂਰਬੀ ਪੰਜਾਬ ਸੂਬੇ ਵਿੱਚ ਕਈ ਨਦੀਆਂ ਵਹਿ ਰਹੀਆਂ ਹਨ, ਸੈਂਕੜੇ ਪਿੰਡ ਪਾਣੀ ਵਿੱਚ ਡੁੱਬ ਗਏ ਹਨ ਅਤੇ ਘੱਟੋ-ਘੱਟ 15,000 ਲੋਕ ਬੇਘਰ ਹੋ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News