ਪਾਕਿ ''ਚ ਕੋਰੋਨਾ ਪੀੜਤਾਂ ਦੀ ਗਿਣਤੀ ਹੋਈ 1,373, ਲਹਿੰਦਾ ਪੰਜਾਬ ਸਭ ਤੋਂ ਵਧੇਰੇ ਪ੍ਰਭਾਵਿਤ

Saturday, Mar 28, 2020 - 05:46 PM (IST)

ਪਾਕਿ ''ਚ ਕੋਰੋਨਾ ਪੀੜਤਾਂ ਦੀ ਗਿਣਤੀ ਹੋਈ 1,373, ਲਹਿੰਦਾ ਪੰਜਾਬ ਸਭ ਤੋਂ ਵਧੇਰੇ ਪ੍ਰਭਾਵਿਤ

ਇਸਲਾਮਾਬਾਦ(ਯੂ.ਐੱਨ.ਆਈ.)- ਪਾਕਿਸਤਾਨ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ ਨੇ ਰਫਤਾਰ ਫੜ ਲਈ ਹੈ। ਸ਼ਨੀਵਾਰ ਤੱਕ ਦੇਸ਼ ਵਿਚ ਇਸ ਜਾਨਲੇਵਾ ਵਾਇਰਸ ਦੇ 1,373 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਹਨਾਂ ਵਿਚੋਂ 11 ਮੌਤਾਂ ਦੀ ਮੌਤ ਹੋ ਗਈ ਹੈ। ਇਸ ਦੀ ਜਾਣਕਾਰੀ ਯੂ.ਐਨ.ਆਈ. ਵਲੋਂ ਦਿੱਤੀ ਗਈ ਹੈ।

PunjabKesari

ਸਰਕਾਰੀ ਅੰਕੜਿਆਂ ਮੁਤਾਬਕ ਪਾਕਿਸਤਾਨ ਦਾ ਪੰਜਾਬ ਸੂਬਾ ਸਭ ਤੋਂ ਵਧੇਰੇ ਇਸ ਮਹਾਮਾਰੀ ਨਾਲ ਪ੍ਰਭਾਵਿਤ ਹੋਇਆ ਹੈ, ਜਿਥੇ ਹੁਣ ਤੱਕ 490 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਹਨਾਂ ਵਿਚੋਂ 5 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਸਿੰਧ ਸੂਬੇ ਵਿਚ 440 ਮਾਮਲੇ ਤੇ ਇਕ ਮੌਤ, ਖੈਬਰ ਪਖਤੂਨਖਵਾ ਵਿਚ 180 ਮਾਮਲੇ ਤੇ 3 ਮੌਤਾਂ, ਪਾਕਿਸਤਾਨ ਦੇ ਸਭ ਤੋਂ ਵੱਡੇ ਤੇ ਸਭ ਤੋਂ ਪੱਛੜੇ ਸੂਬੇ ਬਲੋਚਿਸਤਾਨ ਵਿਚ 131 ਮਾਮਲੇ ਤੇ ਇਕ ਮੌਤ ਅਤੇ ਗਿਲਗਿਤ-ਬਾਲਟਿਸਤਾਨ ਵਿਚ 104 ਮਾਮਲੇ ਤੇ ਇਕ ਵਿਅਕਤੀ ਦੀ ਮੌਤ ਹੋਈ ਹੈ। ਦੇਸ਼ ਦੀ ਰਾਜਧਾਨੀ ਵਿਚ ਹੁਣ ਤੱਕ ਵਾਇਰਸ ਦੇ 27 ਮਾਮਲੇ ਦਰਜ ਕੀਤੇ ਗਏ ਹਨ।

PunjabKesari

ਇਥੇ ਦੱਸ ਦਈਏ ਕਿ ਵਰਲਡ-ਓ-ਮੀਟਰ ਮੁਤਾਬਕ ਹੁਣ ਤੱਕ ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਦੇ ਤਕਰੀਬਨ 6,14,000 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਹਨਾਂ ਵਿਚੋਂ 28 ਹਜ਼ਾਰ ਤੋਂ ਵਧੇਰੇ ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਹਾਲਾਂਕਿ 1,35,000 ਤੋਂ ਵਧੇਰੇ ਲੋਕਾਂ ਨੂੰ ਇਲਾਜ ਤੋਂ ਬਾਅਦ ਹਸਪਤਾਲਾਂ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ।


author

Baljit Singh

Content Editor

Related News