ਪਾਕਿ ''ਚ ਹਿੰਦੂਆਂ ਨੂੰ ਮਿਲੀ ਵੱਡੀ ਖੁਸ਼ੀ, 20 ਸਾਲ ਬਾਅਦ ਸ਼ਿਵ ਮੰਦਰ ''ਚ ਪੂਜਾ ਕਰਨ ਦੀ ਮਿਲੀ ਇਜਾਜ਼ਤ

04/24/2017 6:23:19 PM

ਪੇਸ਼ਾਵਰ— ਪਾਕਿਸਤਾਨ ਦੀ ਇਕ ਅਦਾਲਤ ਨੇ ਹਿੰਦੂਆਂ ਨੂੰ 20 ਸਾਲ ਬਾਅਦ ਏਬਟਾਬਾਦ ਜ਼ਿਲੇ ਵਿਚ ਬਣੇ ਇਕ ਸ਼ਿਵ ਮੰਦਰ ''ਚ ਪੂਜਾ ਕਰਨ ਦੀ ਇਜਾਜ਼ਤ ਦਿੱਤੀ ਹੈ। ਪੇਸ਼ਾਵਰ ਹਾਈ ਕੋਰਟ ਦੇ ਜੱਜ ਅਤੀਕ ਹੁਸੈਨ ਸ਼ਾਹ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਸੰਵਿਧਾਨ ਦੀ ਧਾਰਾ-20 ਤਹਿਤ ਖੈਬਰ ਪਖਤੂਨਖਵਾ ਸੂਬੇ ਦੇ ਸ਼ਿਵ ਮੰਦਰ ''ਚ ਪੂਜਾ ਕਰਨ ਦੀ ਇਜਾਜ਼ਤ ਦਿੱਤੀ।
ਜਾਇਦਾਦ ਦੇ ਝਗੜੇ ਮੱਦੇਨਜ਼ਰ ਕਿਸੇ ਧਾਰਮਿਕ ਕਾਰਜ ਲਈ ਮੰਦਰ ਨੂੰ ਬੰਦ ਕਰ ਦਿੱਤਾ ਗਿਆ ਸੀ। ਸਾਲ 2013 ''ਚ ਇਕ ਗੈਰ-ਸਰਕਾਰੀ ਸੰਗਠਨ ਨੇ ਪੇਸ਼ਾਵਰ ਹਾਈ ਕੋਰਟ ਦੀ ਏਬਟਾਬਾਦ ਬੈਂਚ ਦੇ ਸਾਹਮਣੇ ਪਟੀਸ਼ਨ ਦਾਇਰ ਕੀਤੀ ਸੀ ਕਿ ਉਨ੍ਹਾਂ ਨੇ ਕਾਨੂੰਨੀ ਮਾਲਕ ਤੋਂ ਇਹ ਜਾਇਦਾਦ ਖਰੀਦੀ ਹੈ। ਪਟੀਸ਼ਨਕਰਤਾ ਨੇ ਦਲੀਲ ਦਿੱਤੀ ਸੀ ਕਿ ਵੰਡ ਤੋਂ ਬਾਅਦ ਇਸ ਮੰਦਰ ਦੀ ਇਕ ਐੱਨ. ਜੀ. ਓ. ਦੇਖਭਾਲ ਕਰਦਾ ਆ ਰਿਹਾ ਹੈ।

Tanu

News Editor

Related News