ਪਾਕਿਸਤਾਨ 'ਚ ਮੀਂਹ-ਹੜ੍ਹ ਕਾਰਨ ਮ੍ਰਿਤਕਾਂ ਦੀ ਗਿਣਤੀ 320 ਤੱਕ ਪਹੁੰਚੀ, PM ਸ਼ਰੀਫ ਨੇ ਕੀਤਾ ਬਲੋਚਿਸਤਾਨ ਦਾ ਦੌਰਾ

Sunday, Jul 31, 2022 - 07:25 PM (IST)

ਕਰਾਚੀ-ਪਾਕਿਸਤਾਨ 'ਚ ਮੀਂਹ ਅਤੇ ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ ਐਤਵਾਰ ਨੂੰ 320 ਹੋ ਗਈ। ਇਸ ਦਰਮਿਆਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਹੜ੍ਹ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਬਲੋਚਿਸਤਾਨ ਸੂਬੇ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਬਚਾਅ ਅਤੇ ਮੁੜ ਵਸੇਬੇ ਲਈ ਹਰ ਸੰਭਾਵ ਮਦਦ ਦੇਣ ਦਾ ਭੋਰਸਾ ਦਿੱਤਾ। ਬਲੋਚਿਸਤਾਨ 'ਚ ਭਾਰੀ ਮੀਂਹ ਅਤੇ ਉਸ ਦੇ ਚੱਲਦੇ ਆਏ ਹੜ੍ਹ ਨਾਲ ਹੁਣ ਤੱਕ 127 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਨੀਵਾਰ ਨੂੰ ਕਵੇਟਾ ਦਾ ਦੌਰਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਮੁਖਾਤਿਬ ਸ਼ਰੀਫ ਨੇ ਦੇਸ਼ 'ਚ ਪਿਛਲੇ ਪੰਜ ਹਫਤਿਆਂ ਤੋਂ ਜਾਰੀ ਮੀਂਹ ਅਤੇ ਹੜ੍ਹ 'ਚ ਜਾਨ ਗੁਆਉਣ ਵਾਲਿਆਂ ਅਤੇ ਬੇਘਰ ਹੋਏ ਲੋਕਾਂ ਲਈ ਮੁਆਵਜ਼ਾ ਦੇ ਪੈਕੇਜ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ : ਤੈਰਾਕ ਸ਼੍ਰੀਹਰੀ ਨੇ 50 ਮੀਟਰ ਬੈਕਸਟ੍ਰੋਕ ਸੈਮੀਫਾਈਨਲ ਲਈ ਕੀਤਾ ਕੁਆਲੀਫਾਈ

ਮੱਧ ਜੂਨ ਤੋਂ ਪੈ ਰਹੇ ਮੀਂਹ ਕਾਰਨ ਪਾਕਿਸਤਾਨ 'ਚ ਨਦੀਆਂ ਦਾ ਪਾਣੀ ਪੱਧਰ ਵਧ ਗਿਆ ਹੈ ਪਰ ਪੁਲਾਂ ਅਤੇ ਰਾਜਮਾਰਗ ਨੂੰ ਭਾਰੀ ਨੁਕਸਾਨ ਪਹੁੰਚਣ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਉਥੇ, ਰੇਲ ਪਟੜੀਆਂ ਦੇ ਡੁੱਬਣ ਕਾਰਨ ਪਾਕਿਸਤਾਨ ਅਤੇ ਈਰਾਨ ਦਰਮਿਆਨ ਟਰੇਨ ਸੇਵਾ ਦੇ ਵੀ ਪ੍ਰਭਾਵਿਤ ਹੋਣ ਦੀ ਸੂਚਨਾ ਹੈ। ਸ਼ਰੀਫ ਨੇ ਕਿਹਾ ਕਿ ਬਲੋਚਿਸਤਾਨ 'ਚ ਲਗਭਗ 13,000 ਘਰ ਜਾਂ ਤਾਂ ਅੰਸ਼ਕ ਜਾਂ ਪੂਰੀ ਤਰ੍ਹਾਂ ਨਾਲ ਨੁਕਸਾਨੇ ਗਏ ਹਨ। ਉਥੇ, ਸਿੰਧ ਸੂਬੇ ਦਾ ਸਬ ਤੋਂ ਵੱਡਾ ਸ਼ਹਿਰ ਕਰਾਚੀ ਵੀ ਮੀਂਹ ਅਤੇ ਹੜ੍ਹ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਉਥੇ ਹੁਣ ਤੱਕ ਘਟੋ-ਘੱਟ 70 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਸਪੇਨ 'ਚ ਮੰਕੀਪਾਕਸ ਕਾਰਨ ਇਕ ਹੋਰ ਵਿਅਕਤੀ ਦੀ ਹੋਈ ਮੌਤ

ਰਾਸ਼ਟਰੀ ਅਤੇ ਸੂਬਾਈ ਆਫਤ ਪ੍ਰਬੰਧ ਅਥਾਰਿਟੀ (ਪੀ.ਡੀ.ਐੱਮ.ਏ.) ਮੁਤਾਬਕ, ਖੈਬਰ ਪਖਤੂਨਖਵਾ ਸੂਬੇ 'ਚ ਵੀ ਲਗਭਗ 60 ਅਤੇ ਪੰਜਾਬ ਸੂਬੇ 'ਚ ਵੀ ਘਟੋ-ਘੱਟ 50 ਲੋਕਾਂ ਦੀ ਮੌਤ ਹੋ ਗਈ ਹੈ। ਸ਼ਰੀਫ ਨੇ ਮੀਂਹ ਅਤੇ ਹੜ੍ਹ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰਾਂ ਦੀ ਯਾਤਰਾ ਕੀਤੀ ਅਤੇ ਪੀੜਤਾਂ ਨੂੰ ਸੰਘੀ ਅਤੇ ਸੂਬਾਈ ਸਰਕਾਰਾਂ ਤੋਂ ਹਰ ਸੰਭਵ ਮਦਦ ਦਾ ਵਾਅਦਾ ਕੀਤਾ ਜਿਸ 'ਚ ਹਰੇਕ ਮ੍ਰਿਤਕ ਦੇ ਰਿਸ਼ਤੇਦਾਰਾਂ ਲਈ 10 ਲੱਖ ਰੁਪਏ ਦਾ ਮੁਆਵਜ਼ਾ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਫੁੱਟਬਾਲ ਸਟੇਡੀਅਮ ਦੇ ਬਾਹਰ ਧਮਾਕਾ, 3 ਦੀ ਮੌਤ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News