ਪਾਕਿਸਤਾਨੀ ਸੁਪਰੀਮ ਕੋਰਟ ਆਸੀਆ ਈਸ਼ ਨਿੰਦਾ ਮਾਮਲੇ ਦੀ ਕਰੇਗੀ ਸੁਣਵਾਈ

Sunday, Oct 07, 2018 - 03:46 AM (IST)

ਪਾਕਿਸਤਾਨੀ ਸੁਪਰੀਮ ਕੋਰਟ ਆਸੀਆ ਈਸ਼ ਨਿੰਦਾ ਮਾਮਲੇ ਦੀ ਕਰੇਗੀ ਸੁਣਵਾਈ

ਇਸਲਾਮਾਬਾਦ– ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਈਸ਼ ਨਿੰਦਾ ਦੇ ਦੋਸ਼ ਹੇਠ ਮੌਤ ਦੀ ਸਜ਼ਾ ਪ੍ਰਾਪਤ ਇਸਾਈ ਔਰਤ ਆਸੀਆ ਦੇ ਮਾਮਲੇ ’ਚ ਅੰਤਿਮ ਅਪੀਲ ਦੀ ਸੁਣਵਾਈ ਲਈ ਤਿੰਨ ਮੈਂਬਰੀ ਬੈਂਚ ਦਾ ਗਠਨ ਕੀਤਾ ਹੈ। ਸੁਪਰੀਮ ਕੋਰਟ ਦੇ ਮੁੱਖ ਜੱਜ ਮੀਅਾਂ ਸਾਕਿਬ ਨਿਸਾਰ ਅਤੇ ਦੋ ਹੋਰਨਾਂ ਜੱਜਾਂ ’ਤੇ ਆਧਾਰਤ ਬੈਂਚ ਆਉਂਦੇ ਸੋਮਵਾਰ ਇਸ ਮਾਮਲੇ ਦੀ ਸੁਣਵਾਈ ਕਰਕੇ ਆਸੀਆ ਦੀ ਕਿਸਮਤ ਦਾ ਫੈਸਲਾ ਕਰੇਗੀ। ਆਸੀਆ ਨੂੰ 8 ਸਾਲ ਪਹਿਲਾਂ ਮੌਤ ਦੀ ਸਜ਼ਾ ਸੁਣਾਈ ਗਈ ਸੀ। ਆਸੀਆ ਦੇ ਹੱਕ ’ਚ ਆਵਾਜ਼ ਉਠਾਉਣ ਵਾਲੇ ਪੰਜਾਬ ਦੇ ਇਕ ਸਾਬਕਾ ਗਵਰਨਰ ਸਲਮਾਨ ਤਾਸੀਰ ਨੂੰ ਸੱਤ ਸਾਲ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ।


Related News