ਆਕਸਫੋਰਡ ਯੂਨੀਵਰਸਿਟੀ ਦੇ ਕੋਵਿਡ-19 ਟੀਕੇ ਨਾਲ ਬੱਝੀ ਆਸ, ਬਾਂਦਰਾਂ ''ਤੇ ਦਿਖਿਆ ਚੰਗਾ ਅਸਰ

05/15/2020 6:04:06 PM

ਲੰਡਨ- ਬ੍ਰਿਟੇਨ ਦੀ ਸਭ ਤੋਂ ਵੱਡੀ ਕੋਵਿਡ-19 ਟੀਕਾ ਯੋਜਨਾ ਦੇ ਤਹਿਤ ਬਾਂਦਰਾਂ 'ਤੇ ਕੀਤੇ ਗਏ ਇਕ ਛੋਟੇ ਜਿਹੇ ਅਧਿਐਨ ਵਿਚ ਸਾਕਾਰਾਤਮਕ ਨਤੀਜੇ ਨਜ਼ਰ ਆਏ ਹਨ। ਇਸ ਟੀਕੇ ਦਾ ਪ੍ਰੀਖਣ ਫਿਲਹਾਲ ਆਕਸਫੋਰਡ ਯੂਨੀਵਰਸਿਟੀ ਕਰ ਰਹੀ ਹੈ। ਸੀ.ਐਚ.ਏ.ਡੀ.ਆਕਸ1 ਐਨ.ਸੀ.ਓ.ਵੀ.-19 ਦੇ ਪ੍ਰੀਖਣਾਂ ਵਿਚ ਲੱਗੇ ਰਿਸਰਚ ਸੈਂਟਰਾਂ ਨੇ ਕਿਹਾ ਹੈ ਕਿ ਟੀਕੇ ਨਾਲ 'ਰੀਸਸ ਮੈਕੇਕਿਊ' ਪ੍ਰਜਾਤੀ ਦੇ ਬਾਂਦਰਾਂ ਦੇ ਪ੍ਰਤੀਰੋਧੀ ਤੰਤਰ ਵਲੋਂ ਘਾਤਕ ਵਾਇਰਸ ਦੇ ਅਸਰ ਨੂੰ ਰੋਕੇ ਜਾਣ ਦੇ ਸੰਕੇਤ ਮਿਲੇ ਹਨ ਤੇ ਇਸ ਦਾ ਕੋਈ ਨਾਕਾਰਾਤਮਕ ਅਸਰ ਨਹੀਂ ਦਿਖਿਆ ਹੈ। 

ਅਧਿਐਨ ਮੁਤਾਬਕ ਟੀਕੇ ਦੀ ਇਕ ਖੁਰਾਕ ਫੇਫੜਿਆਂ ਤੇ ਉਹਨਾਂ ਅੰਗਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾ ਸਕਦੀ ਹੈ, ਜਿਹਨਾਂ 'ਤੇ ਵਾਇਰਸ ਦਾ ਗੰਭੀਰ ਪ੍ਰਭਾਵ ਪੈ ਸਕਦਾ ਹੈ। ਅਧਿਐਨ ਦੇ ਲੇਖਕਾਂ ਨੇ ਕਿਹਾ ਕਿ ਸੀ.ਐਚ.ਏ.ਡੀ.ਆਕਸ-1 ਐਨ.ਸੀ.ਓ.ਵੀ.-19 ਦੇ ਦਿੱਤੇ ਗਏ ਇਕ ਟੀਕੇ ਨਾਲ ਰੀਸਸ ਮੈਕੇਕਿਊ ਵਿਚ ਪ੍ਰਤੀਰੋਧੀ ਤੰਤਰ ਨੇ ਤਰਲ ਤੇ ਕੋਸ਼ਿਕਾ ਸਬੰਧੀ ਪ੍ਰਤੀਕਿਰਿਆ ਦਰਸ਼ਾਹੀ ਹੈ। ਖੋਜਕਾਰਾਂ ਨੇ ਪਤਾ ਲਾਇਆ ਹੈ ਕਿ ਕੋਰੋਨਾ ਵਾਇਰਸ ਦੇ ਵਧੇਰੇ ਪੱਧਰ ਨਾਲ ਸੰਪਰਕ ਕਰਵਾਉਣ ਤੋਂ ਬਾਅਦ ਵੀ ਟੀਕਾ ਲੈਣ ਵਾਲੇ 6 ਵਿਚੋਂ ਕਿਸੇ ਵੀ ਬਾਂਦਰ ਨੂੰ ਨਿਮੋਨੀਆ ਨਹੀਂ ਹੋਇਆ। ਇਸ ਤੋਂ ਇਲਾਵਾ ਅਜਿਹੇ ਵੀ ਸੰਕੇਤ ਨਹੀਂ ਮਿਲੇ ਕਿ ਟੀਕੇ ਨੇ ਜਾਨਵਰਾਂ ਨੂੰ ਕਮਜ਼ੋਰ ਬਣਾ ਦਿੱਤਾ ਹੋਵੇ। ਇਸ ਉਪਲੱਬਧੀ ਨੂੰ ਉਸ ਟੀਕੇ ਦੇ ਲਈ ਸਾਕਾਰਾਤਮਕ ਸੰਕੇਤ ਮੰਨਿਆ ਗਿਆ ਹੈ, ਜਿਸ ਦਾ ਫਿਲਹਾਲ ਮਨੁੱਖਾਂ 'ਤੇ ਪ੍ਰੀਖਣ ਕੀਤਾ ਜਾ ਰਿਹਾ ਹੈ ਪਰ ਮਾਹਰਾਂ ਨੇ ਸਾਵਧਾਨ ਕੀਤਾ ਹੈ ਕਿ ਇਹ ਦੇਖਣਾ ਹੋਵੇਗਾ ਕਿ ਇਹ ਮਨੁੱਖਾਂ ਵਿਚ ਵੀ ਇੰਨਾਂ ਹੀ ਪ੍ਰਭਾਵੀ ਹੈ ਜਾਂ ਨਹੀਂ। 

ਕਿੰਗਸ ਕਾਲਜ ਲੰਡਨ ਦੇ ਫਾਰਮਾਸਯੂਟਿਕਲ ਮੈਡੀਸਿਨ ਦੀ ਵਿਜ਼ੀਟਿੰਗ ਪ੍ਰੋਫੈਸਰ ਡਾਕਟਰ ਪੈਨੀ ਵਾਡਰਾ ਨੇ ਕਿਹਾ ਕਿ ਇਹ ਨਤੀਜੇ ਮਨੁੱਖਾਂ 'ਤੇ ਜਾਰੀ ਟੀਕੇ ਦੇ ਨਤੀਜੇ ਨੂੰ ਸਮਰਥਨ ਦਿੰਦੇ ਹਨ, ਜਿਹਨਾਂ ਦੇ ਨਤੀਜਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਰਿਸਰਚ ਸੈਂਟਰ ਦੀ ਅਗਵਾਈ ਕਰ ਰਹੀ, ਆਕਸਫੋਰਡ ਯੂਨੀਵਰਸਿਟੀ ਵਿਚ ਟੀਕਾ ਵਿਗਿਆਨ ਦੀ ਪ੍ਰੋਫੈਸਰ ਸਾਰਾਹ ਗਿਲਬਰਟ ਨੇ ਪਹਿਲਾਂ ਕਿਹਾ ਸੀ ਕਿ ਉਹਨਾਂ ਨੂੰ ਇਸ ਟੀਕੇ ਦੀ ਸਫਲਤਾ ਵਿਚ ਬਹੁਤ ਵਿਸ਼ਵਾਸ ਹੈ।


Baljit Singh

Content Editor

Related News