ਬੱਚਿਆਂ ਦੇ ਸੋਸ਼ਲ ਮੀਡੀਆ ਚਲਾਉਣ ''ਤੇ ਲੱਗੀ ਰੋਕ, Aus ਸਰਕਾਰ ਨੇ ਇੱਕੋ ਝਟਕੇ ''ਚ Deactivate ਕੀਤੇ ਲੱਖਾਂ ਅਕਾਊਂਟ!

Friday, Jan 16, 2026 - 10:23 AM (IST)

ਬੱਚਿਆਂ ਦੇ ਸੋਸ਼ਲ ਮੀਡੀਆ ਚਲਾਉਣ ''ਤੇ ਲੱਗੀ ਰੋਕ, Aus ਸਰਕਾਰ ਨੇ ਇੱਕੋ ਝਟਕੇ ''ਚ Deactivate ਕੀਤੇ ਲੱਖਾਂ ਅਕਾਊਂਟ!

ਕੈਨਬਰਾ (ਏਜੰਸੀ) - ਆਸਟ੍ਰੇਲੀਆ ਸਰਕਾਰ ਵੱਲੋਂ ਬੱਚਿਆਂ ਦੀ ਸੁਰੱਖਿਆ ਲਈ ਲਾਗੂ ਕੀਤੇ ਗਏ ਦੁਨੀਆ ਦੇ ਪਹਿਲੇ 'ਸੋਸ਼ਲ ਮੀਡੀਆ ਬੈਨ' (Social Media Ban) ਦੇ ਸ਼ੁਰੂਆਤੀ ਦਿਨਾਂ ਵਿੱਚ ਹੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ। ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ, 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਗਭਗ 47 ਲੱਖ (4.7 ਮਿਲੀਅਨ) ਤੋਂ ਵੱਧ ਸੋਸ਼ਲ ਮੀਡੀਆ ਖਾਤੇ ਡੀਐਕਟੀਵੇਟ (Deactivate) ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਔਰਤ ਬਣ ਗਈ ਹੈਵਾਨ ! ਆਪਣੇ ਹੀ 2 ਪੁੱਤਰਾਂ ਨੂੰ ਦਿੱਤੀ ਰੂਹ ਕੰਬਾਊ ਮੌਤ

10 ਦਸੰਬਰ ਤੋਂ ਲਾਗੂ ਹੋਈ ਸੀ ਪਾਬੰਦੀ 

ਆਸਟ੍ਰੇਲੀਆ ਵਿੱਚ ਇਹ ਇਤਿਹਾਸਕ ਕਾਨੂੰਨ 10 ਦਸੰਬਰ ਤੋਂ ਲਾਗੂ ਹੋਇਆ ਸੀ, ਜਿਸ ਦੇ ਤਹਿਤ 10 ਪ੍ਰਮੁੱਖ ਪਲੇਟਫਾਰਮਾਂ, ਜਿਨ੍ਹਾਂ ਵਿੱਚ ਫੇਸਬੁੱਕ, ਯੂਟਿਊਬ, ਟਿੱਕਟੌਕ ਅਤੇ ਐਕਸ (X) ਸ਼ਾਮਲ ਹਨ, ਨੂੰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਅਕਾਊਂਟ ਬਣਾਉਣ 'ਤੇ ਰੋਕ ਲਗਾਉਣ ਦੇ ਹੁਕਮ ਦਿੱਤੇ ਗਏ ਹਨ। ਈ-ਸੇਫਟੀ ਕਮਿਸ਼ਨਰ ਜੂਲੀ ਇਨਮੈਨ ਗ੍ਰਾਂਟ ਨੇ ਦੱਸਿਆ ਕਿ ਪਾਬੰਦੀ ਲਾਗੂ ਹੋਣ ਦੇ ਕੁਝ ਦਿਨਾਂ ਦੇ ਅੰਦਰ ਹੀ ਕੰਪਨੀਆਂ ਨੇ ਇਹ ਕਦਮ ਚੁੱਕਿਆ ਹੈ।

ਇਹ ਵੀ ਪੜ੍ਹੋ: "ਤੁਸੀਂ ਭਾਵੇਂ ਕਿਤੇ ਵੀ ਭੱਜ ਜਾਓ, ਅਸੀਂ ਤੁਹਾਨੂੰ ਲੱਭ ਲਵਾਂਗੇ" ; ਕੈਨੇਡਾ ਨੇ ਭਾਰਤ ਤੋਂ ਮੰਗੀ ਪਨੇਸਰ ਦੀ ਹਵਾਲਗੀ

ਕੰਪਨੀਆਂ ਨੂੰ ਭਾਰੀ ਜੁਰਮਾਨੇ ਦਾ ਡਰ 

ਸੋਸ਼ਲ ਮੀਡੀਆ ਦਿੱਗਜ ਕੰਪਨੀ ਮੇਟਾ (Meta) ਨੇ ਜਾਣਕਾਰੀ ਦਿੱਤੀ ਹੈ ਕਿ ਉਸਨੇ 11 ਦਸੰਬਰ ਤੱਕ ਆਪਣੇ ਪਲੇਟਫਾਰਮਾਂ (ਫੇਸਬੁੱਕ, ਇੰਸਟਾਗ੍ਰਾਮ ਅਤੇ ਥ੍ਰੈਡਸ) ਤੋਂ 5,44,000 ਤੋਂ ਵੱਧ ਖਾਤੇ ਹਟਾ ਦਿੱਤੇ ਹਨ। ਦੱਸ ਦੇਈਏ ਕਿ ਜਿਹੜੀਆਂ ਕੰਪਨੀਆਂ ਇਸ ਪਾਬੰਦੀ ਨੂੰ ਲਾਗੂ ਕਰਨ ਵਿੱਚ ਅਸਫਲ ਰਹਿਣਗੀਆਂ, ਉਨ੍ਹਾਂ ਨੂੰ 49.5 ਮਿਲੀਅਨ ਆਸਟ੍ਰੇਲੀਆਈ ਡਾਲਰ (ਲਗਭਗ 33.17 ਮਿਲੀਅਨ ਅਮਰੀਕੀ ਡਾਲਰ) ਤੱਕ ਦਾ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ: ਭਾਰਤੀ ਪਾਸਪੋਰਟ ਦੀ ਵਧੀ ਤਾਕਤ; ਹੁਣ ਇੰਨੇ ਦੇਸ਼ਾਂ 'ਚ ਬਿਨਾਂ ਵੀਜ਼ਾ ਦੇ ਯਾਤਰਾ ਕਰ ਸਕਣਗੇ Indians

ਪ੍ਰਧਾਨ ਮੰਤਰੀ ਨੇ ਦੱਸਿਆ ਬੱਚਿਆਂ ਲਈ ਜ਼ਰੂਰੀ ਕਦਮ 

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਸ ਕਾਰਵਾਈ ਨੂੰ ਉਤਸ਼ਾਹਜਨਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਬਦਲਾਅ ਉਨ੍ਹਾਂ ਬੱਚਿਆਂ ਦੀ ਮਦਦ ਲਈ ਕੀਤਾ ਹੈ ਜੋ ਸੋਸ਼ਲ ਮੀਡੀਆ ਫੀਡਸ ਅਤੇ ਐਲਗੋਰਿਦਮ ਦੇ ਬੇਲੋੜੇ ਦਬਾਅ ਹੇਠ ਜੀਅ ਰਹੇ ਹਨ। ਹਾਲਾਂਕਿ ਉਨ੍ਹਾਂ ਮੰਨਿਆ ਕਿ ਬਦਲਾਅ ਰਾਤੋ-ਰਾਤ ਨਹੀਂ ਆਉਂਦਾ, ਪਰ ਇਹ ਸ਼ੁਰੂਆਤੀ ਸੰਕੇਤ ਬਹੁਤ ਮਹੱਤਵਪੂਰਨ ਹਨ।

ਇਹ ਵੀ ਪੜ੍ਹੋ: ਸਿਰ 'ਤੇ ਚੜ੍ਹੇ ਕਰਜ਼ੇ ਦੁੱਖੋਂ ਆਹ ਕੀ ਕਰ ਗਏ ਪੰਜਾਬੀ ਨੌਜਵਾਨ ! ਕੈਨੇਡਾ 'ਚ ਤੜਫ਼ਾ-ਤੜਫ਼ਾ ਮਾਰ'ਤਾ ਬਜ਼ੁਰਗ ਜੋੜਾ, ਹੁਣ...

ਸੱਭਿਆਚਾਰਕ ਬਦਲਾਅ ਦੀ ਕੋਸ਼ਿਸ਼ 

ਈ-ਸੇਫਟੀ ਕਮਿਸ਼ਨਰ ਮੁਤਾਬਕ, ਹਾਲਾਂਕਿ ਕੁਝ ਬੱਚੇ ਸੋਸ਼ਲ ਮੀਡੀਆ 'ਤੇ ਬਣੇ ਰਹਿਣ ਲਈ ਰਚਨਾਤਮਕ ਤਰੀਕੇ ਲੱਭ ਸਕਦੇ ਹਨ, ਪਰ ਇਸ ਕਾਨੂੰਨ ਦਾ ਮੁੱਖ ਉਦੇਸ਼ ਸੋਸ਼ਲ ਮੀਡੀਆ ਤੋਂ ਹੋਣ ਵਾਲੇ ਨੁਕਸਾਨ ਨੂੰ ਘਟਾਉਣਾ ਅਤੇ ਸਮਾਜ ਵਿੱਚ ਨਵੇਂ ਸੱਭਿਆਚਾਰਕ ਮਾਪਦੰਡ ਸਥਾਪਤ ਕਰਨਾ ਹੈ।

ਇਹ ਵੀ ਪੜ੍ਹੋ: ਕਦੇ ਵੀ ਹੋ ਸਕਦੈ 'ਐਲਾਨ-ਏ-ਜੰਗ' ! US ਖਾਲੀ ਕਰਨ ਲੱਗਾ ਕਤਰ ਦਾ ਸਭ ਤੋਂ ਵੱਡਾ ਏਅਰਬੇਸ


author

cherry

Content Editor

Related News