ਚੀਨ ''ਚ ਤੇਜ਼ ਤੂਫਾਨ ਦੀ ਭਵਿੱਖਬਾਣੀ, ਔਰੇਂਜ ਅਲਰਟ ਜਾਰੀ

Saturday, Apr 12, 2025 - 03:52 PM (IST)

ਚੀਨ ''ਚ ਤੇਜ਼ ਤੂਫਾਨ ਦੀ ਭਵਿੱਖਬਾਣੀ, ਔਰੇਂਜ ਅਲਰਟ ਜਾਰੀ

ਬੀਜਿੰਗ (ਯੂ.ਐਨ.ਆਈ.)- ਚੀਨ ਦੇ ਉੱਤਰੀ ਖੇਤਰਾਂ ਅਤੇ ਤੱਟਵਰਤੀ ਇਲਾਕਿਆਂ ਵਿੱਚ ਹਫਤੇ ਦੇ ਅੰਤ ਵਿੱਚ ਤੇਜ਼ ਤੂਫਾਨਾਂ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਸ਼ਨੀਵਾਰ ਨੂੰ 'ਔਰੇਂਜ ਅਲਰਟ' ਜਾਰੀ ਕੀਤਾ ਗਿਆ। ਦੇਸ਼ ਦੇ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ (ਐਨ.ਐਮ.ਸੀ) ਨੇ ਇਹ ਜਾਣਕਾਰੀ ਦਿੱਤੀ। ਕੇਂਦਰ ਨੇ ਕਿਹਾ ਕਿ ਅੰਦਰੂਨੀ ਮੰਗੋਲੀਆ, ਸ਼ਾਂਕਸੀ, ਹੇਬੇਈ ਅਤੇ ਬੀਜਿੰਗ ਦੇ ਕੁਝ ਹਿੱਸਿਆਂ ਵਿੱਚ ਸ਼ਨੀਵਾਰ ਸਵੇਰੇ 8 ਵਜੇ ਤੋਂ ਐਤਵਾਰ ਸਵੇਰੇ 8 ਵਜੇ ਤੱਕ ਤੇਜ਼ ਹਵਾਵਾਂ ਚੱਲਣਗੀਆਂ। 

ਪੜ੍ਹੋ ਇਹ ਅਹਿਮ ਖ਼ਬਰ-ਏਅਰਲਾਈਨਜ਼ ਦਾ ਵਿਲੱਖਣ ਟ੍ਰੈਵਲ ਪ੍ਰੋਗਰਾਮ, ਮਿੰਟਾਂ 'ਚ ਵਿਕ ਰਹੇ ਟਿਕਟ

ਕੇਂਦਰ ਨੇ ਦੱਸਿਆ ਕਿ ਇਸ ਦੌਰਾਨ ਤੇਜ਼ ਤੂਫਾਨ ਬੋਹਾਈ ਸਾਗਰ, ਪੀਲਾ ਸਾਗਰ ਅਤੇ ਪੂਰਬੀ ਚੀਨ ਸਾਗਰ ਦੇ ਕੁਝ ਹਿੱਸਿਆਂ ਨੂੰ ਵੀ ਪ੍ਰਭਾਵਤ ਕਰੇਗਾ। ਇਸ ਦੌਰਾਨ ਅੰਦਰੂਨੀ ਮੰਗੋਲੀਆ ਅਤੇ ਜਿਲਿਨ ਦੇ ਕੁਝ ਹਿੱਸਿਆਂ ਵਿੱਚ ਬਰਫ਼ਬਾਰੀ ਲਈ 'ਔਰੇਂਜ ਅਲਰਟ' ਵੀ ਨਵਿਆਇਆ ਗਿਆ ਹੈ, ਜਿਸ ਵਿੱਚ 20 ਤੋਂ 28 ਮਿਲੀਮੀਟਰ ਬਾਰਿਸ਼ ਹੋਣ ਦੀ ਉਮੀਦ ਹੈ। ਮੌਸਮ ਵਿਗਿਆਨ ਕੇਂਦਰ ਨੇ ਸ਼ਿਨਜਿਆਂਗ ਵਿੱਚ ਰੇਤਲੇ ਤੂਫਾਨਾਂ ਲਈ ਨੀਲਾ ਅਲਰਟ ਵੀ ਜਾਰੀ ਕੀਤਾ ਹੈ। ਉਨ੍ਹਾਂ ਨੇ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ। ਗੌਰਤਲਬ ਹੈ ਕਿ ਚੀਨ ਕੋਲ ਚਾਰ-ਪੱਧਰੀ ਮੌਸਮ ਚਿਤਾਵਨੀ ਪ੍ਰਣਾਲੀ ਹੈ, ਜਿਸ ਵਿੱਚ ਲਾਲ ਮਤਲਬ ਰੈੱਡ ਸਭ ਤੋਂ ਗੰਭੀਰ ਚਿਤਾਵਨੀ ਨੂੰ ਦਰਸਾਉਂਦਾ ਹੈ, ਇਸ ਤੋਂ ਬਾਅਦ ਸੰਤਰੀ (ਔਰੇਂਜ), ਪੀਲਾ (ਯੇਲੋ) ਅਤੇ ਨੀਲਾ (ਬਲੂ) ਹੁੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News