ਓਂਟਾਰੀਓ ''ਚ 29 ਜੂਨ ਪਿੱਛੋਂ ਕੋਰੋਨਾ ਦਾ ਫਿਰ ਕਹਿਰ, ਜਾਣੋ ਟੋਰਾਂਟੋ ਦਾ ਹਾਲ

07/09/2020 8:40:20 PM

ਟੋਰਾਂਟੋ— ਓਂਟਾਰੀਓ ਨੇ 29 ਜੂਨ ਪਿੱਛੋਂ ਪਹਿਲੀ ਵਾਰ ਵੀਰਵਾਰ ਨੂੰ ਸਭ ਤੋਂ ਵੱਧ 170 ਹੋਰ ਨਵੇਂ ਮਾਮਲੇ ਦਰਜ ਕੀਤੇ ਹਨ, ਜੋ ਜੁਲਾਈ 'ਚ ਇਸ ਤੋਂ ਘੱਟ ਹੀ ਦਰਜ ਹੋ ਰਹੇ ਸਨ। ਇਸ ਦੇ ਨਾਲ ਸੂਬੇ 'ਚ 3 ਹੋਰ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। 29 ਜੂਨ ਨੂੰ ਸੂਬੇ 'ਚ 257 ਨਵੇਂ ਮਾਮਲੇ ਦਰਜ ਹੋਏ ਸਨ, ਜਿਸ 'ਚ 177 ਮਾਮਲੇ ਵਿੰਡਸਰ-ਐਸੇਕਸ ਨਾਲ ਜੁੜੇ ਸਨ, ਇਸ ਤੋਂ ਮਗਰੋਂ ਸੂਬੇ 'ਚ ਲਗਾਤਾਰ 170 ਤੋਂ ਘੱਟ ਮਾਮਲੇ ਹੀ ਸਨ।


ਸਿਹਤ ਮੰਤਰੀ ਕ੍ਰਿਸਟੀਨ ਈਲੀਅਟ ਨੇ ਕਿਹਾ ਕਿ 170 ਨਵੇਂ ਮਾਮਲਿਆਂ 'ਚੋਂ 86 ਵਿੰਡਸਰ-ਐਸੇਕਸ ਦੇ ਹਨ, ਜੋ ਕਿ ਪ੍ਰਵਾਸੀ ਖੇਤ ਮਜ਼ਦਰਾਂ ਨਾਲ ਸੰਬੰਧਤ ਹਨ। ਵਿੰਡਸਰ-ਐਸੇਕਸ ਤੋਂ ਇਲਾਵਾ, ਟੋਰਾਂਟੋ 'ਚ 27 ਨਵੇਂ ਮਾਮਲੇ ਦਰਜ ਕੀਤੇ ਗਏ, ਪੀਲ ਰੀਜਨ 'ਚ 28 ਨਵੇਂ ਅਤੇ ਯੌਰਕ ਖੇਤਰ 'ਚ 7 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ, ਰਾਹਤ ਦੀ ਗੱਲ ਇਹ ਹੈ ਕਿ 20 ਪਬਲਿਕ ਹੈਲਥ ਯੂਨਿਟਾਂ 'ਚ ਨਵੇਂ ਮਾਮਲੇ ਨਹੀਂ ਆਏ ਹਨ, ਜਦੋਂ ਕਿ 30 'ਚ ਪੰਜ ਜਾਂ ਇਸ ਤੋਂ ਘੱਟ ਮਾਮਲੇ ਦਰਜ ਹੋਏ ਹਨ। ਇਸ ਤੋਂ ਪਹਿਲਾਂ ਓਂਟਾਰੀਓ 'ਚ ਬੁੱਧਵਾਰ ਨੂੰ 118, ਮੰਗਲਵਾਰ ਨੂੰ 112, ਸੋਮਵਾਰ ਨੂੰ 154, ਐਤਵਾਰ ਨੂੰ 138 ਅਤੇ ਸ਼ਨੀਵਾਰ ਨੂੰ 121 ਨਵੇਂ ਮਾਮਲੇ ਸਾਹਮਣੇ ਆਏ ਸਨ।

ਵੀਰਵਾਰ ਨੂੰ ਸੂਬੇ ਭਰ ਦੇ ਹਸਪਤਾਲਾਂ 'ਚ ਬੁੱਧਵਾਰ ਜਿੰਨੇ ਹੀ 123 ਲੋਕ ਕੋਰੋਨਾ ਵਾਇਰਸ ਦਾ ਇਲਾਜ ਕਰਾਉਣ ਲਈ ਦਾਖ਼ਲ ਹਨ, ਜਿਨ੍ਹਾਂ 'ਚੋਂ 36 ਆਈ. ਸੀ. ਯੂ. 'ਚ ਹਨ, ਜਦੋਂ ਕਿ 23 ਵੈਂਟੀਲੇਟਰ ਦੇ ਸਹਾਰੇ ਹਨ। ਸੂਬੇ 'ਚ ਮਹਾਮਾਰੀ ਸ਼ੁਰੂ ਹੋਣ ਤੋਂ ਹੁਣ ਤੱਕ 2,703 ਲੋਕਾਂ ਦੀ ਮੌਤ ਕੋਵਿਡ-19 ਕਾਰਨ ਹੋ ਚੁੱਕੀ ਹੈ, ਜਦੋਂ 36,348 ਸੰਕ੍ਰਮਿਤਾਂ 'ਚੋਂ 31,977 ਲੋਕ ਠੀਕ ਹੋ ਚੁੱਕੇ ਹਨ।


Sanjeev

Content Editor

Related News