ਦੱਖਣੀ ਕੋਰੀਆ ''ਚ ਤੇਲ ਸਟੋਰੇਜ ਟੈਂਕ ''ਚ ਧਮਾਕੇ ਕਾਰਨ 1 ਮਜ਼ਦੂਰ ਜ਼ਖਮੀ, ਇੱਕ ਲਾਪਤਾ
Monday, Feb 10, 2025 - 02:15 PM (IST)
![ਦੱਖਣੀ ਕੋਰੀਆ ''ਚ ਤੇਲ ਸਟੋਰੇਜ ਟੈਂਕ ''ਚ ਧਮਾਕੇ ਕਾਰਨ 1 ਮਜ਼ਦੂਰ ਜ਼ਖਮੀ, ਇੱਕ ਲਾਪਤਾ](https://static.jagbani.com/multimedia/2025_1image_04_16_298951274blastfire.jpg)
ਸਿਓਲ (ਏਜੰਸੀ)- ਦੱਖਣੀ ਕੋਰੀਆ ਵਿੱਚ ਸੋਮਵਾਰ ਨੂੰ ਤੇਲ ਸਟੋਰੇਜ ਟੈਂਕ ਵਿੱਚ ਹੋਏ ਧਮਾਕੇ ਵਿੱਚ ਇੱਕ ਮਜ਼ਦੂਰ ਜ਼ਖਮੀ ਹੋ ਗਿਆ ਅਤੇ ਇੱਕ ਹੋਰ ਲਾਪਤਾ ਹੋ ਗਿਆ। ਯੋਨਹਾਪ ਨਿਊਜ਼ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਰਾਜਧਾਨੀ ਸਿਓਲ ਤੋਂ ਲਗਭਗ 300 ਕਿਲੋਮੀਟਰ ਦੱਖਣ-ਪੂਰਬ ਵਿੱਚ ਉਲਸਾਨ ਵਿੱਚ ਇੱਕ ਫੈਕਟਰੀ ਵਿੱਚ ਸਥਾਨਕ ਸਮੇਂ ਅਨੁਸਾਰ ਸਵੇਰੇ 11:15 ਵਜੇ (02:15 GMT) ਧਮਾਕਾ ਹੋਇਆ।
ਧਮਾਕੇ ਵਿੱਚ ਪ੍ਰਭਾਵਿਤ 2 ਮਜ਼ਦੂਰਾਂ ਵਿੱਚੋਂ ਇੱਕ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਪਰ ਦੂਜਾ ਲਾਪਤਾ ਹੈ। ਧਮਾਕੇ ਤੋਂ ਬਾਅਦ ਲੱਗੀ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਵਿਭਾਗ ਨੇ 58 ਫਾਇਰਫਾਈਟਰ ਤਾਇਨਾਤ ਕੀਤੇ। ਹੋਰ ਧਮਾਕਿਆਂ ਦੇ ਡਰੋਂ ਪੁਲਸ ਨੇ ਇਲਾਕੇ ਵਿੱਚ ਆਵਾਜਾਈ ਨੂੰ ਬੰਦ ਕਰ ਦਿੱਤਾ।