ਨਿਊਜ਼ੀਲੈਂਡ: ਪਾਪਾਟੋਏਟੋਏ ''ਚ ਭਿਆਨਕ ਸੜਕ ਹਾਦਸਾ, ਇੱਕ ਵਿਅਕਤੀ ਦੀ ਹੋਈ ਮੌਤ
Monday, Jan 05, 2026 - 02:41 PM (IST)
ਪਾਪਾਟੋਏਟੋਏ : ਪਾਪਾਟੋਏਟੋਏ 'ਚ ਬੀਤੀ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ, ਪੁਹੀਨੂਈ ਰੋਡ (Puhinui Road) 'ਤੇ ਇਹ ਹਾਦਸਾ ਰਾਤ ਲਗਭਗ 10:15 ਵਜੇ ਵਾਪਰਿਆ ਸੀ।
ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਇਹ ਇੱਕ ਸਿੰਗਲ ਵਹੀਕਲ ਹਾਦਸਾ ਸੀ, ਜਿਸ 'ਚ ਵਾਹਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਵਾਹਨ 'ਚ ਸਿਰਫ਼ ਇੱਕ ਹੀ ਵਿਅਕਤੀ ਸਵਾਰ ਸੀ, ਜਿਸਨੂੰ ਬੇਹੱਦ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ। ਪਰ ਬਦਕਿਸਮਤੀ ਨਾਲ, ਹਸਪਤਾਲ ਪਹੁੰਚਣ ਤੋਂ ਕੁਝ ਸਮੇਂ ਬਾਅਦ ਹੀ ਉਸਨੇ ਦਮ ਤੋੜ ਦਿੱਤਾ। ਹਾਦਸੇ ਤੋਂ ਤੁਰੰਤ ਬਾਅਦ ਸੀਰੀਅਸ ਕਰੈਸ਼ ਯੂਨਿਟ (Serious Crash Unit) ਨੇ ਮੌਕੇ 'ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ। ਪੁਲਸ ਵੱਲੋਂ ਹਾਦਸੇ ਦੇ ਹਾਲਾਤਾਂ ਅਤੇ ਕਾਰਨਾਂ ਦਾ ਪਤਾ ਲਗਾਉਣ ਲਈ ਡੂੰਘਾਈ ਨਾਲ ਪੁੱਛਗਿੱਛ ਅਤੇ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
