ਕ੍ਰਿਸਮਸ ਦੇ ਤਿਉਹਾਰ ਤੇ ਨਵੇਂ ਸਾਲ ਦੀ ਆਮਦ ਮੌਕੇ ਇਟਲੀ ਪੁਲਸ ਹੋਈ ਪੱਬਾਂ ਭਾਰ

Sunday, Dec 10, 2023 - 02:31 PM (IST)

ਕ੍ਰਿਸਮਸ ਦੇ ਤਿਉਹਾਰ ਤੇ ਨਵੇਂ ਸਾਲ ਦੀ ਆਮਦ ਮੌਕੇ ਇਟਲੀ ਪੁਲਸ ਹੋਈ ਪੱਬਾਂ ਭਾਰ

ਰੋਮ/ਇਟਲੀ (ਦਲਵੀਰ ਕੈਂਥ): ਕ੍ਰਿਸਮਸ ਤੇ ਨਵੇਂ ਸਾਲ ਦੀ ਆਮਦ ਮੌਕੇ ਇਟਲੀ ਦੀ ਕਾਰਾਬਨੇਰੀ ਪੁਲਸ ਵਿਭਾਗ ਵਲੋਂ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੱਬਾਂ ਭਾਰ ਹੋ ਕੇ ਹਰ ਪਾਸੇ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਦੇ ਮੱਦੇਨਜਰ ਬੀਤੇ ਦਿਨੀ ਉੱਤਰੀ ਇਟਲੀ ਦੇ ਬਰੇਸੀਆ ਸ਼ਹਿਰ ਤੋ ਦੋ ਅੱਤਵਾਦੀ ਗਿਰੋਹਾਂ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਕਿ ਹੁਣ ਰਾਜਧਾਨੀ ਰੋਮ ਦੇ ਮੁੱਖ ਰੇਲਵੇ ਟਰਮੀਨਲ ਤੋ ਚੈਕਿੰਗ ਦੌਰਾਨ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਪ੍ਰਵਾਸੀ ਵੀ ਸ਼ਾਮਲ ਹਨ। 

PunjabKesari

ਇਨ੍ਹਾਂ 'ਤੇ ਪਹਿਲਾਂ ਹੀ ਵੱਖ-ਵੱਖ ਤਰ੍ਹਾਂ ਦੇ ਅਪਰਾਧਿਕ ਮਾਮਲੇ ਦਰਜ ਸਨ। ਦੂਜੇ ਪਾਸੇ ਪੁਲਸ ਵਲੋਂ ਹਰ ਪਾਸੇ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਸ਼ੱਕ ਦੇ ਅਧਾਰ 'ਤੇ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਕੋਈ ਵੀ ਅਣਸੁਖਾਵੀਂ ਘਟਨਾ ਤੋਂ ਆਮ ਲੋਕਾਂ ਨੂੰ ਬਚਾਇਆ ਜਾ ਸਕੇ। ਕਿਉਂਕਿ ਪਿਛਲੇ ਬੀਤੇ ਮਹੀਨਿਆਂ ਤੋਂ ਇਟਲੀ ਵਿੱਚ ਅਪਰਾਧਿਕ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦੇਸ਼ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਗਿਰੋਹਾਂ ਨੂੰ ਬਹੁਤ ਮੁਸਤੈਦੀ ਤੇ ਗੁਪਤ ਢੰਗ ਨਾਲ ਸਰਚ ਆਪਰੇਸ਼ਨ ਤਹਿਤ ਕਾਬੂ ਕੀਤਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਘਰ ਖਰੀਦਣ ਦੇ ਚਾਹਵਾਨਾਂ ਨੂੰ ਵੱਡਾ ਝਟਕਾ, ਸਰਕਾਰ ਨੇ ਕੀਤਾ ਇਹ ਐਲਾਨ

ਰਾਜਧਾਨੀ ਰੋਮ ਦੇ ਮੁੱਖ ਰੇਲਵੇ ਟਰਮੀਨਲ ਦੇ ਨੇੜੇ ਵੱਧ ਰਹੇ ਅਪਰਾਧਿਕ ਮਾਮਲਿਆਂ ਦੇ ਮੱਦੇਨਜਰ ਜਸੂਸੀ ਕੁੱਤਿਆਂ ਦੀ ਸਹਾਇਤਾ ਨਾਲ ਚੱਪੇ-ਚੱਪੇ ਦੀ ਤਲਾਸ਼ੀ ਕੀਤੀ ਗਈ। ਜ਼ਿਕਰਯੋਗ ਹੈ ਕਿ ਰੋਮ ਦਾ ਰੇਲਵੇ ਟਰਮੀਨਲ ਪਹਿਲਾਂ ਹੀ ਲ਼ੁੱਟ ਖੋਹਾ ਹੋਣ ਕਰਕੇ ਚਰਚਾ ਵਿੱਚ ਹੈ ਕਿਉਂਕਿ ਇਸ ਇਲਾਕੇ ਵਿੱਚ ਨਿੱਕੀਆਂ ਮੋਟੀਆਂ ਵਾਰਦਾਤਾਂ ਹੋਣਾ ਆਮ ਹੀ ਮੰਨਿਆ ਜਾਂਦਾ ਹੈ। ਭਾਵੇਂ ਇਸ ਜਗ੍ਹਾ ਤੇ ਪੁਲਸ ਵਿਭਾਗ ਦੇ ਕਰਮਚਾਰੀ ਸਿਵਲ ਵਰਦੀ ਵਿੱਚ ਆਮ ਹੀ ਘੁੰਮਦੇ ਰਹਿੰਦੇ ਹਨ ਪਰ ਅਪਰਾਧ ਕਰਨ ਵਾਲੇ ਇਨ੍ਹਾਂ ਦੇ ਅੱਖ ਝਪੱਕਦਿਆਂ ਹੀ ਅਪਰਾਧ ਕਰ ਕੇ ਰਫੂ ਚੱਕਰ ਹੋ ਜਾਂਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News