ਸਕਾਟਲੈਂਡ: ਕ੍ਰਿਸਮਸ ਮੌਕੇ ਕਾਰੋਬਾਰਾਂ 'ਤੇ ਓਮੀਕਰੋਨ ਦੀ ਗੜੇਮਾਰੀ, ਯੂਕੇ ਸਰਕਾਰ ਤੋਂ ਮੰਗਿਆ ਵਿੱਤੀ ਪੈਕੇਜ

Friday, Dec 17, 2021 - 05:55 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਉਸ ਵੇਲੇ ਕਿਸਾਨ ਦਾ ਦਿਲ ਪੁੱਛਿਆ ਜਾਣਦਾ ਹੈ ਜਦੋਂ ਪੱਕੀ ਫਸਲ 'ਤੇ ਗੜੇਮਾਰੀ ਹੋ ਜਾਵੇ। ਵਿਦੇਸ਼ਾਂ 'ਚ ਕ੍ਰਿਸਮਸ ਦੇ ਦਿਨ ਕਿਸਾਨ ਦੀ ਪੱਕੀ ਫਸਲ ਵਾਂਗ ਹੀ ਹੁੰਦੇ ਹਨ, ਜਦੋਂ ਕਾਰੋਬਾਰੀ ਲੋਕਾਂ ਨੇ ਕਮਾਈ ਕਰਨੀ ਹੁੰਦੀ ਹੈ ਪਰ ਸਕਾਟਲੈਂਡ ਵਿੱਚ ਓਮੀਕਰੋਨ ਵੈਰੀਂਐਂਟ ਪੱਕੀ ਫਸਲ 'ਤੇ ਗੜੇਮਾਰੀ ਦਾ ਰੂਪ ਧਾਰਨ ਕਰਦਾ ਨਜ਼ਰ ਆ ਰਿਹਾ ਹੈ। ਕ੍ਰਿਸਮਸ ਦੇ ਇਕੱਠਾਂ ਨੂੰ ਘੱਟ ਕਰਨ ਲਈ ਸਰਕਾਰ ਵੱਲੋਂ ਨਵੇਂ-ਨਵੇਂ ਐਲਾਨ ਕੀਤੇ ਗਏ ਹਨ ਤੇ ਕੀਤੇ ਜਾ ਸਕਦੇ ਹਨ। ਸਰਕਾਰ ਵੱਲੋਂ 100 ਮਿਲੀਅਨ ਪੌਂਡ ਦੇ ਸਹਾਇਤਾ ਫੰਡਾਂ ਦਾ ਐਲਾਨ ਕਰਨ ਦੇ ਬਾਵਜੂਦ ਯੂਕੇ ਸਰਕਾਰ ਤੋਂ ਹੋਰ ਵੀ ਵਿੱਤੀ ਪੈਕੇਜ ਮੰਗਿਆ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਵਿਗਿਆਨੀਆਂ ਦਾ ਵੱਡਾ ਦਾਅਵਾ, 2022 ਹੋਵੇਗਾ ਕੋਰੋਨਾ ਮਹਾਮਾਰੀ ਦੇ ਖ਼ਾਤਮੇ ਦਾ ਸਾਲ

ਫਸਟ ਮਨਿਸਟਰ ਨਿਕੋਲਾ ਸਟਰਜਨ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਨਾ ਟਾਲੇ ਜਾ ਸਕਣ ਵਾਲੇ ਕਾਰਨਾਂ ਕਰਕੇ ਹੋਰ ਵਧੇਰੇ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਕਾਟਲੈਂਡ ਦੇ ਲੋਕਾਂ ਨੂੰ ਪਹਿਲਾਂ ਹੀ ਕ੍ਰਿਸਮਸ ਪਾਰਟੀਆਂ 'ਚ ਵਧੇਰੇ ਇਕੱਠ ਨਾ ਕਰਨ ਦੀ ਸਲਾਹ ਦਿੱਤੀ ਜਾ ਚੁੱਕੀ ਹੈ। 3 ਪਰਿਵਾਰਾਂ ਤੋਂ ਵਧੇਰੇ ਦੇ ਇਕੱਠੇ ਨਾ ਹੋਣ ਬਾਰੇ ਵੀ ਕਿਹਾ ਗਿਆ ਹੈ ਤੇ ਕੰਮਾਂ 'ਤੇ ਹੋਣ ਵਾਲੀਆਂ ਪਾਰਟੀਆਂ ਵੀ ਮੁਅੱਤਲ ਕਰਨ ਲਈ ਕਿਹਾ ਗਿਆ ਹੈ। ਤਿਉਹਾਰਾਂ ਦੇ ਦਿਨਾਂ 'ਚ ਕਮਾਈ ਕਰਨ ਦੇ ਇੱਛੁਕ ਕਾਰੋਬਾਰੀ ਲੋਕਾਂ ਦੇ ਇਹ ਪਾਬੰਦੀਆਂ ਹਜ਼ਮ ਨਹੀਂ ਹੋ ਰਹੀਆਂ। ਉਹਨਾਂ ਵੱਲੋਂ ਇਸ ਸਥਿਤੀ ਨੂੰ ਹਨੇਰੀ ਸੁਰੰਗ ਦੇ ਅਖੀਰ ਵਿੱਚ ਵੀ ਕੋਈ ਚਾਨਣ ਨਾ ਹੋਣਾ ਖਿਆਲ ਕੀਤਾ ਜਾ ਰਿਹਾ ਹੈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਅਤੇ ਬ੍ਰਿਟੇਨ ਨੇ ਮੁਕਤ ਵਪਾਰ ਸਮਝੌਤੇ 'ਤੇ ਕੀਤੇ ਦਸਤਖ਼ਤ

ਸਕਾਟਿਸ਼ ਵਿੱਤ ਸਕੱਤਰ ਕੇਟ ਫੋਰਬਜ ਨੇ ਯੂਕੇ ਸਰਕਾਰ ਨੂੰ ਕਿਹਾ ਹੈ ਕਿ ਸਕਾਟਲੈਂਡ ਦੇ ਕਾਰੋਬਾਰਾਂ ਨੂੰ ਡੁੱਬਣੋ ਬਚਾਉਣ ਲਈ ਤੁਰੰਤ 500 ਮਿਲੀਅਨ ਪੌਂਡ ਦਾ ਵਿੱਤੀ ਸਹਾਇਤਾ ਫੰਡ ਜਾਰੀ ਕੀਤਾ ਜਾਵੇ। ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਵੀ ਬੋਰਿਸ ਜਾਨਸਨ ਨੂੰ ਇਸ ਆਰਥਿਕ ਝਟਕੇ 'ਚੋਂ ਕਾਰੋਬਾਰਾਂ ਨੂੰ ਬਾਹਰ ਕੱਢਣ ਲਈ ਸਹਾਇਤਾ ਦੀ ਮੰਗ ਕੀਤੀ ਹੈ।

ਪੜ੍ਹੋ ਇਹ ਅਹਿਮ ਖਬਰ -ਆਸਟ੍ਰੇਲੀਆ 'ਚ ਮਿਲਿਆ ਦੁਨੀਆ ਦਾ ਸਭ ਤੋਂ ਵੱਧ 1306 ਪੈਰਾਂ ਵਾਲਾ ਜੀਵ


Vandana

Content Editor

Related News