ਨਿਊਜ਼ੀਲੈਂਡ 'ਚ ਪੰਜਾਬੀ ਬੋਲਣ ਵਾਲਿਆਂ ਦੀ ਵਧੀ ਗਿਣਤੀ, ਅੰਕੜੇ ਜਾਰੀ
Monday, Oct 07, 2024 - 04:01 PM (IST)
ਆਕਲੈਂਡ- ਨਿਊਜ਼ੀਲੈਂਡ ਵਿੱਚ 2023 ਦੀ ਹੋਈ ਮਰਦਮਸ਼ੁਮਾਰੀ ਦੇ ਅੰਕੜੇ ਆਉਣੇ ਸ਼ੁਰੂ ਹੋ ਗਏ ਹਨ। ਪਹਿਲੇ ਦੌਰ ਦੇ ਆਏ ਅੰਕੜਿਆਂ ਨਾਲ ਜਿੱਥੇ ਭਾਰਤੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ ਉੱਥੇ ਹੀ ਨਿਊਜ਼ੀਲੈਂਡ ਵਸਦੇ ਪੰਜਾਬੀ ਬੋਲਦੇ ਭਾਈਚਾਰੇ ਵਿੱਚ ਵੀ ਖੁਸ਼ੀ ਪਾਈ ਜਾ ਰਹੀ ਹੈ। ਕਿਉਂਕਿ ਨਿਊਜ਼ੀਲੈਂਡ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ।
ਪੰਜਾਬੀ ਭਾਸ਼ਾ ਪਹਿਲੀਆਂ 10 ਜ਼ਿਆਦਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ’ਚ ਸ਼ਾਮਲ
ਨਿਊਜ਼ੀਲੈਂਡ ਵਿੱਚ ਇਸ ਸਮੇਂ 71.0 ਫ਼ੀਸਦੀ ਇੱਥੋਂ ਦੇ ਜਨਮੇ ਅਤੇ 28.8 ਫ਼ੀਸਦੀ ਲੋਕ ਦੁਨੀਆ ਦੇ ਹੋਰਨਾਂ ਦੇਸ਼ਾਂ ਵਿੱਚ ਜਨਮੇ ਹੋਏ ਹਨ। ਜੇਕਰ ਗੱਲ ਪੰਜਾਬੀ ਦੀ ਕਰੀਏ ਤਾਂ ਨਿਊਜ਼ੀਲੈਂਡ ਵਿੱਚ ਪੰਜਾਬੀ ਭਾਸ਼ਾ ਪਹਿਲੀਆਂ 10 ਜ਼ਿਆਦਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਸ਼ਾਮਲ ਹੋ ਗਈ ਹੈ। ਇੱਥੇ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਵਿੱਚ 45.1 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 9ਵੇਂ ਨੰਬਰ 'ਤੇ ਹੈ। ਇਸੇ ਤਰ੍ਹਾਂ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ 5ਵੇਂ ਨੰਬਰ 'ਤੇ ਹੈ। ਹੋਰ ਤੇਜ਼ੀ ਨਾਲ ਵਧ ਰਹੀਆਂ ਭਾਸ਼ਾਵਾਂ ਵਿੱਚ ਫਿਲੀਪੀਨਜ਼ ਵਿੱਚ ਬੋਲੀ ਜਾਣ ਵਾਲੀ ਤਾਗਾਲੋਗ ਸ਼ਾਮਲ ਹੈ, ਜਿਸ ਵਿਚ 37.5 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਅਤੇ ਅਫਰੀਕੀ ਵਿਚ 32.7 ਪ੍ਰਤੀਸ਼ਤ ਦਾ ਵਾਧਾ ਸ਼ਾਮਲ ਹੈ।
ਪੜ੍ਹੋ ਇਹ ਅਹਿਮ ਖ਼ਬਰ-ਸਿਰਫ਼ ਭਾਰਤੀਆਂ ਨੂੰ ਮਿਲ ਰਹੀਆਂ ਨੌਕਰੀਆਂ... ਕੈਨੇਡੀਅਨ ਔਰਤ ਨੇ ਮਸ਼ਹੂਰ ਰੈਸਟੋਰੈਂਟ ਚੇਨ 'ਤੇ ਲਗਾਏ ਦੋਸ਼
ਭਾਰਤੀ ਹੁਣ ਤੀਜੇ ਨੰਬਰ 'ਤੇ
ਅੰਕੜਿਆਂ ਅਨੁਸਾਰ ਨਿਊਜ਼ੀਲੈਂਡ ਵਸਦੇ ਭਾਰਤੀ ਹੁਣ ਤੀਜੇ ਨੰਬਰ 'ਤੇ ਆ ਗਏ ਹਨ ਤੇ ਇਨ੍ਹਾਂ ਦੀ ਗਿਣਤੀ 5.8 ਫੀਸਦੀ (292,092) ਹੈ ਜਦੋਂਕਿ ਪਹਿਲੇ ਨੰਬਰ 'ਤੇ ਯੂਰਪੀਅਨ ਲੋਕ ਹਨ ਤੇ ਇਨ੍ਹਾਂ ਦੀ ਆਬਾਦੀ 62.1 ਫ਼ੀਸਦੀ (30,99,858) ਹੈ। ਦੂਜੇ ਨੰਬਰ 'ਤੇ 17.8 ਫ਼ੀਸਦੀ (8,87,493) ਨਾਲ ਮੂਲ ਨਿਵਾਸੀ ਮਾਓਰੀ ਲੋਕ ਹਨ। ਤੀਜੇ ਨੰਬਰ 'ਤੇ ਭਾਰਤੀ ਹਨ ਅਤੇ 5.6 ਫ਼ੀਸਦੀ (2,79,039) ਨਾਲ ਚੌਥੇ ਨੰਬਰ 'ਤੇ ਚਾਈਨੀਜ਼ ਹਨ। ਪੰਜਵੇਂ ਨੰਬਰ 'ਤੇ ਮਾਸੋਅਨ 4.3 ਫ਼ੀਸਦੀ (2,13,069 )ਲੋਕ ਨਿਊਜ਼ੀਲੈਂਡ ਵਿੱਚ ਹਨ। ਆਕਲੈਂਡ ਸਭ ਤੋਂ ਵੱਧ ਨਸਲੀ ਵਿਭਿੰਨਤਾ ਦਾ ਖੇਤਰ ਬਣਿਆ ਹੋਇਆ ਹੈ, ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ 1.66 ਮਿਲੀਅਨ ਵਸਨੀਕਾਂ ਦੀ ਆਬਾਦੀ ਦਾ ਦਾਅਵਾ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।