ਹੁਣ ਸੜਕਾਂ ''ਤੇ ਕੁੱਤਿਆਂ ਨੂੰ ਘੁੰਮਾਉਣ ''ਤੇ ਲੱਗਾ Ban ! ਸਰਕਾਰ ਨੇ ਦਿੱਤੀ ਚਿਤਾਵਨੀ

Tuesday, Jun 10, 2025 - 10:04 AM (IST)

ਹੁਣ ਸੜਕਾਂ ''ਤੇ ਕੁੱਤਿਆਂ ਨੂੰ ਘੁੰਮਾਉਣ ''ਤੇ ਲੱਗਾ Ban ! ਸਰਕਾਰ ਨੇ ਦਿੱਤੀ ਚਿਤਾਵਨੀ

ਇੰਟਰਨੈਸ਼ਨਲ ਡੈਸਕ : ਈਰਾਨੀ ਅਧਿਕਾਰੀਆਂ ਵੱਲੋਂ ਦੇਸ਼ ਭਰ ਦੇ ਕਈ ਮਹੱਤਵਪੂਰਣ ਸ਼ਹਿਰਾਂ 'ਚ ਜਨਤਕ ਥਾਵਾਂ ’ਤੇ ਕੁੱਤਿਆਂ ਨੂੰ ਲਿਜਾਣ ਜਾਂ ਘੁੰਮਾਉਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਸਰਕਾਰ ਨੇ ਇਸ ਪਾਬੰਦੀ ਲਈ ਜਨਤਕ ਸਿਹਤ, ਸਮਾਜਿਕ ਵਿਵਸਥਾ ਅਤੇ ਸੁਰੱਖਿਆ ਚਿੰਤਾਵਾਂ ਨੂੰ ਕਾਰਨ ਦੱਸਿਆ ਹੈ। ਜਿਨ੍ਹਾਂ ਸ਼ਹਿਰਾਂ ਵਿੱਚ ਇਹ ਨਵੀਂ ਪਾਬੰਦੀ ਲਾਗੂ ਕੀਤੀ ਗਈ ਹੈ। ਉਨ੍ਹਾਂ ਵਿੱਚ ਕਰਮਨਸ਼ਾਹ, ਇਲਾਮ, ਹਮਦਾਨ, ਕਰਮਨ, ਬੋਰੋਜੇਰਦ, ਰੋਬਾਤ ਕਰੀਮ, ਲਵਾਸਨਤ ਅਤੇ ਗੋਲੇਸਤਾਨ ਸ਼ਾਮਿਲ ਹਨ। ਇੰਝ ਦੀ ਪਾਬੰਦੀ ਪਹਿਲੀ ਵਾਰ 2019 'ਚ ਰਾਜਧਾਨੀ ਤਹਿਰਾਨ ਵਿੱਚ ਲਾਈ ਗਈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਕੁੱਤਿਆਂ ਦੀ ਮੌਜੂਦਗੀ ਕਾਰਨ ਨਾਂ ਸਿਰਫ ਲੋਕਾਂ ਦੀ ਸਿਹਤ ‘ਤੇ ਨੁਕਸਾਨਦਾਇਕ ਅਸਰ ਪੈਂਦਾ ਹੈ, ਸਗੋਂ ਇਹ ਜਨਤਕ ਸੁਰੱਖਿਆ ਲਈ ਵੀ ਚੁਣੌਤੀ ਬਣ ਸਕਦੀ ਹੈ। ਹਾਲਾਂਕਿ ਉਨ੍ਹਾਂ ਵੱਲੋਂ ਇਨ੍ਹਾਂ ਖ਼ਤਰੇਆਂ ਬਾਰੇ ਕੋਈ ਵਿਸਥਾਰਿਤ ਜਾਣਕਾਰੀ ਨਹੀਂ ਦਿੱਤੀ ਗਈ।
ਸਰਕਾਰੀ ਅਖਬਾਰਾਂ ਅਨੁਸਾਰ ਜੋ ਕੋਈ ਵੀ ਵਿਅਕਤੀ ਪਾਬੰਦੀ ਦੀ ਉਲੰਘਣਾ ਕਰਦਾ ਪਾਇਆ ਗਿਆ, ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਲਮ ਸ਼ਹਿਰ ਅਤੇ ਉੱਤਰ-ਪੱਛਮੀ ਅਰਦਾਬਿਲ ਸੂਬੇ ਦੇ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਨੂੰ ਪਾਰਕਾਂ ਜਾਂ ਹੋਰ ਜਨਤਕ ਥਾਵਾਂ ‘ਤੇ ਕੁੱਤਿਆਂ ਸਮੇਤ ਦੇਖਿਆ ਗਿਆ ਜਾਂ ਉਹਨਾਂ ਨੂੰ ਵਾਹਨਾਂ ਵਿੱਚ ਲਿਜਾਇਆ ਗਿਆ, ਤਾਂ ਉਸ ਨੂੰ ਨਤੀਜੇ ਭੁਗਤਣੇ ਪੈਣਗੇ। ਹਾਲਾਂਕਿ ਇਨ੍ਹਾਂ ਬਾਰੇ ਕੋਈ ਸਖ਼ਤ ਕਾਨੂੰਨ ਨਹੀਂ ਹੈ, ਜੋ ਕੁੱਤਿਆਂ ਨੂੰ ਰੱਖਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਂਦਾ ਹੈ ਪਰ ਕਈ ਵਾਰ ਸਥਾਨਕ ਅਧਿਕਾਰੀਆਂ ਨੇ ਕੁੱਤਿਆਂ ਨੂੰ ਪਾਰਕਾਂ ਵਿੱਚ ਲਿਜਾਣ ਜਾਂ ਵਾਹਨਾਂ ਵਿੱਚ ਸਵਾਰੀ ਲਈ ਲਿਜਾਣ 'ਤੇ ਪਾਬੰਦੀ ਲਗਾਈ ਹੈ। ਹਾਲਾਂਕਿ, ਇਨ੍ਹਾਂ ਨਿਯਮਾਂ ਬਾਰੇ ਸਖ਼ਤੀ ਹਰ ਜਗ੍ਹਾ ਇੱਕੋ ਜਿਹੀ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shubam Kumar

Content Editor

Related News