ਨੋਵਾਵੈਕਸ ਨੇ ਬਾਲਗਾਂ ਦੇ ਕੋਰੋਨਾ ਟੀਕੇ ਨੂੰ ਐਮਰਜੈਂਸੀ ਮਨਜ਼ੂਰੀ ਦੇਣ ਦੀ ਕੀਤੀ ਮੰਗ

03/31/2022 9:02:23 PM

ਲੰਡਨ-ਅਮਰੀਕੀ ਦਵਾਈ ਨਿਰਮਾਤਾ ਕੰਪਨੀ ਨੋਵਾਵੈਕਸ ਨੇ ਕਿਹਾ ਕਿ ਯੂਰਪ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਉਸ ਨੇ ਯੂਰਪੀਅਨ ਮੈਡੀਸਨ ਏਜੰਸੀ ਤੋਂ 12 ਤੋਂ 17 ਸਾਲ ਦੇ ਬੱਚਿਆਂ ਲਈ ਬਣਾਏ ਗਏ ਆਪਣੇ ਕੋਰੋਨਾ ਰੋਕੂ ਟੀਕਿਆਂ ਨੂੰ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦੇਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਯੂਕ੍ਰੇਨ ਸੰਕਟ : ਭਾਰਤ ਦੌਰੇ 'ਤੇ ਪਹੁੰਚੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ, ਕੱਲ ਜੈਸ਼ੰਕਰ ਨਾਲ ਕਰਨਗੇ ਮੁਲਾਕਾਤ

ਵੀਰਵਾਰ ਨੂੰ ਜਾਰੀ ਇਕ ਬਿਆਨ ਮੁਤਾਬਕ, ਨੋਵਾਵੈਕਸ ਨੇ ਕਿਹਾ ਕਿ ਉਸ ਦੀ ਮੰਗ ਅਮਰੀਕਾ 'ਚ 12 ਤੋਂ 17 ਸਾਲ ਦੇ 2,200 ਤੋਂ ਜ਼ਿਆਦਾ ਬੱਚਿਆਂ 'ਤੇ ਕੀਤੇ ਗਏ ਟੈਸਟ ਦੇ ਡਾਟਾ 'ਤੇ ਆਧਾਰਿਤ ਹੈ। ਕੰਪਨੀ ਨੇ ਦਾਅਵਾ ਕੀਤਾ ਕਿ ਇਸ ਪ੍ਰੀਖਣ 'ਚ ਟੀਕਾ ਕੋਰੋਨਾ ਇਨਫੈਕਸ਼ਨ ਤੋਂ ਬਚਾਅ 'ਚ 80 ਫੀਸਦੀ ਪ੍ਰਭਾਵੀ ਮਿਲਿਆ ਹੈ। ਨੋਵਾਵੈਕਸ ਮੁਤਾਬਕ, ਇਹ ਪ੍ਰੀਖਣ ਉਸ ਵੇਲੇ ਕੀਤਾ ਗਿਆ ਜਦ ਅਮਰੀਕਾ 'ਚ ਡੈਲਟਾ ਵੇਰੀਐਂਟ ਨਾਲ ਇਨਫੈਕਸ਼ਨ ਦੇ ਮਾਮਲੇ ਸਭ ਤੋਂ ਜ਼ਿਆਦਾ ਸਾਹਮਣੇ ਆ ਰਹੇ ਸਨ ਅਤੇ ਇਸ ਦੌਰਾਨ ਕੁਝ ਲਾਭਪਾਤਰੀਆਂ  'ਚ ਟੀਕੇ ਵਾਲੀ ਥਾਂ 'ਤੇ ਦਰਦ, ਸਿਰਦਰਦ ਅਤੇ ਥਕਾਵਟ ਵਰਗੇ ਮਾੜੇ ਪ੍ਰਭਾਵ ਦਰਜ ਕੀਤੇ ਗਏ।

ਇਹ ਵੀ ਪੜ੍ਹੋ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਕਿਸਾਨਾਂ ਨੂੰ ਕੀਤੀ ਇਹ ਅਪੀਲ

ਯੂਰਪੀਅਨ ਯੂਨੀਅਨ (ਈ.ਯੂ.) ਦੀ ਦਵਾਈ ਰੈਗੂਲੇਟਰ ਨੇ ਬਾਲਗਾਂ ਲਈ ਨੋਵਾਵੈਕਸ ਦੀਆਂ ਦੋ ਖੁਰਾਕਾਂ ਵਾਲੇ ਟੀਕੇ ਨੂੰ ਦਸੰਬਰ 2021 'ਚ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਸੀ। ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਤੋਂ ਇਲਾਵਾ ਆਸਟ੍ਰੇਲੀਆ ਅਤੇ ਇੰਡੋਨੇਸ਼ੀਆ ਸਮੇਤ ਕੁਝ ਹੋਰ ਦੇਸ਼ ਵੀ ਇਸ ਨੂੰ ਮਨਜ਼ੂਰੀ ਦੇ ਚੁੱਕੇ ਹਨ। ਯੂਰਪੀਅਨ ਦਵਾਈ ਰੈਗੂਲੇਟਰ ਇਸ ਤੋਂ ਪਹਿਲਾਂ 6 ਸਾਲ ਤੋਂ ਜ਼ਿਆਦਾ ਉਮਰ ਦੇ ਬੱਚਿਆਂ 'ਚ ਫਾਈਜ਼ਰ-ਬਾਇਓਨਟੈਕ ਅਤੇ ਮਾਡਰਨਾ ਦੇ ਕੋਵਿਡ ਰੋਕੂ ਟੀਕੇ ਦੀ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਪ੍ਰਦਾਨ ਕਰ ਚੁੱਕਿਆ ਹੈ।

ਇਹ ਵੀ ਪੜ੍ਹੋ : CSK vs LSG : ਲਖਨਊ ਨੇ ਜਿੱਤੀ ਟਾਸ, ਚੇਨਈ ਕਰੇਗੀ ਬੱਲੇਬਾਜ਼ੀ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News