ਉੱਤਰੀ ਕੋਰੀਆ ਨੇ ਦਾਗੀਆਂ ਛੇ ਹੋਰ ਮਿਜ਼ਾਈਲਾਂ : ਦੱਖਣੀ ਕੋਰੀਆ

11/02/2022 3:48:57 PM

ਸਿਓਲ (ਭਾਸ਼ਾ)- ਦੱਖਣੀ ਕੋਰੀਆ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਨੇ ਆਪਣੇ ਪੂਰਬੀ ਅਤੇ ਪੱਛਮੀ ਤੱਟਾਂ ਤੋਂ ਛੇ ਹੋਰ ਮਿਜ਼ਾਈਲਾਂ ਦਾਗੀਆਂ ਹਨ। ਦੱਖਣੀ ਕੋਰੀਆ ਦੀ ਫ਼ੌਜ ਨੇ ਕਿਹਾ ਕਿ ਉਸ ਨੇ ਪਹਿਲਾਂ ਬੁੱਧਵਾਰ ਤੜਕੇ ਉੱਤਰੀ ਕੋਰੀਆ ਦੁਆਰਾ ਆਪਣੇ ਪੂਰਬੀ ਅਤੇ ਪੱਛਮੀ ਤੱਟਾਂ 'ਤੇ ਘੱਟੋ-ਘੱਟ 17 ਮਿਜ਼ਾਈਲਾਂ ਦਾਗੇ ਜਾਣ ਦਾ ਪਤਾ ਲਗਾਇਆ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਸਾਊਦੀ ਅਰਬ 'ਤੇ ਈਰਾਨ ਕਰ ਸਕਦਾ ਹੈ ਹਮਲਾ, ਜਾਣਕਾਰੀ ਮਗਰੋਂ ਅਮਰੀਕੀ ਫ਼ੌਜ ਹਾਈ ਐਲਰਟ 'ਤੇ

ਦੱਖਣੀ ਕੋਰੀਆ ਦੀ ਫ਼ੌਜ ਨੇ ਕਿਹਾ ਕਿ 17 ਮਿਜ਼ਾਈਲਾਂ ਵਿੱਚੋਂ ਇੱਕ ਨੇ ਦੱਖਣੀ ਕੋਰੀਆ ਦੇ ਇੱਕ ਟਾਪੂ ਦੀ ਦਿਸ਼ਾ ਵਿੱਚ ਉਡਾਣ ਭਰੀ ਪਰ ਇਹ ਦੋਵੇਂ ਵਿਰੋਧੀਆਂ ਦੀ ਸਮੁੰਦਰੀ ਸੀਮਾ ਦੇ ਨੇੜੇ ਡਿੱਗੀਆਂ। ਦੱਖਣੀ ਕੋਰੀਆ ਨੇ ਕਿਹਾ ਕਿ ਉਸ ਨੇ ਉਸ ਟਾਪੂ ਲਈ ਹਵਾਈ ਹਮਲੇ ਦੀ ਚਿਤਾਵਨੀ ਜਾਰੀ ਕੀਤੀ ਹੈ। ਉੱਤਰੀ ਕੋਰੀਆ ਨੇ ਅਜਿਹੇ ਸਮੇਂ 'ਚ ਮਿਜ਼ਾਈਲ ਦਾਗੀ ਜਦੋਂ ਉਸ ਨੇ ਦੱਖਣੀ ਕੋਰੀਆ ਅਤੇ ਅਮਰੀਕਾ ਵਿਚਾਲੇ ਚੱਲ ਰਹੇ ਸਾਂਝੇ ਫ਼ੌਜੀ ਅਭਿਆਸ 'ਤੇ ਜਵਾਬੀ ਕਾਰਵਾਈ ਦੀ ਧਮਕੀ ਦਿੱਤੀ ਹੈ। ਉੱਤਰੀ ਕੋਰੀਆ ਇਸ ਫ਼ੌਜੀ ਅਭਿਆਸ ਨੂੰ ਹਮਲੇ ਦੀ ਤਿਆਰੀ ਵਜੋਂ ਦੇਖ ਰਿਹਾ ਹੈ।


Vandana

Content Editor

Related News