ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ''ਤੇ ਉਸ ਦੀ ਰਾਜਧਾਨੀ ''ਚ ਡਰੋਨ ਉਡਾਉਣ ਦਾ ਲਗਾਇਆ ਦੋਸ਼
Friday, Oct 11, 2024 - 06:39 PM (IST)
ਸਿਓਲ (ਏਜੰਸੀ)- ਉੱਤਰੀ ਕੋਰੀਆ ਨੇ ਸ਼ੁੱਕਰਵਾਰ ਨੂੰ ਦੱਖਣੀ ਕੋਰੀਆ 'ਤੇ ਦੇਸ਼ ਵਿਰੋਧੀ ਸਮੱਗਰੀ ਸੁੱਟਣ ਲਈ ਉਸ ਦੀ ਰਾਜਧਾਨੀ 'ਤੇ ਡਰੋਨ ਉਡਾਉਣ ਦਾ ਦੋਸ਼ ਲਗਾਇਆ ਅਤੇ ਭਵਿੱਖ 'ਚ ਅਜਿਹੀ ਗਤੀਵਿਧੀ 'ਤੇ ਸਖ਼ਤ ਜਵਾਬੀ ਕਾਰਵਾਈ ਕਰਨ ਦੀ ਧਮਕੀ ਦਿੱਤੀ। ਉੱਤਰੀ ਕੋਰੀਆ ਦੇ ਵਿਦੇਸ਼ ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਰਾਜਧਾਨੀ ਪਿਓਂਗਯਾਂਗ ਵਿਚ 3 ਅਕਤੂਬਰ ਅਤੇ ਪਿਛਲੇ ਬੁੱਧਵਾਰ ਅਤੇ ਵੀਰਵਾਰ ਨੂੰ ਦੱਖਣ ਕੋਰੀਆਈ ਡਰੋਨ ਦੇ ਉਡਾਣ ਭਰਨ ਦੀ ਗੱਲ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ: ਸਾਵਧਾਨ! ਹਰ 5 ਵਿੱਚੋਂ 1 ਕੁੜੀ ਹੋ ਰਹੀ ਸੋਸ਼ਣ ਦਾ ਸ਼ਿਕਾਰ, ਹੈਰਾਨ ਕਰ ਦੇਣਗੇ ਅੰਕੜੇ
ਮੰਤਰਾਲਾ ਨੇ ਦੱਖਣੀ ਕੋਰੀਆ 'ਤੇ ਉੱਤਰੀ ਕੋਰੀਆ ਦੀ ਪ੍ਰਭੂਸੱਤਾ ਦੀ ਉਲੰਘਣਾ ਕਰਨ ਅਤੇ ਉਸ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਕਰਨ ਦਾ ਦੋਸ਼ ਲਗਾਇਆ ਹੈ। ਮੰਤਰਾਲਾ ਨੇ ਕਿਹਾ ਕਿ ਉਸ ਦੀਆਂ ਫੌਜਾਂ ਹਰ ਤਰ੍ਹਾਂ ਦੇ ਹਮਲੇ ਦੀ ਤਿਆਰੀ ਕਰਨਗੇ ਅਤੇ ਜੇਕਰ ਦੱਖਣੀ ਕੋਰੀਆਈ ਡਰੋਨ ਉੱਤਰੀ ਕੋਰੀਆ ਦੇ ਖੇਤਰ ਵਿੱਚ ਦੁਬਾਰਾ ਦੇਖੇ ਗਏ, ਤਾਂ ਉਹ ਬਿਨਾਂ ਕਿਸੇ ਚੇਤਾਵਨੀ ਦੇ ਸਖ਼ਤ ਜਵਾਬੀ ਕਾਰਵਾਈ ਕਰਨਗੇ। ਦੱਖਣੀ ਕੋਰੀਆ ਦੀ ਸਰਕਾਰ ਅਤੇ ਫੌਜ ਨੇ ਉੱਤਰੀ ਕੋਰੀਆ ਦੇ ਬਿਆਨ 'ਤੇ ਤੁਰੰਤ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਇਹ ਵੀ ਪੜ੍ਹੋ: ਸਰੀ 'ਚ ਭਾਬੀ ਦਾ ਕਤਲ ਕਰਨ ਵਾਲੇ ਪੰਜਾਬੀ ਨੂੰ ਹੋਈ 10 ਸਾਲ ਕੈਦ, ਹੋਵੇਗਾ ਡਿਪੋਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8