ਰੋਹਿੰਗਿਆ ਮਾਮਲੇ ਵਿਚ ''ਕਤਲੇਆਮ ਦੇ ਇਰਾਦੇ'' ਦਾ ਕੋਈ ਸਬੂਤ ਨਹੀਂ: ਸੂਚੀ

Wednesday, Dec 11, 2019 - 03:38 PM (IST)

ਰੋਹਿੰਗਿਆ ਮਾਮਲੇ ਵਿਚ ''ਕਤਲੇਆਮ ਦੇ ਇਰਾਦੇ'' ਦਾ ਕੋਈ ਸਬੂਤ ਨਹੀਂ: ਸੂਚੀ

ਦ ਹੇਗ- ਨੋਬਲ ਪੁਰਸਕਾਰ ਨਾਲ ਸਨਮਾਨਿਤ ਮਿਆਂਮਾ ਦੀ ਗੈਰ-ਫੌਜੀ ਨੇਤਾ ਆਂਗ ਸਾਂਗ ਸੂਚੀ ਨੇ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਦੀ ਚੋਟੀ ਦੀ ਅਦਾਲਤ ਨੂੰ ਦੱਸਿਆ ਕਿ ਰੋਹਿੰਗਿਆ ਮੁਸਲਮਾਨਾਂ ਦੇ ਖਿਲਾਫ ਉਹਨਾਂ ਦੇ ਦੇਸ਼ ਦੀ ਫੌਜੀ ਮੁਹਿੰਮ ਦੇ ਪਿੱਛੇ 'ਕਤਲੇਆਮ ਦੇ ਇਰਾਦੇ' ਦਾ ਕੋਈ ਸਬੂਤ ਨਹੀਂ ਹੈ।

ਸੂਚੀ ਨੇ ਕਿਹਾ ਕਿ ਇਸ ਗੱਲ ਨੂੰ ਖਾਰਿਜ ਨਹੀਂ ਕੀਤਾ ਜਾ ਸਕਦਾ ਕਿ ਫੌਜ ਨੇ ਵਧੇਰੇ ਫੌਜੀਆਂ ਦੀ ਵਰਤੋਂ ਕੀਤੀ ਹਾਲਾਂਕਿ ਉਹਨਾਂ ਨੇ ਜ਼ੋਰ ਦਿੱਤਾ ਕਿ ਨਿਸ਼ਚਿਤ ਰੂਪ ਨਾਲ ਹਾਲਾਤਾਂ ਵਿਚ ਕਤਲੇਆਮ ਦਾ ਇਰਾਦਾ ਇਕਲੌਤੀ ਧਾਰਨਾ ਨਹੀਂ ਹੋ ਸਕਦੀ। ਉਹਨਾਂ ਨੇ ਸੰਯੁਕਤ ਰਾਸ਼ਟਰ ਦੀ ਚੋਟੀ ਦੀ ਅਦਾਲਤ ਨੂੰ ਦੱਸਿਆ ਕਿ ਮਿਆਂਮਾ 'ਤੇ ਰੋਹਿੰਗਿਆ ਮੁਸਲਮਾਨਾਂ ਦੇ ਖਿਲਾਫ ਕਤਲੇਆਮ ਦੇ ਦੋਸ਼ ਅਧੂਰੇ ਤੇ ਉਲਝਾਉਣ ਵਾਲੇ ਹਨ। ਅੰਤਰਰਾਸ਼ਟਰੀ ਅਦਾਲਤ ਵਿਚ ਅਫਰੀਕੀ ਦੇਸ਼ ਗਾਂਬੀਆਂ ਵਲੋਂ ਲਿਆਂਦੇ ਗਏ ਮਾਮਲੇ 'ਤੇ ਸੂਚੀ ਨੇ ਕਿਹਾ ਕਿ ਇਹ ਖੇਦਜਨਕ ਹੈ ਕਿ ਗਾਂਬੀਆ ਨੇ ਅਦਾਲਤ ਦੇ ਸਾਹਮਣੇ ਰਖਾਇਨ ਸੂਬੇ ਵਿਚ ਹਾਲਾਤ ਦੇ ਬਾਰੇ ਵਿਚ ਉਲਝਾਉਣ ਵਾਲੀ ਤੇ ਅਧੂਰੀ ਤਸਵੀਰ ਪੇਸ਼ ਕੀਤੀ ਹੈ। 


author

Baljit Singh

Content Editor

Related News