ਕੋਵਿਡ-19 ਨਾਲ ਇਨਫੈਕਟਿਡ ਇਕ ਤਿਹਾਈ ਤੋਂ ਜ਼ਿਆਦਾ ਬੱਚਿਆਂ 'ਚ ਇਸ ਬੀਮਾਰੀ ਦੇ ਲੱਛਣ ਨਹੀਂ : ਅਧਿਐਨ
Wednesday, Dec 02, 2020 - 02:29 AM (IST)
ਟੋਰਾਂਟੋ-ਇਕ ਅਧਿਐਨ ਮੁਤਾਬਕ ਕੋਰਨਾ ਵਾਇਰਸ ਨਾਲ ਇਨਫੈਕਟਿਡ ਪਾਏ ਗਏ ਇਕ ਤਿਹਾਈ ਤੋਂ ਜ਼ਿਆਦਾ ਬੱਚਿਆਂ 'ਚ ਇਸ ਮਹਾਮਾਰੀ ਦੇ ਲੱਛਣ ਨਹੀਂ ਦਿਖਾਈ ਦਿੱਤੇ। ਅਧਿਐਨ ਮੁਤਾਬਕ ਕੋਵਿਡ-19 ਨਾਲ ਇਨਫੈਕਟਿਡ ਇਕ ਤਿਹਾਈ ਤੋਂ ਜ਼ਿਆਦਾ ਬੱਚੇ ਐਸਿੰਪਟੋਮੈਟਿਕ (ਬਿਨ੍ਹਾਂ ਲੱਛਣ) ਹਨ। ਇਸ ਦੇ ਮੁਤਾਬਕ ਇਸ ਮਹਾਮਾਰੀ ਨਾਲ ਇਨਫੈਕਟਿਡ ਬੱਚਿਆਂ 'ਚ ਖੰਘ, ਜੁਕਾਮ ਅਤੇ ਗਲੇ 'ਚ ਖਰਾਸ਼ ਆਮ ਲੱਛਣ ਸਨ।
ਇਹ ਵੀ ਪੜ੍ਹੋ:-ਮੈਕਸੀਕੋ 'ਚ ਵਾਇਰਸ ਕਾਰਣ ਹਾਲਾਤ ਬਹੁਤ ਖਰਾਬ : WHO
ਸੀ.ਐੱਮ.ਏ.ਜੇ. ਜਰਨਲ 'ਚ ਪ੍ਰਕਾਸ਼ਤ ਖੋਜ 'ਚ ਕੈਨੇਡਾ ਦੇ ਅਲਬਰਟਾ 'ਚ 2,463 ਬੱਚਿਆਂ ਲਈ ਨਤੀਜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ। ਇਨ੍ਹਾਂ ਬੱਚਿਆਂ ਦੀ ਮਹਾਮਾਰੀ ਦੀ ਪਹਿਲੀ ਲਹਿਰ ਮਾਰਚ ਤੋਂ ਸਤੰਬਰ ਦੌਰਾਨ ਕੋਵਿਡ-19 ਇਨਫੈਕਸ਼ਨ ਦੇ ਲਈ ਜਾਂਚ ਕੀਤੀ ਗਈ ਸੀ। ਕੈਨੇਡਾ 'ਚ ਅਲਬਰਟਾ ਫੈਕਲਟੀ ਆਫ ਮੈਡੀਸਿਨ ਐਂਡ ਡੈਂਟਿਸਟਰੀ ਯੂਨੀਵਰਸਿਟੀ ਦੇ ਸਹਿ-ਲੇਖਕ ਫਿਨਲੇ ਮੈਕਏਲਿਸਟਰ ਨੇ ਕਿਹਾ ਕਿ ਜਨਤਕ ਸਿਹਤ ਨਾਲ ਜੁੜੀ ਚਿੰਤਾ ਦੀ ਇਕ ਗੱਲ ਇਹ ਹੈ ਕਿ ਸਮੂਹ 'ਚ ਸੰਭਵਤ : ਕੋਵਿਡ-19 ਇਸ ਲਈ ਫੈਲ ਰਿਹਾ ਹੈ ਕਿਉਂਕਿ ਲੋਕਾਂ ਨੂੰ ਇਹ ਮਹਿਸੂਸ ਨਹੀਂ ਹੋ ਰਿਹਾ ਹੈ।
ਇਹ ਵੀ ਪੜ੍ਹੋ:-ਬ੍ਰਿਟੇਨ ਦੀ ਅਦਾਲਤ ਨੇ ਨੀਰਵ ਮੋਦੀ ਦੀ ਹਿਰਾਸਤ ਮਿਆਦ 29 ਦਸੰਬਰ ਤੱਕ ਵਧਾਈ
ਅਧਿਐਨ ਮੁਤਾਬਕ 2463 ਬੱਚਿਆਂ 'ਚੋਂ 1,987 ਬੱਚਿਆਂ ਦੀਹ ਜਾਂਚ ਰਿਪੋਰਟ ਪਾਜ਼ੇਵਿਟ ਆਈ ਅਤੇ 476 ਬੱਚਿਆਂ ਦੀ ਰਿਪੋਰਟ ਨੈਗੇਟਿਵ ਆਈ ਅਤੇ ਜੋ ਇਨਫੈਕਟਿਡ ਪਾਏ ਗਏ ਉਨ੍ਹਾਂ 'ਚੋਂ 714 ਬੱਚੇ ਲਗਭਗ 36 ਫੀਸਦੀ ਐਸਿੰਪਟੋਮੈਟਿਕ ਸਨ। ਮੈਕਏਲਿਟਸਰ ਨੇ ਕਿਹਾ ਕਿ ਇਕ ਤਿਹਾਈ ਬੱਚਿਆਂ 'ਚ ਬੀਮਾਰੀ ਦੇ ਲੱਛਣ ਨਾ ਹੋਣ ਕਾਰਣ ਕ੍ਰਿਸਮਸ ਤੱਕ ਲੰਬੀ ਮਿਆਦ ਲਈ ਸਕੂਲਾਂ ਨੂੰ ਬੰਦ ਕਰਨਾ ਸਹੀ ਫੈਸਲਾ ਸੀ। ਖੋਜਕਰਤਾਵਾਂ ਨੇ ਇਹ ਵੀ ਪਾਇਆ ਹੈ ਕਿ ਖੰਘ, ਜੁਕਾਮ ਅਤੇ ਗਲੇ 'ਚ ਖਰਾਸ਼ ਤਿੰਨ ਸਭ ਤੋਂ ਆਮ ਲੱਛਣ ਸਨ ਜਿਨ੍ਹਾਂ 'ਚ ਕੋਵਿਡ-19 ਇਨਫੈਕਸ਼ਨ ਸੀ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਇਹ ਲੱਛਣ ਮਾਮੂਲੀ ਤੌਰ 'ਤੇ ਉਨ੍ਹਾਂ 'ਚ ਵੀ ਸਨ ਜੋ ਮਹਾਮਾਰੀ ਨਾਲ ਇਨਫੈਕਟਿਡ ਨਹੀਂ ਪਾਏ ਗਏ ਸਨ।
ਇਹ ਵੀ ਪੜ੍ਹੋ:-ਬਾਇਓਨਟੇਕ ਤੇ ਫਾਈਜ਼ਰ ਨੇ ਕੋਵਿਡ-19 ਟੀਕੇ ਦੀ ਮਨਜ਼ੂਰੀ ਲਈ ਯੂਰਪੀਅਨ ਏਜੰਸੀ ਨੂੰ ਸੌਂਪੀ ਅਰਜ਼ੀ