'ਡੇਅ ਆਫ ਸਾਈਲੇਂਸ' ਮੌਕੇ ਖਾਮੋਸ਼ ਰਹੇਗਾ ਇੰਡੋਨੇਸ਼ੀਆ
Wednesday, Mar 06, 2019 - 11:21 PM (IST)

ਜਕਾਰਤਾ— ਇੰਡੋਨੇਸ਼ੀਆ ਨੇ ਟੈਲੀਕਾਮ ਕੰਪਨੀਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਇਸ ਸਾਲ ਵੀ ਨਵੇਂ ਸਾਲ ਮੌਕੇ ਇੰਟਰਨੈੱਟ ਸੇਵਾ ਬੰਦ ਰੱਖੇ। ਇਨ੍ਹਾਂ ਹੀ ਨਹੀਂ ਟਾਪੂ 'ਤੇ ਏਅਰਪੋਰਟ ਸੇਵਾ ਨੂੰ ਵੀ 24 ਘੰਟਿਆਂ ਲਈ ਬੰਦ ਰੱਖਿਆ ਜਾਵੇਗਾ। ਇੰਡੋਨੇਸ਼ੀਆ ਦਾ ਨਵਾਂ ਸਾਲ ਸ਼ੁਰੂ ਹੋਣ ਵਾਲਾ ਹੈ ਇਸੇ ਦੇ ਮੱਦੇ ਨਜ਼ਰ ਇਹ ਕਦਮ ਚੁੱਕੇ ਜਾ ਰਹੇ ਹਨ। ਇਸ ਨੂੰ 'ਡੇਅ ਆਫ ਸਾਇਲੇਂਸ' ਵੀ ਕਿਹਾ ਜਾਂਦਾ ਹੈ।
ਸਥਾਨਕ ਲੋਕ ਇਸ ਨੂੰ 'ਨਾਈਪੇ' ਕਹਿੰਦੇ ਹਨ ਤੇ ਇਹ ਵੀਰਵਾਰ ਨੂੰ ਸਵੇਰੇ 6 ਵਜੇ ਤੋਂ ਸ਼ੁਰੂ ਹੋ ਗਿਆ ਹੈ। ਇੰਡੋਨੇਸ਼ੀਆ 'ਚ ਰਹਿਣ ਵਾਲੇ ਹਿੰਦੂ ਇਸ ਦਿਨ ਅੱਗ ਤੋਂ ਦੂਰ ਰਹਿੰਦੇ ਹਨ, ਯਾਤਰਾ ਨਹੀਂ ਕਰਦੇ, ਕੋਈ ਗਤੀਵਿਧੀ ਨਹੀਂ ਕਰਦੇ ਤੇ ਨਾਲ ਹੀ ਮਨੋਰੰਜਨ ਤੋਂ ਵੀ ਦੂਰ ਰਹਿੰਦੇ ਹਨ। ਕੁਝ ਲੋਕ ਇਸ ਦਿਨ ਨਾ ਤਾਂ ਕੁਝ ਖਾਂਦੇ ਹਨ ਤੇ ਨਾ ਹੀ ਕਿਸੇ ਨਾਲ ਗੱਲ ਕਰਦੇ ਹਨ।
ਖਬਰਾਂ ਮੁਤਾਬਕ ਸਰਕਾਰ ਨੇ ਮੰਨਿਆ ਹੈ ਕਿ ਕਈ ਹਿੰਦੂ ਗੈਜੇਟਸ ਦੇ ਆਦੀ ਹੋ ਗਏ ਹਨ। ਇਸ ਲਈ ਨਾਈਪੇ ਦੇ ਮੌਕੇ ਇੰਟਰਨੈੱਟ ਬੰਦ ਰੱਖਣ ਨਾਲ ਉਨ੍ਹਾਂ ਨੂੰ ਧਿਆਨ ਲਾਉਣ ਦਾ ਸਮਾਂ ਮਿਲੇਗਾ। ਧਾਰਮਿਕ ਨੇਤਾਵਾਂ, ਪੁਲਸ ਤੇ ਫੌਜ ਤੇ ਇੰਡੋਨੇਸ਼ੀਆ ਸਰਕਾਰ ਇਸ ਦਿਨ ਇੰਟਰਨੈੱਟ ਸੇਵਾ ਬੰਦ ਰੱਖਣ ਦੀ ਮੰਗ ਕੀਤੀ ਸੀ।