ਪਾਕਿਸਤਾਨ ''ਚ ਖਦਾਨ ਹਾਦਸੇ ਦੌਰਾਨ 9 ਮਜ਼ਦੂਰਾਂ ਦੀ ਮੌਤ

07/16/2019 8:01:40 PM

ਕਰਾਚੀ— ਪਾਕਿਸਤਾਨ ਦੇ ਸੰਸਾਧਨਾਂ ਨਾਲ ਭਰਪੂਰ ਬਲੋਚਿਸਤਾਨ ਸੂਬੇ 'ਚ ਕੋਲੇ ਦੀ ਖਦਾਨ 'ਚ 9 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਖਦਾਨ 'ਚ ਐਤਵਾਰ ਨੂੰ ਬਿਜਲੀ ਦਾ ਸ਼ਾਰਟ ਸਰਕਟ ਹੋਣ ਤੋਂ ਬਾਅਦ ਅੱਗ ਲੱਗ ਗਈ ਸੀ, ਜਿਸ ਤੋਂ ਬਾਅਦ ਡੇਢ ਕਿਲੋਮੀਟਰ ਤੋਂ ਜ਼ਿਆਦਾ ਦੀ ਗਹਿਰਾਈ 'ਚ 11 ਮਜ਼ਦੂਰ ਫਸ ਗਏ ਸਨ। ਬਲੋਚਿਸਤਾਨ ਦੀ ਰਾਜਧਾਨੀ ਕਵੇਟਾ 'ਚ ਖਦਾਨ ਦੇ ਅੰਦਰ ਜ਼ਹਿਰੀਲੀ ਗੈਸ ਫੈਲਣ ਕਾਰਨ ਬਚਾਅ ਕਾਰਜਾਂ 'ਚ ਰੁਕਾਵਟ ਪੈਦਾ ਹੋ ਗਈ ਸੀ। ਅਧਿਕਾਰੀਆਂ ਨੇ ਕਿਹਾ ਕਿ ਬਚਾਅ ਕਰਮਚਾਰੀਆਂ ਨੂੰ ਮੰਗਲਵਾਰ ਨੂੰ 8 ਲਾਸ਼ਾਂ ਤੇ ਦੋ ਕੋਲਾ ਮਜ਼ਦੂਰਾਂ ਨੂੰ ਬਾਹਰ ਕੱਢਣ 'ਚ ਸਫਲਤਾ ਮਿਲੀ। ਇਕ ਮਜ਼ਦੂਰ ਨੂੰ ਸੋਮਵਾਰ ਨੂੰ ਬਾਹਰ ਕੱਢਿਆ ਗਿਆ ਸੀ, ਜਿਸ ਦੀ ਹਸਪਤਾਲ 'ਚ ਮੌਤ ਹੋ ਗਈ।


Baljit Singh

Content Editor

Related News