ਕਿਸ਼ਤੀ ਹਾਦਸਾ : ਨਾਈਜੀਰੀਆ ਦੇ ਰਾਸ਼ਟਰਪਤੀ ਵੱਲੋਂ 25 ਲੋਕਾਂ ਦੀ ਮੌਤ ਦੀ ਪੁਸ਼ਟੀ

Friday, Oct 04, 2024 - 04:05 PM (IST)

ਕਿਸ਼ਤੀ ਹਾਦਸਾ : ਨਾਈਜੀਰੀਆ ਦੇ ਰਾਸ਼ਟਰਪਤੀ ਵੱਲੋਂ 25 ਲੋਕਾਂ ਦੀ ਮੌਤ ਦੀ ਪੁਸ਼ਟੀ

ਅਬੂਜਾ (ਏਜੰਸੀ)- ਨਾਈਜੀਰੀਆ ਦੇ ਰਾਸ਼ਟਰਪਤੀ ਬੋਲਾ ਤਿਨੂਬੂ ਦੇ ਬੁਲਾਰੇ ਨੇ ਦੱਸਿਆ ਕਿ ਮੱਧ ਨਾਈਜੀਰੀਆ ਦੇ ਨਾਈਜਰ ਰਾਜ ਵਿੱਚ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ 300 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਦੇ ਪਲਟਣ ਤੋਂ ਬਾਅਦ ਘੱਟੋ-ਘੱਟ 25 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

ਪੜ੍ਹੋ ਇਹ ਅਹਿਮ ਖ਼ਬਰ-Canada 'ਚ ਮਾੜੇ ਹਾਲਾਤ,  Waiter ਬਣਨ ਲਈ ਹਜ਼ਾਰਾਂ ਦੀ ਕਤਾਰ 'ਚ ਦਿਸੇ ਪੰਜਾਬੀ

ਸਿਨਹੂਆ ਸਮਾਚਾਰ ਏਜੰਸੀ ਸਿਨਹੂਆ ਦੀ ਤਰਫੋਂ ਜਾਰੀ ਇਕ ਬਿਆਨ ਵਿਚ ਦੱਸਿਆ ਗਿਆ ਕਿ ਰਾਸ਼ਟਰਪਤੀ ਦੇ ਸੀਨੀਅਰ ਬੁਲਾਰੇ ਬਾਯੋ ਓਨਾਨੁਗਾ ਨੇ ਕਿਹਾ ਕਿ ਮੰਗਲਵਾਰ ਰਾਤ ਮੋਕਵਾ ਸਥਾਨਕ ਸਰਕਾਰੀ ਖੇਤਰ ਵਿਚ ਜੇਬਾ ਡੈਮ ਦੇ ਉਪਰਲੇ ਪਾਸੇ ਨਾਈਜਰ ਨਦੀ ਵਿਚ ਓਵਰਲੋਡ ਲੱਕੜ ਦੀ ਕਿਸ਼ਤੀ ਪਲਟ ਜਾਣ ਤੋਂ ਬਾਅਦ 150 ਤੋਂ ਵੱਧ ਹੋਰਾਂ ਨੂੰ ਬਚਾਇਆ ਗਿਆ। ਸਥਾਨਕ ਅਧਿਕਾਰੀਆਂ ਨੇ ਪਹਿਲਾਂ ਜਾਰੀ ਕੀਤੇ ਇੱਕ ਵਖਰੇ ਬਿਆਨ ਵਿਚ ਕਿਹਾ ਕਿ ਪੀੜਤ ਨਾਈਜਰ ਵਿੱਚ ਕਿਸੇ ਹੋਰ ਭਾਈਚਾਰੇ ਵਿੱਚ ਇੱਕ ਧਾਰਮਿਕ ਸਮਾਰੋਹ ਤੋਂ ਵਾਪਸ ਆ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ। ਉਨ੍ਹਾਂ ਨੇ ਦੱਸਿਆ ਕਿ ਦੁਰਘਟਨਾ ਵਾਲੀ ਕਿਸ਼ਤੀ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਵਾਰ ਸਨ। ਹਾਦਸੇ ਦੇ ਸਹੀ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News