ਨਾਈਜੀਰੀਆ ''ਚ ਲਾਕਡਾਊਨ ਤੋੜਨ ''ਤੇ 18 ਲੋਕਾਂ ਦਾ ਐਨਕਾਊਂਟਰ

Friday, Apr 17, 2020 - 06:20 PM (IST)

ਨਾਈਜਰ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਜ਼ਿਆਦਾਤਰ ਦੇਸ਼ ਲਾਕਡਾਊਨ ਦੀ ਸਥਿਤੀ ਵਿਚ ਹਨ। ਇਸ ਲਾਕਡਾਊਨ ਦੀ ਪਾਲਣਾ ਲੋਕਾਂ ਕੋਲੋਂ ਸਖਤੀ ਨਾਲ ਕਰਵਾਈ ਜਾ ਰਹੀ ਹੈ। ਇਸ ਦੌਰਾਨ ਕੋਰੋਨਾਵਾਇਰਸ ਇਨਫੈਕਸ਼ਨ ਕਾਰਨ ਸਿਰਫ 12 ਲੋਕਾਂ ਦੀ ਮੌਤ ਦਰਜ ਕਰਨ ਵਾਲੇ ਨਾਈਜੀਰੀਆ ਵਿਚ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਲਾਕਡਾਊਨ ਦੀ ਉਲੰਘਣਾ ਕਰਨ 'ਤੇ ਸੁਰੱਖਿਆ ਬਲਾਂ ਨੇ 18 ਲੋਕਾਂ ਨੂੰ ਗੋਲੀ ਮਾਰ ਦਿੱਤੀ। 

ਅਫਰੀਕਾ ਦੀ ਸਭ ਤੋਂ ਵੱਧ ਆਬਾਦੀ ਘਣਤਾ ਵਾਲੇ ਦੇਸ਼ ਵਿਚ ਹੁਣ ਤੱਕ ਇਸ ਮਹਾਮਾਰੀ ਨਾਲ ਸਿਰਫ 407 ਲੋਕ ਹੀ ਪੀੜਤ ਪਾਏ ਗਏ ਹਨ। ਰਾਸ਼ਟਰੀ ਮਨੁੱਖੀ ਅਧਿਕਾਰ ਕਮੇਟੀ ਨੇ ਬੁੱਧਵਾਰ ਨੂੰ ਜਾਰੀ ਆਪਣੀ ਰਿਪੋਰਟ ਵਿਚ ਕਿਹਾ ਕਿ ਦੇਸ਼ ਦੇ 36 ਵਿਚੋਂ 24 ਰਾਜਾਂ ਅਤੇ ਰਾਜਧਾਨੀ ਅਬੁਜਾ ਵਿਚ ਮਨੁੱਖੀ ਅਧਿਕਾਰ ਘਾਣ ਦੇ 105 ਮਾਮਲੇ ਸਾਹਮਣੇ ਆਏ ਹਨ ਜਿਹਨਾਂ ਵਿਚੋਂ 8 ਮਾਮਲੇ ਲਾਕਡਾਊਨ ਦੀ ਉਲੰਘਣਾ ਕਰਨ 'ਤੇ ਸੁਰੱਖਿਆ ਬਲਾਂ ਵਲੋਂ 18 ਲੋਕਾਂ ਦਾ ਗੈਰ ਕਾਨੂੰਨ ਢੰਗ ਨਾਲ ਐਨਕਾਊਂਟਰ ਵਿਚ ਹੱਤਿਆ ਕਰਨ ਦੇ ਹਨ। 


ਪੜ੍ਹੋ ਇਹ ਅਹਿਮ ਖਬਰ- ਭਾਰਤੀ ਖੇਤੀ ਕਾਮਿਆਂ ਨੇ ਕੀਤਾ ਅਜਿਹਾ ਕੰਮ ਕਿ ਗੋਰੇ ਵੀ ਵੇਖਦੇ ਰਹਿ ਗਏ

ਭਾਵੇਂਕਿ ਰਾਸ਼ਟਰੀ ਪੁਲਸ ਬੁਲਾਰੇ ਫ੍ਰੈਕ ਐੱਮ.ਬੀ.ਏ. ਨੇ ਮਨੁੱਖੀ ਅਧਿਕਾਰ ਕਮੇਟੀ ਵੱਲੋਂ ਅਜਿਹੇ ਦੋਸ਼ ਲਗਾਏ ਜਾਣ ਨੂੰ ਅਹਿਮ ਗੱਲ ਦੱਸਿਆ ਹੈ। ਉਹਨਾਂ ਨੇ ਕਿਹਾ ਕਿ ਕਮੇਟੀ ਨੂੰ ਪੁਲਸ ਵਲੋਂ ਮਾਰੇ ਗਏ ਲੋਕਾਂ ਦੇ ਨਾਮ, ਨੰਬਰ ਅਤੇ ਨਿਵਾਸ ਸਥਾਨ ਐਲਾਨ ਕਰਨੇ ਚਾਹੀਦੇ ਹਨ ਤਾਂ ਜੋ ਦੋਸ਼ੀਆਂ 'ਤੇ ਉਚਿਤ ਕਾਰਵਾਈ ਕੀਤੀ ਜਾ ਸਕੇ।
 


Vandana

Content Editor

Related News