ਨਾਈਜ਼ੀਰੀਆ ਨੇ ਬੋਕੋ ਹਰਾਮ ਦੇ ਸ਼ੱਕੀਆਂ ''ਤੇ ਸੁਣਵਾਈ ਸ਼ੁਰੂ ਕੀਤੀ

10/10/2017 11:26:06 AM

ਕਾਨੋ(ਭਾਸ਼ਾ)— ਨਾਈਜ਼ੀਰੀਆ ਨੇ ਬੋਕੋ ਹਰਾਮ ਦੇ ਸ਼ੱਕੀਆਂ ਉੱਤੇ ਆਪਣੀ ਪਹਿਲੀ ਮੁੱਖ ਸੁਣਵਾਈ ਸ਼ੁਰੂ ਕਰ ਦਿੱਤੀ ਹੈ। ਨਿਆਂ ਮੰਤਰੀ ਨੇ ਕਿਹਾ ਕਿ ਸ਼ੱਕੀਆਂ ਉੱਤੇ ਮੁਕੱਦਮਾ ਚਲਾਉਣ ਅਤੇ ਉਨ੍ਹਾਂ ਉੱਤੇ ਅੱਤਿਆਚਾਰ ਨਾ ਕਰਨ ਦੇ ਵਾਅਦੇ ਨਾਲ ਬੰਦ ਕਮਰੇ ਵਿਚ ਸੁਣਵਾਈ ਸ਼ੁਰੂ ਕੀਤੀ ਗਈ ਹੈ। ਮੱਧ ਨਾਈਜ਼ਰ ਸੂਬੇ ਦੇ ਕੈਂਜੀ ਵਿਚ ਫੌਜੀ ਕੈਂਪ ਸਥਿਤ ਇਕ ਅਦਾਲਤ ਨੂੰ ਸੋਮਵਾਰ ਨੂੰ ਦੱਸਿਆ ਗਿਆ ਕਿ 1,669 ਸ਼ੱਕੀ ਸੁਣਵਾਈ ਦਾ ਇੰਤਜ਼ਾਰ ਕਰ ਰਹੇ ਹਨ। ਇਨ੍ਹਾਂ ਵਿਚ 1,631 ਪੁਰਸ਼, 11 ਔਰਤਾਂ, 26 ਮੁੰਡੇ ਅਤੇ 1 ਕੁੜੀ ਸ਼ਾਮਲ ਹੈ।
ਸਾਲ 2009 ਵਿਚ ਬੋਕੋ ਹਰਾਮ ਦਾ ਇਸਲਾਮੀ ਵਿਦਰੋਹ ਸ਼ੁਰੂ ਹੋਣ ਤੋਂ ਬਾਅਦ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਾਂ ਹਿਰਾਸਤ ਵਿਚ ਲਿਆ ਗਿਆ ਸੀ। ਵਿਦਰੋਹ ਵਿਚ ਘੱਟ ਤੋਂ ਘੱਟ 20,000 ਲੋਕਾਂ ਦੀ ਜਾਨ ਗਈ ਅਤੇ 26 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ। ਨਿਆਂ ਮੰਤਰਾਲਾ ਦੇ ਬੁਲਾਰੇ ਸਲੀਹੁ ਓਥਮਾਨ ਈਸਾਹ ਨੇ ਕਿਹਾ ਕਿ ਕੈਂਜੀ ਦੀ ਚਾਰ ਅਦਾਲਤਾਂ ਵਿਚ ਮਾਮਲਿਆਂ ਦੀ ਸੁਣਵਾਈ ਕੀਤੀ ਜਾਵੇਗੀ। ਸੁਰੱਖਿਆ ਕਾਰਨਾਂ ਦੇ ਚਲਦੇ ਇਸ ਦੀ ਮੀਡੀਆ ਕਵਰੇਜ ਉੱਤੇ ਵੀ ਰੋਕ ਲਗਾਈ ਗਈ ਹੈ।


Related News